ਰੇਲਗੱਡੀ ਵਿਚ ਸਫ਼ਰ ਕਰਨਾ ਹੋਇਆ ਅਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ ਰੇਲਗੱਡੀ ਵਿਚ ਸਫ਼ਰ ਕਰਨਾ ਕਿਉਂ ਹੋਇਆ ਅਸਾਨ

Know how to book rail ticket without payment

ਨਵੀਂ ਦਿੱਲੀ: ਰੇਲਗੱਡੀ ਵਿਚ ਸਫਰ ਕਰਨਾ ਕਿਸ ਨੂੰ ਪਸੰਦ ਨਹੀਂ। ਹਾਲਾਂਕਿ ਕਈ ਲੋਕਾਂ ਨੂੰ ਰੇਲਗੱਡੀ ਵਿਚ ਸਫ਼ਰ ਕਰਨ ਵਿਚ ਦਿੱਕਤ ਆਉਂਦੀ ਹੈ। ਰੇਲਗੱਡੀ ਵਿਚ ਸਫ਼ਰ ਕਰਨ ਲਈ ਸਾਨੂੰ ਟਿਕਟ ਖਰੀਦਣ ਲਈ ਪੈਸੇ ਨਾਲ ਹੀ ਦੇਣੇ ਪੈਂਦੇ ਸਨ ਪਰ ਹੁਣ ਅਜਿਹਾ ਨਹੀਂ ਹੈ। ਹੁਣ ਅਸੀਂ ਟਿਕਟ ਖਰੀਦ ਕੇ ਪੈਸੇ ਬਾਅਦ ਵਿਚ ਵੀ ਦੇ ਸਕਦੇ ਹਾਂ।

ਅਸਲ ਵਿਚ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ  ਨੇ ਇਕ ਨਵੀਂ ਸਰਵਿਸ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਤੁਸੀਂ ਬਿਨਾਂ ਪੈਸਾ ਦਿੱਤੇ ਹੀ ਟਿਕਟ ਬੁੱਕ ਕਰਵਾ ਸਕਦੇ ਹੋ। ਆਈਆਰਸੀਟੀਸੀ ਦੀ ਇਸ ਸਰਵਿਸ ਦਾ ਨਾਮ ਹੈ Book now and pay later। ਟਿਕਟ ਬੁੱਕ ਕਰਵਾਉਣ ਤੋਂ ਬਾਅਦ ਤੁਸੀਂ ਪੈਸਿਆਂ ਦਾ ਭੁਗਤਾਨ ਕਰ ਸਕਦੇ ਹੋ। ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਨੂੰ ਟਿਕਟ ਦਾ ਭੁਗਤਾਨ ਕਰਨ ਸਮੇਂ ਕਿਸੇ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਇਸ ਸਰਵਿਸ ਦਾ ਲਾਭ ਲੈਣ ਲਈ ਸਭ ਤੋਂ ਪਹਿਲਾਂ ਆਈਆਰਸੀਟੀਸੀ ਦੀ ਵੈਬਸਾਈਟ ’ਤੇ ਜਾਓ। ਵੈਬਸਾਈਟ ’ਤੇ ਜਾਣ ਤੋਂ ਬਾਅਦ ਅਪਣੀ ਯਾਤਰਾ ਦੀ ਜਾਣਕਾਰੀ ਭਰੋ, ਕਿ ਤੁਸੀਂ ਕਿੱਥੇ ਜਾਣਾ ਹੈ ਅਤੇ ਕਦੋਂ ਜਾਣਾ ਹੈ। ਇਸ ਤੋਂ ਬਾਅਦ ਤੁਹਾਡੇ ਕੋਲ ਪੇਮੈਂਟ ਕਰਨ ਦਾ ਆਪਸ਼ਨ ਆਵੇਗਾ ਜਿੱਥੇ ਭੁਗਤਾਨ ਕਰਨ ਦਾ ਤਰੀਕਾ ਦੱਸਣਾ ਹੋਵੇਗਾ। ਹੁਣ ਤੁਹਾਨੂੰ ਇੱਥੇ ਪੇਅ ਲੈਟਰ ਦਾ ਆਪਸ਼ਨ ਚੁਣਨਾ ਹੋਵੇਗਾ। ਇਸ ਤੋਂ ਬਾਅਦ ਈ ਪੇਅ ਲੈਟਰ ਆਵੇਗਾ।

ਫਿਰ ਤੁਸੀਂ ਇਸ ਵਿਚ ਟਿਕਟ ਬੁੱਕ ਕਰੋ ਅਤੇ ਬੁਕਿੰਗ ਦੀ ਰਾਸ਼ੀ ਭਰੋ। ਦਸ ਦਈਏ ਕਿ 14 ਦਿਨਾਂ ਤੋਂ ਬਾਅਦ ਫੀਸ ਦੇਣੀ ਹੋਵੇਗੀ ਜਿਸ ਵਿਚ ਤੁਹਾਨੂੰ ਵਿਆਜ ਵੀ ਦੇਣਾ ਪਵੇਗਾ। ਫਿਲਹਾਲ ਈ ਪੇਅ ਲੈਟਰ ਜ਼ੀਰੋ ਪ੍ਰਤੀਸ਼ਤ ਲੈਣ ਦੇਣ ਦੀ ਫੀਸ ’ਤੇ ਬੁੰਕਿੰਗ ਦੀ ਪੇਸ਼ਕਸ਼ ਕਰ ਰਿਹਾ ਹੈ।

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿੰਜ਼ਮ ਕਾਰਪੋਰੇਸ਼ਨ ਨੇ ਨਵੀਂ ਸੇਵਾ ਸ਼ੁਰੂ ਕਰਨ ਲਈ ਇਕ ਪ੍ਰਾਈਵੇਟ ਕੰਪਨੀ ਨਾਲ ਕੰਮ ਸ਼ੁਰੂ ਕੀਤਾ ਹੈ। ਇਸ ਵਿਚ ਕੋਈ ਵੀ ਵਿਅਕਤੀ ਉਧਾਰ ਟਿਕਟ ਲੈ ਸਕਦਾ ਹੈ। ਸਮੇਂ ਨਾਲ ਭੁਗਤਾਨ ਕਰਨ ਵਾਲੇ ਦੀ ਕ੍ਰੈਡਿਟ ਲਿਮਿਟ ਵਧਦੀ ਜਾਵੇਗੀ।