ਨਿਰਭਿਆ ਦੇ ਦੋਸ਼ੀਆਂ ਤੋਂ ਪੁੱਛੀ ਗਈ ਆਖਰੀ ਇੱਛਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ 1 ਫਰਵਰੀ ਦੀ ਸਵੇਰ ਫਾਂਸੀ ਦਿੱਤੀ ਜਾਣੀ ਹੈ ਜਿਸ ਦੇ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

File Photo

ਨਵੀਂ ਦਿੱਲੀ : ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ 1 ਫਰਵਰੀ ਦੀ ਸਵੇਰ ਫਾਂਸੀ ਦਿੱਤੀ ਜਾਣੀ ਹੈ ਜਿਸ ਦੇ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਫਾਂਸੀ ਦੇਣ ਵਾਲੇ ਪਵਨ ਜਲਾਦ ਨੂੰ ਵੀ ਦਿੱਲੀ ਬੁਲਾ ਲਿਆ ਗਿਆ ਹੈ ਅਤੇ ਅੱਜ ਵੀਰਵਾਰ ਨੂੰ ਸਾਰੇ ਦੋਸ਼ੀਆਂ ਤੋਂ ਉਨ੍ਹਾਂ ਦੀ ਆਖਰੀ ਇੱਛਾ ਬਾਰੇ ਵੀ ਪੁੱਛਿਆ ਗਿਆ ਹੈ।

ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਜੇਲ੍ਹ ਸੂਤਰਾਂ ਦਾ ਕਹਿਣਾ ਹੈ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਚਾਰੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦਾ ਆਖਰੀ ਇੱਛਾ ਪੁੱਛੀ ਹੈ। ਉਨ੍ਹਾਂ ਨੂੰ ਪੁੱਛਿਆ ਗਿਆ ਹੈ ਕਿ ਉਹ ਫਾਂਸੀ ਤੋਂ ਪਹਿਲਾਂ ਆਖਰੀ ਵਾਰ ਕਿਸ ਨੂੰ ਮਿਲਣਾ ਚਾਹੁੰਦੇ ਹਨ। ਦੋਸ਼ੀਆ ਤੋਂ ਨੋਟਿਸ ਵਿਚ ਇਹ ਵੀ ਪੁੱਛਿਆ ਗਿਆ ਹੈ ਕਿ ਜੇਕਰ ਉਨ੍ਹਾਂ ਦੇ ਨਾਮ ਜਾਇਦਾਦ ਹੈ ਤਾਂ ਫਾਂਸੀ ਤੋਂ ਪਹਿਲਾਂ ਉਹ ਕਿਸ ਦੇ ਨਾਮ ਲਗਾਉਣਾ ਚਾਹੁੰਦੇ ਹਨ।

ਦੋਸ਼ੀਆਂ ਨੂੰ ਨੋਟਿਸ ਰਾਹੀਂ ਪੁੱਛਿਆ ਗਿਆ ਹੈ ਕਿ ਉਹ ਫਾਂਸੀ 'ਤੇ ਲਟਕਣ ਤੋਂ ਪਹਿਲਾਂ ਜੇਕਰ ਉਹ ਕਿਸੇ ਧਾਰਮਿਕ ਗੁਰੂ ਨੂੰ ਮਿਲਣਾ ਚਾਹੁੰਦੇ ਹਨ ਜਾਂ ਫਿਰ ਕੋਈ ਧਾਰਮਿਕ ਕਿਤਾਬ ਪੜਨਾ ਚਾਹੁੰਦੇ ਹੋਣ ਤਾਂ ਜੇਲ੍ਹ ਪ੍ਰਸ਼ਾਸਨ ਇਸ ਵਿਚ ਉਨ੍ਹਾਂ ਦੀ ਸਹਾਇਤਾ ਕਰੇਗਾ। ਜੇਲ੍ਹ ਪ੍ਰਸ਼ਾਸਨ ਦੁਆਰਾ ਜਾਰੀ ਕੀਤੇ ਨੋਟਿਸ ਦਾ ਆਰੋਪੀਆਂ ਨੇ ਕੀ ਜਵਾਬ ਦਿੱਤਾ ਹੈ ਇਸ ਗੱਲ ਦਾ ਅਜੇ ਪਤਾ ਨਹੀਂ ਚੱਲ ਪਾਇਆ ਹੈ।

ਮੀਡੀਆ ਰਿਪੋਰਟਾ ਅਨੁਸਾਰ ਜਿਵੇਂ-ਜਿਵੇਂ ਨਿਰਭਿਆ ਦੇ ਦੋਸ਼ੀਆਂ ਨੂੰ ਮੌਤ ਨੋੜੇ ਆਉਂਦੀ ਦਿਖਾਈ ਦੇ ਰਹੀ ਹੈ ਇਵੇਂ-ਇਵੇਂ ਉਨ੍ਹਾਂ ਦੀ ਬੇਚੈਨੀ ਵੱਧਦੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਦੋਸ਼ੀ ਵਿਨੈ ਨੇ ਦੋ ਦਿਨ ਤੋਂ ਰੋਟੀ ਖਾਣੀ ਬੰਦ ਕਰ ਦਿੱਤੀ ਹੈ ਹਾਲਾਂਕਿ ਜਦੋਂ ਉਸ ਨੂੰ ਵਾਰ-ਵਾਰ ਖਾਣਾ ਦਿੱਤਾ ਗਿਆ ਤਾਂ ਉਸ ਨੇ ਥੋੜਾ ਖਾਣਾ ਖਾ ਲਿਆ ਹੈ।

ਦੱਸ ਦਈਏ ਕਿ ਫਾਂਸੀ ਦੇਣ ਲਈ ਪਵਨ ਜਲਾਦ ਨੂੰ ਦਿੱਲੀ ਵੀ ਸੱਦ ਲਿਆ ਗਿਆ ਹੈ। ਪਵਨ 30 ਜਨਵਰੀ ਨੂੰ ਦਿੱਲੀ ਪਹੁੰਚ ਜਾਵੇਗਾ ਅਤੇ 1 ਫਰਵਰੀ ਤੱਕ ਤਿਹਾੜ ਜੇਲ੍ਹ ਵਿਚ ਹੀ ਰਹੇਗਾ।