ਸ਼ੁਰੂਆਤੀ ਰੁਝਾਨਾਂ ਵਿਚ ਐਨਡੀਏ ਨੂੰ ਬਹੁਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ2019 ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।

Lok Sabha election

ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੀਆਂ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿਚ ਐਨਡੀਏ ਗਠਜੋੜ ਨੇ ਬਹੁਮਤ ਦੇ ਅੰਕੜਿਆਂ ਨੂੰ ਪਾਰ ਕਰ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਘੱਟੋ ਘੱਟ 200 ਸੀਟਾਂ ਜਿੱਤਣ ਵਿਚ ਕਾਮਯਾਬ ਹੋ ਜਾਵੇਗੀ। ਲੋਕ ਸਭਾ ਚੋਣਾਂ ਦੇ ਤਹਿਤ ਦੇਸ਼ ਭਰ ਵਿਚ 542 ਸੰਸਦੀ ਸੀਟਾਂ ਲਈ ਕੀਤੀਆਂ ਗਈਆਂ ਵੋਟਾਂ ਦੀ ਗਿਣਤੀ ਜਾਰੀ ਹੈ।

ਪਹਿਲੀ ਵਾਰ ਈਵੀਐਮ ਗਿਣਤੀ ਦੇ ਨਾਲ ਵੀਵੀਪੈਟ ਦਾ ਮਿਲਾਨ ਕੀਤੇ ਜਾਣ ਕਾਰਨ ਨਤੀਜਿਆਂ ਵਿਚ ਦੇਰੀ ਹੋਣ ਦੀ ਸੰਭਾਵਨਾ ਹੈ। ਇਸ ਵਾਰ 542 ਸੀਟਾਂ ‘ਤੇ 8000 ਤੋਂ ਜ਼ਿਆਦਾ ਉਮੀਦਵਾਰਾਂ ਚੋਣਾਂ ਲੜ ਰਹੇ ਹਨ। ਸੱਤ ਗੇੜਾਂ ਵਿਚ ਹੋਈਆਂ ਚੋਣਾਂ ਵਿਚ 90.99 ਕਰੋੜ ਵੋਟਰਾਂ ਵਿਚੋਂ ਕਰੀਬ 67.11 ਫੀਸਦੀ ਲੋਕਾਂ ਨੇ ਅਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ ਹੈ।