ਲਾਲੂ ਯਾਦਵ ਦੀ ਹਾਲਤ ਗੰਭੀਰ, ਮੁਲਾਕਾਤ ਕਰਨ ਲਈ ਰਾਂਚੀ ਪਹੁੰਚਿਆ ਪੂਰਾ ਪਰਿਵਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਾਲੂ ਯਾਦਵ ਦੇ ਇਲਾਜ ਸਬੰਧੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ ਤੇਜਸਵੀ ਯਾਦਵ

Lalu Prasad’s condition is stable, family visits him in Ranchi

ਰਾਂਚੀ: ਚਾਰਾ ਘੁਟਾਲੇ ਵਿਚ ਸਜ਼ਾ ਕੱਟ ਰਹੇ ਰਾਸ਼ਟਰੀ ਜਨਤਾ ਦਲ ਦੇ ਸੁਪ੍ਰੀਮੋ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਉਹਨਾਂ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੀ ਪਤਨੀ, ਬੇਟੀ ਅਤੇ ਬੇਟੇ ਬੀਤੀ ਰਾਤ ਰਾਂਚੀ ਸਥਿਤ ਰਿਮਜ਼ ਹਸਪਤਾਲ ਪਹੁੰਚੇ।

ਰਿਮਜ਼ ਹਸਪਤਾਲ ਤੋਂ ਬਾਹਰ ਆਉਣ ਉਪਰੰਤ ਮੀਡੀਆ ਨਾਲ ਗੱਲ ਕਰਦਿਆਂ ਤੇਜਸਵੀ ਯਾਦਵ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਲਾਲੂ ਪ੍ਰਸਾਦ ਯਾਦਵ ਲਈ ਬਿਹਤਰ ਇਲਾਜ ਚਾਹੁੰਦਾ ਹੈ। ਸਾਰੀਆਂ ਰਿਪੋਰਟਾਂ ਆਉਣ ਤੋਂ ਬਾਅਦ ਡਾਕਟਰ ਉਹਨਾਂ ਦੀ ਜਾਂਚ ਕਰਨਗੇ। ਉਹਨਾਂ ਦੀ ਹਾਲਤ ਗੰਭੀਰ ਹੈ।

 

 

ਤੇਜਸਵੀ ਯਾਦਵ ਦਾ ਕਹਿਣਾ ਹੈ ਕਿ ਉਹ ਵਧੀਆ ਇਲਾਜ ਸਬੰਧੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ। ਉੱਥੇ ਹੀ ਰਿਮਜ਼ ਦੇ ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਦੇ ਫੈਫੜਿਆਂ ਵਿਚ ਖਰਾਬੀ ਹੈ ਅਤੇ ਉਹਨਾਂ ਦਾ ਇਲਾਜ ਜਾਰੀ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਰਾਜਦ (ਰਾਸ਼ਟਰੀ ਜਨਤਾ ਦਲ) ਦੇ ਕੌਮੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਸੀ, ਜਿਸ ਦੇ ਚਲਦਿਆਂ ਉਹਨਾਂ ਨੂੰ ਰਾਂਚੀ ਸਥਿਤ ਰਿਮਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਝਾਰਖੰਡ ਦੇ ਸਿਹਤ ਮੰਤਰੀ ਬੰਨਾ ਗੁਪਤਾ ਵੀ ਉਹਨਾਂ ਨਾਲ ਮੁਲਾਕਾਤ ਕਰਨ ਲ਼ਈ ਹਸਪਤਾਲ ਪਹੁੰਚੇ।