190 ਫੁੱਟ ਦੀ ਉਚਾਈ ਤੋਂ ਸਰੀਰ ਦਾ ਤਾਪਮਾਨ ਜਾਂਚਣ ਵਾਲਾ ਡ੍ਰੋਨ ਤਿਆਰ, ਅਮਰੀਕਾ ਚ ਚੱਲ ਰਹੇ ਨੇ ਟ੍ਰਾਇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਰੋਨ ਦਾ ਟੈਸਟ ਨਿਊਯਾਕਰ ਸ਼ਹਿਰ ਵਿਚ ਵੀ ਕੀਤਾ ਗਿਆ ਹੈ।

coronavirus

ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਤੇਜੀ ਨਾਲ ਵਧਦਾ ਜਾ ਰਿਹਾ ਹੈ ਉਥੇ ਹੀ ਇਸ ਵਾਇਰਸ ਨਾਲ ਨਜਿੱਠਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਉਪਕਰਨ ਬਣਾਏ ਜਾ ਰਹੇ ਹਨ। ਇਸ ਤਹਿਤ ਹੁਣ ਇਕ ਅਮਰੀਕਾ ਦੀ ਕੰਪਨੀ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੀਤੇ ਡਰੋਨ ਰਾਹੀ 190 ਫੁਟ ਦੀ ਦੂਰੀ ਤੋਂ ਹੀ ਵਿਅਕਤੀ ਦਾ ਟੈਪ੍ਰੇਚਰ ਨੂੰ ਚੈੱਕ ਕੀਤਾ ਜਾ ਸਕੇਗਾ। ਹਲਾਂਕਿ ਅਮਰੀਕੀ ਪੁਲਿਸ ਹੁਣ ਇਸ ਡਰੋਨ ਦਾ ਟ੍ਰਾਇਲ ਵੀ ਕਰ ਰਹੀ ਹੈ।

ਇਸ ਦੇ ਨਾਲ ਹੀ ਕਰੋਨਾ ਵਾਇਰਸ ਨਾਲ ਚੱਲ ਰਹੀ ਲੜਾਈ ਵਿਚ ਇਹ ਕਾਫੀ ਕਾਰਗਰ ਸਿਧ ਹੋ ਸਕਦਾ ਹੈ। ਉਧਰ ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਿਕ ਅਮਰੀਕਾ ਦੇ ਕਨੈਟੀਕਟ ਵਿਚ ਪੁਲਿਸ ਡ੍ਰੈਗਨਫਲਾਈ ਕੰਪਨੀ ਡਰੋਨ ਦੀ ਜਾਂਚ ਕਰ ਰਹੀ ਹੈ। ਡਰੈਗਨਫਲਾਈ ਇਕ ਕੈਨੇਡੀਅਨ ਕੰਪਨੀ ਹੈ. ਕੰਪਨੀ ਦਾ ਕਹਿਣਾ ਹੈ ਕਿ ਇਸ ਡਰੋਨ ਦੀ ਵਰਤੋਂ ਸਿਰਫ ਜਨਤਕ ਥਾਵਾਂ 'ਤੇ ਕੀਤੀ ਜਾਏਗੀ ਤਾਂ ਜੋ ਲੋਕਾਂ ਦੀ ਨਿੱਜਤਾ ਦੀ ਉਲੰਘਣਾ ਨਾ ਹੋਵੇ। ਡ੍ਰੋਨਾਂ ਵਿਚ ਚਿਹਰੇ ਦੀ ਪਛਾਣ ਨਹੀਂ ਵਰਤੀ ਗਈ ਹੈ।

ਇਸ ਦੇ ਨਾਲ ਹੀ ਇਹ ਡਰੋਨ ਲੋਕਾਂ ਦੀ ਖੰਘ ਅਤੇ ਜੁਕਾਮ ਬਾਰੇ ਵੀ ਪਤਾ ਲਗਾ ਸਕੇਗਾ। ਇਸ ਤੋਂ ਇਲਾਵਾ ਡਰੋਨ ਵਿਚ ਖਾਸ ਤਰ੍ਹਾਂ ਦੇ ਸੈਂਸਰ ਅਤੇ ਕੰਪਿਊਟਰ ਨੂੰ ਫਿਟ ਕੀਤਾ ਗਿਆ ਹੈ ਜਿਹੜਾ ਹਾਰਟ ਅਤੇ ਸਾਹ ਲੈਣ ਦੀ ਰਫਤਾਰ ਦੱਸਣ ਵਿਚ ਕਾਰਗਰ ਸਿਧ ਹੋਵਗਾ ਪਰ ਇਹ ਲੋਕਾਂ ਦੀ ਪਛਾਣ ਨਹੀਂ ਕਰ ਸਕੇਗਾ। ਦੱਸ ਦੱਈਏ ਕਿ ਕੰਪਨੀ ਨੇ ਇਸ ਤੋਂ ਪਹਿਲਾ ਮਾਰਚ ਵਿਚ ਇਕ ਰਿਪੋਰਟ ਵਿਚ ਕਿਹਾ ਸੀ

ਕਿ ਉਹ ਦੱਖਣੀ ਆਸਟ੍ਰੇਲੀਆ ਯੂਨੀਵਰਸਿਟੀ ਨਾਲ ਮਿਲ ਕੇ ਇਕ ਵਿਸ਼ੇਸ਼ ਕਿਸਮ ਦਾ ਡਰੋਨਾ ਤਿਆਰ ਕਰੇਗੀ ਜਿਸ ਨਾਲ ਕਰੋਨਾ ਨਾਲ ਚੱਲ ਰਹੀ ਲੜਾਈ ਵਿਚ ਸਹਾਇਤਾ ਮਿਲੇਗੀ। ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਇਹ ਡਰੋਨ ਇਹ ਵੀ ਪਤਾ ਕਰਨ ਵਿਚ ਕਾਰਗਰ ਹੋਵੇਗਾ ਕਿ ਲੋਕ ਜਨਤਕ ਥਾਵਾਂ ਤੇ ਸਮਾਜਿਕ ਦੂਰੀ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ। ਡਰੋਨ ਦਾ ਟੈਸਟ ਨਿਊਯਾਕਰ ਸ਼ਹਿਰ ਵਿਚ ਵੀ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।