2 ਕਿਮੀ ਦੂਰ ਚੀਨ ਛੱਡ ਕੇ 1769 ਕਿਮੀ ਦੂਰ ਭਾਰਤ ਕਿਉਂ ਆਉਣਾ ਚਾਹੁੰਦੇ ਹਨ ਰੋਹਿੰਗਿਆ?-ਪਰੇਸ਼ ਰਾਵਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਨੇ ਰੋਹਿੰਗਿਆ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸਵਾਲ ਪੁੱਛਿਆ ਤਾਂ ਲੋਕਾਂ ਨੇ ਉਹਨਾਂ ਦੀ ਚੰਗੀ ਕਲਾਸ ਲਗਾ ਦਿੱਤੀ।

Ex-BJP MP Paresh Rawal

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਨੇ ਰੋਹਿੰਗਿਆ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸਵਾਲ ਪੁੱਛਿਆ ਤਾਂ ਲੋਕਾਂ ਨੇ ਉਹਨਾਂ ਦੀ ਚੰਗੀ ਕਲਾਸ ਲਗਾ ਦਿੱਤੀ। ਦਰਅਸਲ ਸਾਬਕਾ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰ ਪਰੇਸ਼ ਰਾਵਲ ਨੇ ਰੋਹਿੰਗਿਆ ਨੂੰ ਲੈ ਕੇ ਇਕ ਟਵੀਟ ਕੀਤਾ।

 

ਉਹਨਾਂ ਨੇ ਟਵੀਟ ਵਿਚ ਲਿਖਿਆ ਕਿ- ‘ਮਿਆਂਮਾਰ ਤੋਂ ਭਾਰਤ-1769 ਕਿਲੋਮੀਟਰ, ਮਿਆਂਮਾਰ ਤੋਂ ਚੀਨ-2 ਕਿਲੋਮੀਟਰ ਹੈ ਪਰ ਰੋਹਿੰਗਿਆ ਭਾਰਤ ਕਿਉਂ ਆਉਣਾ ਚਾਹੁੰਦੇ ਹਨ? ਅਤੇ ਚੀਨ ਕਿਉਂ ਨਹੀਂ?...ਕਿਉਂਕਿ ਭਾਰਤ ਦੀ ਤਰ੍ਹਾਂ ਧਰਮ ਨਿਰਪੱਖ, ਬੁੱਧੀਜੀਵੀ ਅਤੇ ਦੇਸ਼ ਪ੍ਰੇਮੀ ਚੀਨ ਵਿਚ ਨਹੀਂ ਹਨ ਜੋ ਰੋਹਿੰਗਿਆ ਨੂੰ ਸਪੋਰਟ ਕਰਦੇ ਹਨ’।

 

ਪਰੇਸ਼ ਰਾਵਲ ਦੇ ਇਕ ਟਵੀਟ ਤੋਂ ਬਾਅਦ ਹੁਣ ਯੂਜ਼ਰਸ ਉਹਨਾਂ ਦੇ ਗਿਆਨ ‘ਤੇ ਕੁਮੈਂਟ ਕਰ ਰਹੇ ਹਨ। ਡਾਕਟਰ ਉਜ਼ਮਾ ਰਜ਼ਮੀ ਨਾਂਅ ਦੇ ਇਕ ਯੂਜ਼ਰ ਨੇ ਲਿਖਿਆ ਕਿ ‘ਯੇਲ ਯੂਨੀਵਰਸਿਟੀ ਤੋਂ ਗ੍ਰੇਜੁਏਟ ਹੋ...ਜਾਂ ਫਿਰ ਉਹ ਭੁਗੋਲ ਸ਼ਾਸਤਰ ਵਿਚ ਮੋਦੀ ਜੀ ਦੇ ਕਲਾਸਮੇਟ ਹੋਣਗੇ’।  ਇਕ ਹੋਰ ਯੂਜ਼ਰ ਨੇ ਲਿਖਿਆ ਹੈ ਮਿਆਂਮਾਰ ਤੋਂ ਚੀਨ ਦੀ ਦੂਰੀ 2174 ਕਿਲੋਮੀਟਰ ਹੈ ਪਰ ਸੜਕ ਰਾਹੀਂ ਇਹ ਦੂਰੀ 4154.1 ਕਿਲੋਮੀਟਰ ਹੈ'।

 

'ਵਟਸਐਪ ਯੂਨੀਵਰਸਿਟੀ ਦੇ ਪੜ੍ਹੇ ਲੋਕਾਂ ਦੇ ਮੈਸੇਜ ਸ਼ੇਅਰ ਕਰੋਗੇ ਤਾਂ ਇੰਝ ਬੇਇੱਜ਼ਤੀ ਹੋਵੇਗੀ’। ਦੱਸ ਦਈਏ ਕਿ ਦੇਸ਼ ਵਿਚ ਰੋਹਿੰਗਿਆ ਮੁਸਲਮਾਨਾਂ ਨੂੰ ਲੈ ਕੇ ਵਿਵਾਦ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ। ਭਾਰਤ ਸਰਕਾਰ ਨੇ ਰੋਹਿੰਗਿਆ ਨੂੰ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਖਤਰਾ ਦੱਸਦੇ ਹੋਏ ਬਾਹਰ ਭੇਜਣ ਦੀ ਦਲੀਲ ਦਿੱਤੀ ਹੈ।

ਹਾਲਾਂਕਿ ਰੋਹਿੰਗਿਆ ਲੋਕਾਂ ਨੇ ਉਹਨਾਂ ਨੂੰ ਵਾਪਸ ਨਾ ਭੇਜਣ ਦੀ ਮੰਗ ਕੀਤੀ ਹੈ।  ਸੰਯੁਕਤ ਰਾਸ਼ਟਰ ਰੋਹਿੰਗਿਆ ਮੁਸਲਮਾਨਾਂ ਨੂੰ ਦੁਨੀਆ ਦਾ ਸਭ ਤੋਂ ਜ਼ਿਆਦਾ ਅੱਤਿਆਚਾਰ ਨਾਲ ਪੀੜਤ ਸਮੂਹ ਮੰਨਦਾ ਹੈ।