ਪਤੰਜਲੀ ਦਾ ਦਾਅਵਾ- ਕੋਰੋਨਿਲ ਨਾਲ 3 ਦਿਨ ਵਿਚ 69%, 7 ਦਿਨਾਂ ਵਿਚ 100% ਕੋਰੋਨਾ ਮਰੀਜ ਰਿਕਵਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਤੰਜਲੀ ਨੇ ਕੀਤਾ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ

Ramdev's Patanjali launches Coronil

ਨਵੀਂ ਦਿੱਲੀ: ਪਤੰਜਲੀ ਦੇ ਬਾਬਾ ਰਾਮਦੇਵ ਨੇ ਕੋਰੋਨਾ ‘ਤੇ ਦਵਾਈ ਬਣਾਉਣ ਦਾ ਦਾਅਵਾ ਕੀਤਾ ਹੈ। ਬਾਬਾ ਰਾਮਦੇਵ ਨੇ ਹਰਿਦੁਆਰ ਵਿਚ ਕੋਰੋਨਿਲ ਦਵਾ ਦੀ ਲਾਂਚਿੰਗ ਕੀਤੀ। ਇਸ ਮੌਕੇ ‘ਤੇ ਬਾਬਾ ਰਾਮਦੇਵ ਨੇ ਕਿਹਾ ਕਿ ਉਹਨਾਂ ਨੇ ਦਵਾਈ ‘ਤੇ ਦੋ ਟਰਾਇਲ ਕੀਤੇ ਸਨ। ਪਹਿਲਾ-ਕਲੀਨੀਕਲ ਕੰਟਰੋਲ ਸਟਡੀ, ਦੂਜਾ-ਕਲੀਨੀਕਲ ਕੰਟਰੋਲ ਟਰਾਇਲ।

ਬਾਬਾ ਰਾਮਦੇਵ ਨੇ ਕਿਹਾ ਕਿ ਦਿੱਲੀ ਤੋਂ ਲੈ ਕੇ ਕਈ ਸ਼ਹਿਰਾਂ ਵਿਚ ਉਹਨਾਂ ਨੇ ਕਲੀਨੀਕਲ ਕੰਟਰੋਲ ਸਟਡੀ ਕੀਤਾ। ਇਸ ਦੇ ਤਹਿਤ ਉਹਨਾਂ ਨੇ 280 ਰੋਗੀਆਂ ਨੂੰ ਸ਼ਾਮਲ ਕੀਤਾ। ਕਲੀਨੀਕਲ ਸਟਡੀ ਦੇ ਨਤੀਜੇ ਵਿਚ 100 ਫੀਸਦੀ ਮਰੀਜਾਂ ਦੀ ਰਿਕਵਰੀ ਹੋਈ ਅਤੇ ਇਹ ਵੀ ਮੌਤ ਨਹੀਂ ਹੋਈ। ਉਹ ਕੋਰੋਨਾ ਦੇ ਸਾਰੇ ਪੜਾਅ ਰੋਕਣ ਵਿਚ ਕਾਮਯਾਬ ਰਹੇ।

ਦੂਜੇ ਪੜਾਅ ਵਿਚ ਕੰਟਰੋਲ ਟਰਾਇਲ ਕੀਤਾ ਗਿਆ। ਬਾਬਾ ਰਾਮਦੇਵ ਨੇ ਦਾਅਵਾ ਕੀਤਾ ਕਿ 100 ਲੋਕਾਂ ‘ਤੇ ਕਲੀਨੀਕਲ ਕੰਟਰੋਲ ਟਰਾਇਲ ਦੀ ਸਟਡੀ ਕੀਤੀ ਗਈ। 3 ਦਿਨ ਦੇ ਅੰਦਰ 69 ਫੀਸਦੀ ਰੋਗੀ ਰਿਕਵਰ ਹੋ ਗਏ, ਯਾਨੀ ਪਾਜ਼ੇਟਿਵ ਤੋਂ ਨੈਗੇਟਿਵ ਹੋ ਗਏ। ਉਹਨਾਂ ਕਿਹਾ ਕਿ  ਇਹ ਇਤਿਹਾਸ ਦੀ ਸਭ ਤੋਂ ਵੱਡੀ ਘਟਨਾ ਹੈ।

7 ਦਿਨ ਦੇ ਅੰਦਰ 100 ਫੀਸਦੀ ਰੋਗੀ ਰਿਕਵਰ ਹੋ ਗਏ। ਸਾਡੀ ਦਵਾਈ ਦਾ 100 ਫੀਸਦੀ ਰਿਕਵਰੀ ਰੇਟ ਹੈ ਅਤੇ ਜ਼ੀਰੋ ਫੀਸਦੀ ਡੈੱਥ ਰੇਟ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਚਾਹੇ ਲੋਕ ਇਸ ਦਾਅਵੇ ‘ਤੇ ਉਹਨਾਂ ਨੂੰ ਸਵਾਲ ਕਰਨ, ਪਰ ਸਾਡੇ ਕੋਲ ਹਰ ਸਵਾਲ ਦਾ ਜਵਾਬ ਹੈ। ਅਸੀਂ ਸਾਰੇ ਵਿਗਿਆਨਕ ਨਿਯਮਾਂ ਦਾ ਪਾਲਣ ਕੀਤਾ ਹੈ।

ਬਾਬਾ ਰਾਮਦੇਵ ਨੇ ਕਿਹਾ ਕਿ ਇਸ ਦਵਾਈ ਨੂੰ ਬਣਾਉਣ ਲਈ ਸਿਰਫ ਦੇਸੀ ਸਮਾਨ ਦੀ ਵਰਤੋਂ ਕੀਤੀ ਗਈ ਹੈ, ਜਿਸ ਵਿਚ ਮੁਲੱਠੀ-ਕਾੜ੍ਹਾ ਸਮੇਤ ਕਈ ਚੀਜ਼ਾਂ ਪਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਅਯੂਰਵੇਦ ਤੋਂ ਬਣੀ ਇਹ ਦਵਾਈ ਅਗਲੇ 7 ਦਿਨਾਂ ਵਿਚ ਪਤੰਜਲੀ ਦੇ ਸਟੋਰ ‘ਤੇ ਮਿਲੇਗੀ।