ਜੰਮੂ-ਕਸ਼ਮੀਰ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਚਾਰ ਅਤਿਵਾਦੀ ਹਲਾਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁਪਵਾੜਾ ਜ਼ਿਲ੍ਹੇ ’ਚ ਮਾਛਿਲ ਸੈਕਟਰ ਦੇ ਕਾਲਾ ਜੰਗਲ ’ਚ ਮਾਰੇ ਗਏ ਅਤਿਵਾਦੀ

Jammu and Kashmir: 4 terrorists killed in Kupwara

 

ਸ੍ਰੀਨਗਰ: ਸੁਰਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਮਾਛਿਲ ਸੈਕਟਰ ’ਚ ਕੰਟਰੋਲ ਰੇਖਾ ਕੋਲ ਸ਼ੁਕਰਵਾਰ ਨੂੰ ਚਾਰ ਅਤਿਵਾਦੀਆਂ ਨੂੰ ਹਲਾਕ ਕਰ ਦਿਤਾ ਅਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿਤੀ। ਉੱਤਰ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਮਾਛਿਲ ਸੈਕਟਰ ਦੇ ਕਾਲਾ ਜੰਗਲ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿਤੀ ਗਈ।

ਇਹ ਵੀ ਪੜ੍ਹੋ: ਅਮਰੀਕੀ ਸੰਸਦ ਮੈਂਬਰਾਂ ਦੀ ਤਾਰੀਫ਼ ਕਰਦਿਆਂ ਰਾਹੁਲ ਗਾਂਧੀ ’ਤੇ ਅਸਿੱਧਾ ਨਿਸ਼ਾਨਾ ਲਾ ਗਏ ਮੋਦੀ

 ਕਸ਼ਮੀਰ ਜ਼ੋਨ ਪੁਲਿਸ ਨੇ ਟਵੀਟ ਕੀਤਾ, ‘‘ਪੀ.ਓ.ਜੇ.ਕੇ. (ਮਕਬੂਜ਼ਾ ਕਸ਼ਮੀਰ) ’ਚੋਂ ਸਾਡੀ ਸਰਹੱਦ ’ਚ ਵੜਨ ਦੀ ਕੋਸ਼ਿਸ਼ ਕਰ ਰਹੇ ਚਾਰ ਅਤਿਵਾਦੀ ਫ਼ੌਜ ਅਤੇ ਪੁਲਿਸ ਦੀ ਸਾਂਝੀ ਮੁਹਿੰਮ ’ਚ ਕੁਪਵਾੜਾ ਦੇ ਮਾਛਿਲ ਸੈਕਟਰ ਦੇ ਕਾਲਾ ਜੰਗਲ ’ਚ ਮਾਰੇ ਗਏ। ਸੁਰਖਿਆ ਬਲਾਂ ਨੇ ਪਿਛਲੇ ਸ਼ੁਕਰਵਾਰ ਨੂੰ ਵੀ ਕੇਰਨ ਸੈਕਟਰ ਦੇ ਜੁੰਮਾਗੁੰਡ ਇਲਾਕੇ ’ਚ ਪੰਜ ਅਤਿਵਾਦੀਆਂ ਨੂੰ ਮਾਰ ਦਿਤਾ ਸੀ ਅਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿਤੀ ਸੀ।