J&K: ਫੌਜ ਨੂੰ ਮਿਲੀ ਵੱਡੀ ਕਾਮਯਾਬੀ, ਜਾਕੀਰ ਮੂਸੇ ਦੇ ਕਰੀਬੀ 6 ਅਤਿਵਾਦੀ ਢੇਰ
ਜੰਮੂ ਅਤੇ ਕਸ਼ਮੀਰ ਵਿਚ ਸੁਰੱਖਿਆਬਲਾਂ ਅਤੇ ਅਤਿਵਾਦੀਆਂ ਦੇ ਵਿਚ ਇਕ ਵਾਰ ਫਿਰ ਮੁੱਠਭੇੜ......
ਸ਼੍ਰੀਨਗਰ (ਭਾਸ਼ਾ): ਜੰਮੂ ਅਤੇ ਕਸ਼ਮੀਰ ਵਿਚ ਸੁਰੱਖਿਆਬਲਾਂ ਅਤੇ ਅਤਿਵਾਦੀਆਂ ਦੇ ਵਿਚ ਇਕ ਵਾਰ ਫਿਰ ਮੁੱਠਭੇੜ ਹੋਈ ਹੈ। ਤਰਾਲ ਦੇ ਅਵੰਤੀਪੋਰਾ ਵਿਚ ਹੋਈ ਇਸ ਮੁੱਠਭੇੜ ਵਿਚ 6 ਅਤਿਵਾਦੀ ਮਾਰੇ ਗਏ ਹਨ। ਇਸ ਦੌਰਾਨ ਸੁਰੱਖਿਆਬਲਾਂ ਨੇ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਮਾਰੇ ਗਏ ਸਾਰੇ ਅਤਿਵਾਦੀ ਅੰਸਾਰ ਗਜਵਤ-ਉਲ-ਹਿੰਦ ਅਤਿਵਾਦੀ ਸਮੂਹ ਨਾਲ ਜੁੜੇ ਹੋਏ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਰਮਪੋਰਾ ਵਿਚ ਅਤਿਵਾਦੀਆਂ ਦੇ ਛਿਪੇ ਹੋਣ ਦੀ ਸੂਚਨਾ ਸੀ।
ਇਸ ਸੂਚਨਾ ਤੋਂ ਬਾਅਦ ਸ਼ਨੀਵਾਰ ਸਵੇਰੇ ਫੌਜ, ਐਸਓਜੀ ਅਤੇ ਸੀਆਰਪੀਐਫ ਦੇ ਕੋਰਡਨ ਐਂਡ ਸਰਚ ਆਪਰੇਸ਼ਨ (ਕਾਸੋ) ਚਲਾਇਆ। ਤਰਾਲ-ਅਵੰਤੀਪੋਰਾ ਰੋਡ ਉਤੇ ਸੁਰੱਖਿਆਬਲਾਂ ਉਤੇ ਅਤਿਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿਤੀ। ਜਵਾਬੀ ਕਾਰਵਾਈ ਵਿਚ ਸੁਰੱਖਿਆਬਲਾਂ ਨੇ ਅੰਸਾਰ ਗਜਵਤ-ਉਲ-ਹਿੰਦ ਦੇ 6 ਅਤਿਵਾਦੀਆਂ ਨੂੰ ਮਾਰ ਗਿਰਾਇਆ। ਇਹਨਾਂ ਵਿਚ ਇਸ ਦਾ ਡਿਪਟੀ ਚੀਫ਼ ਸੋਲਿਹਾ ਵੀ ਸ਼ਾਮਲ ਸੀ। ਫਿਲਹਾਲ ਬਨਿਹਾਲ ਅਤੇ ਸ਼੍ਰੀਨਗਰ ਦੇ ਵਿਚ ਟ੍ਰੇਨ ਸੇਵਾ ਅਤੇ ਦੱਖਣ ਕਸ਼ਮੀਰ ਦੀ ਇੰਟਰਨੈਟ ਸੇਵਾ ਨੂੰ ਬੰਦ ਕਰ ਦਿਤਾ ਗਿਆ ਹੈ।
ਦੱਸ ਦਈਏ, ਬੀਤੇ ਹਫ਼ਤੇ ਪੁਲਵਾਮਾ ਵਿਚ ਐਨਕਾਊਂਟਰ ਦੇ ਦੌਰਾਨ ਸੁਰੱਖਿਆਬਲਾਂ ਨੇ ਮੋਸਟ ਵਾਂਟੇਡ ਜਹੂਰ ਸਮੇਤ ਤਿੰਨ ਅਤਿਵਾਦੀ ਮਾਰ ਗਿਰਾਏ ਗਏ ਸਨ। ਇਸ ਐਨਕਾਊਂਟਰ ਤੋਂ ਬਾਅਦ ਸੁਰੱਖਿਆਬਲਾਂ ਅਤੇ ਸਥਾਨਕ ਲੋਕਾਂ ਵਿਚ ਸੰਘਰਸ਼ ਹੋ ਗਿਆ ਸੀ, ਜਿਸ ਵਿਚ ਸੱਤ ਸਥਾਨਕ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜਖ਼ਮੀ ਸਨ। ਇਸ ਦੌਰਾਨ ਇਕ ਜਵਾਨ ਵੀ ਸ਼ਹੀਦ ਹੋ ਗਿਆ ਸੀ। ਇਸ ਐਨਕਾਊਟਰ ਤੋਂ ਬਾਅਦ ਘਾਟੀ ਵਿਚ ਮਾਹੌਲ ਦਰਦ ਭਰਿਆ ਹੋ ਗਿਆ ਸੀ।