ਮੈਂ ਕਿਸਾਨ ਅੰਦੋਲਨ ਤੋਂ ਵੱਖ ਹੋਣ ਦੀ ਕਦੇ ਵੀ ਗੱਲ ਨਹੀਂ ਕੀਤੀ: ਕਿਸਾਨ ਆਗੂ VM ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਤੇਜ਼ ਹੁੰਦੇ ਕਿਸਾਨ ਅੰਦੋਲਨ ਤੋਂ ਬਆਦ ਕਿਸਾਨ ਮਜ਼ਦੂਰ...

Vm Singh

ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਤੇਜ਼ ਹੁੰਦੇ ਕਿਸਾਨ ਅੰਦੋਲਨ ਤੋਂ ਬਆਦ ਕਿਸਾਨ ਮਜ਼ਦੂਰ ਏਕਤਾ ਦੇ ਪ੍ਰਧਾਨ ਵੀਐਮ ਸਿੰਘ ਨੇ ਇਕ ਵਾਰ ਫਿਰ ਯੂਟਰਨ ਲੈਂਦੇ ਹੋਏ ਅੰਦੋਲਨ ਵਿਚ ਵਾਪਸ ਆਉਣ ਦਾ ਸੰਕੇਤ ਦਿੱਤਾ ਹੈ। ਗਣਤੰਤਰ ਦਿਵਸ ਉਤੇ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੇ ਦੌਰਾਨ ਲਾਲ ਕਿਲ੍ਹੇ ਤੇ ਹੋਈ ਹਿੰਸਾ ਤੋਂ ਬਾਅਦ ਵੀਐਮ ਸਿੰਘ ਨੇ 27 ਜਨਵਰੀ ਨੂੰ ਖੁਦ ਨੂੰ ਅੰਦੋਲਨ ਤੋਂ ਵੱਖ ਕਰ ਲਿਆ ਸੀ।

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਮੈਂ ਇਹ ਕਦੇ ਵੀ ਨਹੀਂ ਕਿਹਾ ਕਿ ਮੈਂ ਅੰਦੋਲਨ ਤੋਂ ਵੱਖ ਹੋ ਰਿਹਾ ਹਾਂ। ਅਸੀਂ ਕਿਹਾ ਸੀ ਕਿ ਅਸੀਂ ਉਸ ਰੂਪ ਤੋਂ ਹਟ ਰਹੇ ਹਾਂ। ਅੱਜ ਅਸੀਂ ਇਕ ਨਵੇਂ ਰੂਪ ਵਿਚ ਵਾਪਸ ਆ ਰਹੇ ਹਾਂ ਅਤੇ ਸਾਡਾ ਮੰਨਣਾ ਹੈ ਕਿ ਜੇਕਰ ਪਿੰਡ-ਪਿੰਡ ‘ਚ ਅੰਦੋਲਨ ਪਹੁੰਚੇਗਾ ਤਾਂ ਅੰਦੋਲਨ ਨੂੰ ਬਹੁਤ ਫਾਇਦਾ ਹੋਵੇਗਾ। ਵੀਐਮ ਸਿੰਘ ਨੇ 27 ਜਨਵਰੀ ਨੂੰ ਅੰਦੋਲਨ ਤੋਂ ਖੁਦ ਨੂੰ ਵੱਖ ਕਰਦੇ ਹੋਏ ਕਿਹਾ ਸੀ ਕਿ ਅਸੀਂ ਕਿਸੇ ਅਜਿਹੇ ਵਿਅਕਤੀ ਦੇ ਨਾਲ ਵਿਰੋਧ ਨੂੰ ਅੱਗੇ ਨਹੀਂ ਵਧਾ ਸਕਦੇ ਜਿਸਦਾ ਰਸਤਾ ਕੋਈ ਹੋਰ ਹੋਵੇ।

ਇਸ ਲਈ ਮੈਂ ਉਨ੍ਹਾਂ ਨੂੰ ਸ਼ੁਭਕਾਵਨਾਵਾਂ ਦਿੰਦਾ ਹਾਂ, ਪਰ ਵੀਐਮ ਸਿੰਘ ਅਤੇ ਅਖਿਲ ਭਾਰਤੀ ਕਿਸਾਨ ਸੰਘਰਸ਼ ਕਮੇਟੀ ਇਸ ਵਿਰੋਧ ਨੂੰ ਤੁਰੰਤ ਵਾਪਸ ਲੈ ਰਹੀ ਹੈ। ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰਾ ਰਾਕੇਸ਼ ਟਿਕੈਤ ਉਤੇ ਵੀ ਕਈਂ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਅਸੀਂ ਲੋਕਾਂ ਨੂੰ ਕੁਟਵਾਉਣ ਲਈ ਇੱਥੇ ਨਹੀਂ ਆਏ। ਅਸੀਂ ਦੇਸ਼ ਨੂੰ ਬਦਨਾਮ ਕਰਨਾ ਨਹੀਂ ਚਾਹੁੰਦੇ।

ਵੀਐਮ ਸਿੰਘ ਨੇ ਕਿਹਾ ਸੀ ਕਿ ਟਿਕੈਤ ਨੇ ਇਕ ਵੀ ਮੀਟਿੰਗ ਵਿਚ ਗੰਨਾ ਕਿਸਾਨਾਂ ਦੀ ਮੰਗ ਨਹੀਂ ਚੁੱਕੀ। ਜ਼ਿਕਰਯੋਗ ਹੈ ਕਿ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਹਾਲੇ ਵੀ ਜਾਰੀ ਹੈ। ਕਾਨੂੰਨਾਂ ਨੂੰ ਰੱਦ ਕਰਾਉਣ ਉਤੇ ਅੜੇ ਕਿਸਾਨ ਇਸ ਮੁੱਦੇ ਉਤੇ ਸਰਕਾਰ ਦੇ ਨਾਲ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਚੁੱਕੇ ਹਨ।