ਵੋਟਿੰਗ ਮਸ਼ੀਨ 'ਚੋਂ ਨਿਕਲਿਆ ਸੱਪ, ਵੋਟਿੰਗ ਕੇਂਦਰ 'ਚ ਸਹਿਮੇ ਲੋਕ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੱਪ ਨਿਕਲਣ ਕਾਰਨ ਥੋੜੀ ਦੇਰ ਤਕ ਰੁਕੀ ਰਹੀ ਵੋਟਿੰਗ

Kerala : Snake was found in a VVPAT at polling booth in Kannurs

ਕਨੂੰਰ : ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਮੰਗਲਵਾਰ ਨੂੰ ਕੇਰਲ ਦੇ ਕਨੂੰਰ ਲੋਕ ਸਭਾ ਖੇਤਰ 'ਚ ਇਕ ਵੋਟਿੰਗ ਕੇਂਦਰ 'ਤੇ ਉਸ ਸਮੇਂ ਭਾਜੜ ਪੈ ਗਈ ਜਦੋਂ ਵੀਵੀਪੀਏਟੀ ਮਸ਼ੀਨ 'ਚੋਂ ਅਚਾਨਕ ਸੱਪ ਨਿਕਲ ਗਿਆ। ਸੱਪ ਨਿਕਲਣ ਕਾਰਨ ਵੋਟਿੰਗ ਥੋੜੀ ਦੇਰ ਤਕ ਰੁਕੀ ਰਹੀ।

ਇਹ ਘਟਨਾ ਇਲਾਕੇ ਦੇ ਮਇਯਲ ਕੰਡਕਾਈ ਸਥਿਤ ਪੋਲਿੰਗ ਬੂਥ 'ਚ ਵਾਪਰੀ। ਉਸ ਸਮੇਂ ਵੋਟਿੰਗ ਕੇਂਦਰ ਦੇ ਬਾਹਰ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ। ਹਾਲਾਂਕਿ ਸੱਪ ਨੂੰ ਛੇਤੀ ਹੀ ਉੱਥੋਂ ਹਟਾ ਦਿੱਤਾ ਗਿਆ ਅਤੇ ਵੋਟਿੰਗ ਕੇਂਦਰ 'ਤੇ ਵੋਟਿੰਗ ਕੁਝ ਸਮੇਂ ਰੁਕਣ ਤੋਂ ਬਾਅਦ ਮੁੜ ਸ਼ੁਰੂ ਹੋ ਗਈ। ਸੱਪ ਬਹੁਤ ਛੋਟਾ ਸੀ ਅਤੇ ਵੀਵੀਪੀਏਟੀ ਮਸ਼ੀਨ ਅੰਦਰ ਲੁਕਿਆ ਹੋਇਆ ਸੀ, ਜਿਸ ਕਾਰਨ ਅਧਿਕਾਰੀ ਅਤੇ ਵੋਟਰ ਘਬਰਾ ਗਏ। 

ਕਨੂੰਰ ਚੋਣ ਖੇਤਰ ਤੋਂ ਮੌਜੂਦਾ ਸੰਸਦ ਮੈਂਬਰ ਕੇ. ਸੁਰੇਂਦਰਨ (ਕਾਂਗਰਸ-ਯੂ.ਡੀ.ਐਫ.) ਅਤੇ ਸੀ.ਕੇ. ਪਦਮਾਨਾਭਨ (ਭਾਜਪਾ-ਰਾਜਗ) ਆਪਣੀ ਕਿਸਮਤ ਅਜਮਾ ਰਹੇ ਹਨ।