‘ਆਪ’ ਵਿਧਾਇਕ ਸੋਮਨਾਥ ਭਾਰਤੀ ਨੂੰ 2 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਰਾਊਜ ਐਵੀਨਿਊ ਕੋਰਟ ਨੇ ਆਲ ਇੰਡੀਆ ਇੰਸਚੀਟਿਊਟ ਆਫ਼ ਮੈਡੀਕਲ...

Somnath Bharti

ਨਵੀਂ ਦਿੱਲੀ: ਦਿੱਲੀ ਦੀ ਰਾਊਜ ਐਵੀਨਿਊ ਕੋਰਟ ਨੇ ਆਲ ਇੰਡੀਆ ਇੰਸਚੀਟਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਦੇ ਸੁਰੱਖਿਆ ਕਰਮਚਾਰੀ ਨਾਲ ਮਾਰਕੁੱਟ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ 2 ਸਾਲ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਅਦਾਲਤ ਨੇ ਅਪਣੇ ਹੁਕਮ ਵਿਚ ਕਿਹਾ ਕਿ ਜੁਰਮਾਨਾ ਨਾ ਭਰਨ ‘ਤੇ ਇਕ ਮਹੀਨੇ ਦੀ ਘੱਟੋ-ਘੱਟ ਸਜ਼ਾ ਭੁਗਤਣੀ ਪਵੇਗੀ। ਭਾਰਤੀ ਉਤੇ ਏਮਜ਼ ਕਰਮਚਾਰੀ ਨਾਲ ਮਾਰਕੁੱਟ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਤੇ ਦਿੱਲੀ ਦੀ ਅਦਾਲਤ ਨੇ ਇਹ ਫ਼ੈਸਲਾ ਦਿੱਤਾ ਹੈ।

ਇਸ ਤੋਂ ਪਹਿਲਾਂ ਅਦਾਲਤ ਨੇ ਇਸ ਮਾਮਲੇ ਵਿਚ ਸੋਮਨਾਥ ਭਾਰਤੀ ਨੂੰ ਇੱਥੇ ਦੋਸ਼ੀ ਕਰਾਰ ਦਿੱਤਾ, ਉਥੇ ਚਾਰ ਹੋਰ ਦੋਸ਼ੀਆਂ ਨੂੰ ਮਾਮਲੇ ਵਿਚ ਬਰੀ ਕਰ ਦਿੱਤਾ। ਦੋਸ਼ੀਆਂ ਨੂੰ ਕੋਰਟ ਤੋਂ ਦੋਸ਼ ਮੁਕਤ ਕਰਾਰ ਦਿੱਤਾ ਗਿਆ ਹਾਲਾਂਕਿ ਬਾਅਦ ਵਿਚ ਆਪ ਵਿਧਾਇਕ ਨੂੰ ਕੋਰਟ ਤੋਂ 20000 ਰੁਪਏ ਦੇ ਨਿਜ਼ੀ ਬਾਂਡ ਉਤੇ ਜਮਾਨਤ ਦੇ ਦਿੱਤੀ ਗਈ ਹੈ।

ਤੁਹਾਨੂੰ ਦੱਸ ਦਈਏ ਕਿ ਇਸਤੋਂ ਪਹਿਲਾਂ ਆਪ ਵਿਧਾਇਕ ਸੋਮਨਾਥ ਭਾਰਤੀ ਉਤੇ ਬੀਤੇ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਰਾਇਬਰੇਲੀ ਵਿਚ ਸਿਆਹੀ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿਸੇ ਗੱਲ ਨੂੰ ਲੈ ਸੂਬੇ ਦੀ ਪੁਲਿਸ ਨਾਲ ਉਨ੍ਹਾਂ ਦਾ ਤਕਰਾਰ ਹੋਇਆ ਤਾਂ ਨੇੜੇ ਖੜ੍ਹੇ ਵਿਅਕਤੀ ਨੇ ਉਨ੍ਹਾਂ ਉਤੇ ਸਿਆਹੀ ਸੁੱਟ ਦਿੱਤੀ ਸੀ, ਪੁਲਿਸ ਵੱਲੋਂ ਦੋਸ਼ੀ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।