ਚਾਹ ਵੇਚਣ ਵਾਲੇ ਦੀ ਧੀ ਬਣੀ ਫ਼ਲਾਈਂਗ ਅਫ਼ਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਵਾਈ ਫ਼ੌਜ ਵਿਚ ਭਰਤੀ ਹੋਣ ਲਈ ਛੱਡੀ ਸੀ ਸਰਕਾਰੀ ਨੌਕਰੀ

Aanchal Gangwal

ਭੋਪਾਲ: ਸਖ਼ਤ ਮਿਹਨਤ ਕਰ ਕੇ ਮੰਜ਼ਿਲਾਂ ਸਰ ਕਰਨ ਵਾਲਿਆਂ ਦਾ ਟੀਚਾ ਪੱਕਾ ਹੁੰਦਾ ਹੈ। ਮੱਧ ਪ੍ਰਦੇਸ਼ ਦੀ ਆਂਚਲ ਗੰਗਵਾਲ ਨੇ ਅਜਿਹੀ ਮਿਸਾਲ ਪੇਸ਼ ਕੀਤੀ ਹੈ। ਚਾਹ ਵਿਕਰੇਤਾ ਦੀ ਬੇਟੀ ਆਂਚਲ ਨੂੰ ਹਵਾਈ ਫ਼ੌਜ 'ਚ ਫਲਾਇੰਗ ਅਫ਼ਸਰ ਬਣੀ ਹੈ।

ਉਨ੍ਹਾਂ ਦੇ ਪਿਤਾ ਜੀ ਅੱਜ ਵੀ ਨੀਮਚ 'ਚ ਚਾਹ ਦੀ ਦੁਕਾਨ ਚਲਾਉਂਦੇ ਹਨ। 20 ਜੂਨ ਨੂੰ ਹੈਦਰਾਬਾਦ 'ਚ ਸੰਯੁਕਤ ਸਨਾਤਕ ਪਾਸਿੰਗ ਆਊਂਟ ਪਰੇਡ ਹੋਈ ਸੀ। ਮਾਰਚ ਪਾਸਟ ਮਗਰੋਂ ਆਂਚਲ ਗੰਗਵਾਲ ਨੂੰ ਰਾਸ਼ਟਰਪਤੀ ਤਮਗ਼ੇ ਨਾਲ ਸਨਾਮਨਤ ਕੀਤਾ ਗਿਆ।

ਆਂਚਲ ਨੂੰ ਭਾਰਤੀ ਹਵਾਈ ਫ਼ੌਜ ਮੁਖੀ ਬੀਕੇਐਸ ਭਦੌਰੀਆ ਦੀ ਮੌਜੂਦਗੀ 'ਚ ਫਲਾਇੰਗ ਕਮਿਸ਼ਨ ਅਫ਼ਸਰ ਦੇ ਰੂਪ 'ਚ ਕਮਿਸ਼ਨ ਮਿਲਿਆ। ਆਂਚਲ ਨੂੰ ਸ਼ੁਰੂ ਤੋਂ ਹੀ ਹਵਾਈ ਫ਼ੌਜ ਵਿਚ ਜਾਣ ਦਾ ਸ਼ੌਕ ਸੀ। ਇਸ ਤੋਂ ਪਹਿਲਾਂ ਉਹ ਦੋ ਸਰਕਾਰੀ ਨੌਕਰੀਆਂ ਛੱਡ ਚੁੱਕੀ ਸੀ।

ਇਸ ਤੋਂ ਪਹਿਲਾਂ ਆਂਚਲ ਮੱਧ ਪ੍ਰਦੇਸ਼ 'ਚ ਪੁਲਿਸ ਸਬ ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਸੀ। ਇਹ ਨੌਕਰੀ ਛੱਡਣ ਮਗਰੋਂ ਉਸ ਦੀ ਚੋਣ ਲੇਬਰ ਇੰਸਪੈਕਟਰ ਵਜੋਂ ਹੋਈ ਪਰ ਆਂਚਲ ਦਾ ਮਕਸਦ ਹਵਾਈ ਫ਼ੌਜ ਵਿਚ ਜਾਣਾ ਹੀ ਸੀ।

ਅਪਣਾ ਸੁਫ਼ਨਾ ਪੂਰਾ ਕਰਨ ਲਈ ਉਸ ਨੇ ਸਰਕਾਰੀ ਨੌਕਰੀ ਦੀ ਵੀ ਪਰਵਾਹ ਨਹੀਂ ਕੀਤੀ। ਆਂਚਲ ਦੇ ਪਰਵਾਰ ਨੇ ਆਨਲਾਈਨ ਪਾਸਿੰਗ ਆਊਟ ਪਰੇਡ ਦੇਖੀ। ਪਰਵਾਰ ਦੀ ਖ਼ੁਸ਼ੀ ਦਾ ਕਈ ਟਿਕਾਣਾ ਨਹੀਂ ਸੀ। ਹਾਲਾਂਕਿ ਆਂਚਲ ਦੇ ਪਿਤਾ ਨੇ ਇਸ ਸਮਾਗਮ 'ਚ ਸ਼ਿਰਕਤ ਕਰਰਨ ਹੈਦਰਾਬਾਦ ਜਾਣਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।