ਰੋਹਤਾਂਗ 'ਚ ਖਾਈ 'ਚ ਡਿੱਗੀ ਸਕਾਰਪੀਓ, 11 ਲੋਕਾਂ ਦੀ ਮੌਤ
ਹਿਮਾਚਲ ਪ੍ਰਦੇਸ਼ ਵਿਚ ਇਕ ਵਾਰ ਫਿਰ ਤੋਂ ਬਹੁਤ ਵੱਡਾ ਸੜਕ ਹਾਦਸਿਆ ਹੋਇਆ ਹੈ। ਕੁੱਲੂ ਦੇ ਮਨਾਲੀ ਵਿਚ ਰੋਹਤਾਂਗ ਕੋਲ ਇਕ ਸਕਾਰਪੀਓ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਦਰਦ ...
ਨਵੀਂ ਦਿੱਲੀ :- ਹਿਮਾਚਲ ਪ੍ਰਦੇਸ਼ ਵਿਚ ਇਕ ਵਾਰ ਫਿਰ ਤੋਂ ਬਹੁਤ ਵੱਡਾ ਸੜਕ ਹਾਦਸਾ ਹੋਇਆ ਹੈ। ਕੁੱਲੂ ਦੇ ਮਨਾਲੀ ਵਿਚ ਰੋਹਤਾਂਗ ਕੋਲ ਇਕ ਸਕਾਰਪੀਓ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਦਰਦਨਾਕ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਵਿਚ ਗੱਡੀ ਦੇ ਪਰਖਚੇ ਉੱਡ ਗਏ ਹਨ। ਹਾਦਸਾ ਮਨਾਲੀ ਤੋਂ ਪੰਜਾਹ ਕਿ.ਮੀ ਦੀ ਦੂਰੀ ਉੱਤੇ ਹੋਇਆ ਹੈ। ਮਰਨ ਵਾਲਿਆਂ ਵਿਚ ਤਿੰਨ ਬੱਚੇ, ਪੰਜ ਔਰਤਾਂ ਅਤੇ ਤਿੰਨ ਆਦਮੀ ਸ਼ਾਮਿਲ ਹਨ। ਰੋਹਤਾਂਗ ਤੋਂ 5 ਕਿ.ਮੀ ਪਹਿਲਾਂ ਇਹ ਸਕਾਰਪੀਓ ਗੱਡੀ ਰਾਨੀਨਾਲਾ ਦੇ ਕੋਲ ਖਾਈ ਵਿਚ ਡਿੱਗ ਗਈ। ਗੱਡੀ ਵਿਚ 11 ਲੋਕ ਸਵਾਰ ਸਨ।
ਦੱਸਿਆ ਜਾ ਰਿਹਾ ਹੈ ਕਿ ਗੱਡੀ ਸਵਾਰ ਮਨਾਲੀ ਤੋਂ ਪਾਂਗੀ ਜਾ ਰਹੇ ਸਨ। ਲਾਸ਼ਾਂ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ। ਪੁਲਿਸ ਦਾ ਦਲ ਮੌਕੇ ਉੱਤੇ ਪਹੁੰਚਿਆ ਹੈ ਅਤੇ ਬਹੁਤ ਮੇਹਨਤ ਤੋਂ ਬਾਅਦ ਮ੍ਰਿਤਕਾਂ ਨੂੰ ਬਾਹਰ ਕੱਢਿਆ ਗਿਆ ਹੈ। ਘਟਨਾ ਸਥਲ ਦੇ ਕੋਲ ਮੋਬਾਇਲ ਸਿਗਨਲ ਨਾ ਹੋਣ ਦੇ ਚਲਦੇ ਵੀਰਵਾਰ ਦੁਪਹਿਰ ਨੂੰ ਘਟਨਾ ਦੀ ਸੂਚਨਾ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਦੇਰ ਰਾਤ ਕਰੀਬ ਦੋ ਵਜੇ ਦੇ ਆਸਪਾਸ ਇਹ ਹਾਦਸਾ ਹੋਇਆ ਹੈ।
ਐਸਪੀ ਕੁੱਲੂ ਸ਼ਾਲਿਨੀ ਅਗਨੀਹੋਤਰੀ ਨੇ 11 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਤੇ ਹਾਦਸੇ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਕੁੱਲੂ ਵਲੋਂ ਡਾਕਟਰਾਂ ਦੀ ਟੀਮ ਨੂੰ ਮੌਕੇ ਉੱਤੇ ਭੇਜਿਆ ਗਿਆ ਹੈ। ਇਸ ਤੋਂ ਇਲਾਵਾ, ਖੇਤਰੀ ਹਸਪਤਾਲ ਤੋਂ 4 ਐਮਬੂਲੈਂਸ ਨੂੰ ਵੀ ਰਵਾਨਾ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿਤੀ ਜਾਵੇਗੀ। ਕੁੱਲੂ ਦੇ ਡੀਸੀ ਯੂਨੁਸ ਖਾਨ ਨੇ ਇਹ ਜਾਣਕਾਰੀ ਦਿਤੀ ਹੈ।