ਸਬਰੀਮਾਲਾ ਮੰਦਰ ਅੰਦਰ ਦਾਖਲ ਹੋਣ ਵਾਲੀ ਦੁਰਗਾ ਨੂੰ ਸਹੁਰੇ-ਘਰ ਤੋਂ ਕੱਢਿਆ ਬਾਹਰ
ਸਬਰੀਮਾਲਾ ਮੰਦਰ ਵਿਚ ਦਾਖਲ ਹੋਣ ਦੇ ਕਾਰਨ ਚਰਚਾ ਵਿਚ ਰਹੀ ਦੁਰਗਾ ਨੂੰ ਸਹੁਰੇ-ਘਰ ਵਾਲੀਆਂ....
ਨਵੀਂ ਦਿੱਲੀ : ਸਬਰੀਮਾਲਾ ਮੰਦਰ ਵਿਚ ਦਾਖਲ ਹੋਣ ਦੇ ਕਾਰਨ ਚਰਚਾ ਵਿਚ ਰਹੀ ਦੁਰਗਾ ਨੂੰ ਸਹੁਰੇ-ਘਰ ਵਾਲੀਆਂ ਨੇ ਹੁਣ ਉਨ੍ਹਾਂ ਨੂੰ ਘਰ ਤੋਂ ਕੱਢ ਦਿਤਾ ਹੈ। 2 ਜਨਵਰੀ ਨੂੰ ਸਹੇਲੀ ਦੇ ਨਾਲ ਮੰਦਰ ਵਿਚ ਦਾਖਲ ਹੋਣ ਤੋਂ ਬਾਅਦ ਦੁਰਗਾ ਦੇ ਨਾਲ ਸਹੁਰੇ-ਘਰ ਵਾਲੀਆਂ ਨੇ ਕਥਿਤ ਤੌਰ ਉਤੇ ਮਾਰ ਕੁੱਟ ਕੀਤੀ ਸੀ। ਫਿਲਹਾਲ ਉਹ ਸਰਕਾਰੀ ਸ਼ੈਲਟਰ ਹੋਮ ਵਿਚ ਰਹਿ ਰਹੀ ਹੈ।
ਦਰਅਸਲ ਮੰਦਰ ਵਿਚ ਦਾਖਲ ਹੋਣ ਤੋਂ ਬਾਅਦ ਦੁਰਗਾ ਦੇ ਭਰਾ ਭਰਤ ਨੇ ਵੀ ਉਨ੍ਹਾਂ ਨੂੰ ਕਿਨਾਰਾ ਕਰ ਲਿਆ ਸੀ ਅਤੇ ਕਿਹਾ ਸੀ ਕਿ ਉਸ ਨੂੰ ਘਰ ਵਿਚ ਆਉਣ ਦੀ ਇਜਾਜ਼ਤ ਨਹੀਂ ਹੈ। ਜੇਕਰ ਉਹ ਘਰ ਵਿਚ ਵਾਪਸ ਅਉਣਾ ਚਾਹੁੰਦੀ ਹੈ ਤਾਂ ਉਸ ਨੂੰ ਪਹਿਲਾਂ ਭਗਵਾਨ ਅਇੱਪਾ ਦੇ ਭਗਤਾਂ ਅਤੇ ਹਿੰਦੂ ਸਮਾਜ ਤੋਂ ਮਾਫੀ ਮੰਗਣੀ ਪਵੇਗੀ। ਦੁਰਗਾ ਦੀ ਸੱਸ ਦੁਆਰਾ ਕਥਿਤ ਮਾਰ ਕੁਟਾਈ ਤੋਂ ਬਾਅਦ ਉਨ੍ਹਾਂ ਨੂੰ 15 ਜਨਵਰੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।
ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਪੁਲਿਸ ਦੇ ਕੋਲ ਗਈ ਸੀ ਅਤੇ ਪੁਲਿਸ ਨੇ ਹੀ ਉਨ੍ਹਾਂ ਨੂੰ ਸ਼ੈਲਟਰ ਹੋਮ ਪਹੁੰਚਾਇਆ। ਸੱਸ ਦੁਆਰਾ ਮਾਰ ਕੁਟਾਈ ਤੋਂ ਬਾਅਦ ਸੁਪ੍ਰੀਮ ਕੋਰਟ ਨੇ ਦੁਰਗਾ ਅਤੇ ਉਸ ਦੀ ਸਹੇਲੀ ਲਈ 24 ਘੰਟੇ ਸੁਰੱਖਿਆ ਦੇਣ ਦਾ ਆਦੇਸ਼ ਦਿਤਾ ਸੀ।