ਰਾਮਦੇਵ ਵਲੋਂ ਕਰੋਨਾ ਦਵਾਈ ਬਣਾਉਣ ਦਾ ਦਾਅਵਾ, ਕੇਵਲ 600 ਰੁਪਏ 'ਚ ਮਿਲੇਗੀ 'ਕੋਰੋਨਿਲ' ਕਿੱਟ!

ਏਜੰਸੀ

ਖ਼ਬਰਾਂ, ਰਾਸ਼ਟਰੀ

ਬਾਬਾ ਰਾਮਦੇਵ ਨੇ ਜਾਰੀ ਕੀਤੀ ਦਵਾਈ

coronil patanjali

ਨਵੀਂ ਦਿੱਲੀ : ਚੀਨ ਤੋਂ ਸ਼ੁਰੂ ਹੋਇਆ ਕਰੋਨਾ ਵਾਇਰਸ ਅੱਜ ਵਿਸ਼ਵ ਪੱਧਰੀ ਮਹਾਮਾਰੀ ਦਾ ਰੂਪ ਧਾਰ ਚੁਕਿਆ ਹੈ। ਇਸ ਦੀ ਰੋਕਥਾਮ ਲਈ ਵੱਡੇ ਪੱਧਰ 'ਤੇ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਦਰਮਿਆਨ ਕਈ ਦੇਸ਼ਾਂ ਦੀਆਂ ਕੰਪਨੀਆਂ ਵਲੋਂ ਕਰੋਨਾ ਦੀ ਦਵਾਈ ਲੱਭਣ ਜਾਂ ਲੱਭਣ ਦੇ ਨੇੜੇ ਪਹੁੰਚਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸੇ ਦੌੜ 'ਚ ਹੁਣ ਬਾਬਾ ਰਾਮਦੇਵ ਦੀ ਕੰਪਨੀ ਪਜੰਤਲੀ ਵੀ ਸ਼ਾਮਲ ਹੋ ਗਈ ਹੈ।

ਪਜੰਤਲੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਰੋਨਾ ਦੀ ਦਵਾਈ ਤਿਆਰ ਕਰ ਲਈ ਹੈ। ਅੱਜ ਪਜੰਤਲੀ ਵਲੋਂ ਇਸ ਦਵਾਈ ਨੂੰ ਬਕਾਇਦਾ ਲਾਂਚ ਵੀ ਕਰ ਦਿਤਾ ਹੈ। ਕੋਰੋਨਿਲ ਨਾਮ ਦੀ ਦਵਾਈ ਲਾਂਚ ਕਰਦਿਆਂ ਪਤੰਜਲੀ ਨੇ ਦਾਅਵਾ ਕੀਤਾ ਹੈ ਕਿ ਇਹ ਦਵਾਈ ਕਰੋਨਾ ਨੂੰ ਮਾਤ ਦੇਣ ਦੇ ਸਮਰੱਥ ਹੈ।

ਮੰਗਲਵਾਰ ਨੂੰ ਹਰਿਦੁਆਰ ਵਿਖੇ ਕਰੋਨਾ ਵਾਇਰਸ ਦੀ ਪਹਿਲੀ ਆਯੂਰਵੈਦਿਕ ਦਵਾਈ ਕੋਰੋਨਿਲ ਲਾਂਚ ਕਰਦਿਆਂ ਬਾਬਾ ਰਾਮਦੇਵ ਨੇ ਕਿਹਾ ਕਿ ਪਤੰਜਲੀ ਵਲੋਂ ਬਣਾਈ ਗਈ ਇਹ ਦਵਾਈ ਦਾ 95 ਲੋਕਾਂ 'ਤੇ ਟੈਸਟ ਕੀਤਾ ਗਿਆ ਸੀ।

ਇਸ ਦਵਾਈ ਨਾਲ ਸਿਰਫ਼ ਤਿੰਨ ਦਿਨਾਂ ਦੇ ਅੰਦਰ ਅੰਦਰ 69 ਫ਼ੀ ਸਦੀ ਕਰੋਨਾ ਪਾਜ਼ੇਟਿਵ ਮਰੀਜ਼ ਠੀਕ ਹੋਏ ਹਨ। ਜਦਕਿ 7 ਦਿਨਾਂ 'ਚ 100 ਫ਼ੀ ਸਦੀ ਮਰੀਜ਼ ਰਿਕਵਰ ਹੋਏ ਹਨ। ਕੰਪਨੀ ਦੇ ਦਾਅਵੇ ਅਨੁਸਾਰ ਇਸ ਦਵਾਈ ਦੇ ਕਲੀਨੀਕਲ ਟਰਾਇਲ ਦੌਰਾਨ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।