ਚੋਣ ਰੁਝਾਨ ਆਉਂਦਿਆਂ ਪਹਿਲੀ ਵਾਰ 40000 ਤੋਂ ਪਾਰ ਹੋਇਆ Sensex

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਿਫਟੀ ਪਹਿਲੀ ਵਾਰ 12000 ਦੇ ਲੈਵਲ ਨੂੰ ਪਾਰ ਕਰ ਗਿਆ

For the first time, the election trend has crossed 40000, Sensex crossed

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਨੂੰ ਬਹੁਮਤ ਮਿਲਦਾ ਦੇਖ ਸੈਂਸੈਕਸ 40000 ਦੇ ਲੈਵਲ ਨੂੰ ਪਾਰ ਕਰ ਗਿਆ। ਸੈਂਸੈਕਸ 893 ਅੰਕਾਂ ਦੀ ਤੇਜੀ ਤੋਂ ਬਾਅਦ 40,003 ਉਤੇ ਕਾਰੋਬਾਰ ਕਰ ਰਿਹਾ ਹੈ। ਪਹਿਲੀ ਵਾਰ ਸੈਂਸੈਕਸ ਨੇ 40000 ਦੇ ਲੈਵਲ ਨੂੰ ਪਾਰ ਕੀਤਾ ਹੈ। ਨਿਫਟੀ ਪਹਿਲੀ ਵਾਰ 12000 ਦੇ ਲੈਵਲ ਨੂੰ ਪਾਰ ਕਰ ਗਿਆ। ਬੀਐਸਈ ਦੇ ਮਿਡਕੈਪ ਅਤੇ ਸਮਾਲਕੈਪ ਵਿਚ 1 ਫੀਸਦੀ ਦੀ ਤੇਜੀ ਨਜ਼ਰ ਆਈ ਹੈ।

ਅੱਜ ਸਵੇਰ ਤੋਂ ਰੁਝਾਨ ਆਉਣ ਤੋਂ ਬਾਅਦ ਹੀ ਸ਼ੇਅਰ ਮਾਰਕਿਟ ਵਿਚ ਜਬਰਦਸਤ ਤੇਜੀ ਨਜ਼ਰ ਆਈ। ਸੈਂਸੇਕਸ ਵਿਚ ਸਵੇਰੇ 739 ਅੰਕਾਂ ਦੇ ਉਛਾਲ ਨਾਲ 39,840 ਉਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ ਵਿਚ 111.85 ਅੰਕਾਂ ਦੇ ਉਛਾਲ ਨਾਲ 11,849 ਅੰਕਾਂ ਉਤੇ ਕਾਰੋਬਾਰ ਕਰ ਰਿਹਾ ਹੈ। ਅੱਜ ਲੋਕ ਸਭਾ ਚੋਣਾਂ 2019 ਦੇ ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਨੂੰ ਬਹੁਮਤ ਮਿਲਦਾ ਨਜਰ਼ ਆ ਰਿਹਾ ਹੈ।

ਕੱਲ੍ਹ ਬੁੱਧਵਾਰ ਨੂੰ ਸੱਟਾ ਬਾਜ਼ਾਰ ਹਰੇ ਨਿਸ਼ਾਨ ਉਤੇ ਬੰਦ ਹੋਇਆ। ਕੱਲ੍ਹ ਸੈਂਸੇਕਸ 140 ਅੰਕਾਂ ਦੀ ਚੜਤ ਨਾਲ 39,110 ਅਤੇ ਨਿਫਟੀ ਕਰੀਬ 20 ਅੰਕਾਂ ਦੀ ਚੜਤ ਨਾਲ 11,737 ਦੇ ਪੱਧਰ ਉਤੇ ਬੰਦ ਹੋਇਆ। ਕੱਲ੍ਹ ਆਈਸੀਆਈਸੀਆਈ, ਇੰਡਸੲੈਡ ਬੈਂਕ ਅਤੇ ਐਚਡੀਐਫਸੀ ਬੈਂਕ ਦੇ ਸ਼ੇਅਰਾਂ ਵਿਚ ਤੇਜੀ ਨਜ਼ਰ ਆਈ। ਟੇਕ ਮਹਿੰਦਰਾ ਦੇ ਸ਼ੇਅਰਾਂ ਵਿਚ 3 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।