ਯੂਪੀ, ਹਰਿਆਣਾ, ਪੰਜਾਬ ਵਿਚ ਵਿਕ ਰਹੇ ਇਸ ਪੈਟਰੋਲ ਨੇ ਉਡਾਈ ਅਫ਼ਸਰਾਂ ਦੀ ਨੀਂਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਿਰ ਮੈਟਰੋ ਦੀ ਸਹਾਇਤਾ ਨਾਲ ਟੈਂਕਰਾਂ ਨਾਲ ਭਰ ਕੇ ਯੂਪੀ, ਹਰਿਆਣਾ ਅਤੇ ਪੰਜਾਬ ਦੇ ਕੁੱਝ ਸ਼ਹਿਰਾਂ ਵਿਚ ਭੇਜਿਆ ਜਾਂਦਾ ਹੈ।

Adulteration petrol supply in haryana up punjab from meerut dlnh

ਨਵੀਂ ਦਿੱਲੀ: ਵੇਖਣ ਨੂੰ ਬਿਲਕੁੱਲ ਪੈਟਰੋਲ ਵਰਗਾ ਪਰ ਰੇਟ ਦੇ ਮਾਮਲੇ ਵਿਚ ਅਸਲੀ ਪੈਟਰੋਲ ਤੋਂ ਬਹੁਤ ਘਟ। ਹਰ ਰੋਜ਼ ਚਾਰ ਤੋਂ ਪੰਜ ਟੈਂਕਰ ਮੇਰਠ ਤੋਂ ਹਰਿਆਣਾ ਅਤੇ ਪੰਜਾਬ ਲਈ ਰਵਾਨਾ ਹੁੰਦੇ ਹਨ। ਵੈਸਟ ਯੂਪੀ ਦੇ ਵੀ ਕੁਝ ਸ਼ਹਿਰਾਂ ਵਿਚ ਇਸ ਜਲੇਬੀ ਪੈਟਰੋਲ ਦੀ ਸਪਲਾਈ ਕੀਤੀ ਜਾਂਦੀ ਹੈ। ਇਸ ਨੂੰ ਜਲੇਬੀ ਪੈਟਰੋਲ ਇਸ ਲਈ ਕਿਹਾ ਜਾਂਦਾ ਹੈ ਕਿਉਂ ਕਿ ਤਿੰਨ ਤਰ੍ਹਾਂ ਦੇ ਕੈਮਿਕਲ ਨੂੰ ਮਿਲਾਉਣ ਤੋਂ ਬਾਅਦ ਉਸ ਨੂੰ ਪੈਟਰੋਲ ਵਰਗਾ ਦਿਖਾਉਣ ਲਈ ਜਲੇਬੀ ਵਿਚ ਪਾਇਆ ਜਾਣ ਵਾਲਾ ਰੰਗ ਮਿਲਾਇਆ ਜਾਂਦਾ ਸੀ।

ਮੇਰਠ ਪੁਲਿਸ ਨੇ ਛਾਪਾ ਮਾਰ ਕੇ ਇਕ ਫੈਕਟਰੀ ਤੋਂ ਕਰੀਬ ਸਵਾ ਦੋ ਲੱਖ ਲੀਟਰ ਪੈਟਰੋਲ-ਡੀਜ਼ਲ ਬਰਾਮਦ ਕੀਤਾ ਹੈ। ਮਿਲਾਵਟੀ ਪੈਟਰੋਲ ਦੀ ਵਿਕਰੀ ਕਰਨ ਲਈ ਆਰੋਪੀਆਂ ਨੇ ਥਾਂ-ਥਾਂ ਅਪਣੇ ਪੈਟਰੋਲ ਪੰਪ ਵੀ ਖੋਲ੍ਹੇ ਹੋਏ ਹਨ। ਇੰਨੀ ਮਾਤਰਾ ਵਿਚ ਮਿਲਾਵਟੀ ਪੈਟਰੋਲ ਫੜੇ ਜਾਣ ਨਾਲ ਤੇਲ ਕੰਪਨੀਆਂ ਦੇ ਅਫ਼ਸਰਾਂ ਦੀ ਨੀਂਦ ਉਡੀ ਹੋਈ ਹੈ। ਫੈਕਟਰੀ ਵਿਚ ਫੜੇ ਗਏ ਆਰੋਪੀਆਂ ਨੇ ਪੁਲਿਸ ਨੂੰ ਪੈਟਰੋਲ ਬਣਾ ਕੇ ਵੀ ਦਿਖਾਇਆ ਗਿਆ।

ਆਰੋਪੀਆਂ ਨੇ ਦਸਿਆ ਕਿ ਉਹ ਪੈਟਰੋਲ ਬਣਾਉਣ ਵਿਚ ਸਾਲਵੇਂਟ, ਬੈਂਜੀਨ ਅਤੇ ਥਿਨਰ ਦਾ ਇਸਤੇਮਾਲ ਕਰਦੇ ਹਨ ਅਤੇ ਪੈਟਰੋਲ ਦੀ ਸ਼ਕਲ ਦੇਣ ਲਈ ਜਲੇਬੀ ਬਣਾਉਣ ਵਿਚ ਇਸਤੇਮਾਲ ਹੋਣ ਵਾਲਾ ਰੰਗ ਮਿਲਾਇਆ ਜਾਂਦਾ ਸੀ। ਜ਼ਮੀਨ ਵਿਚ ਵੱਡੇ-ਵੱਡੇ ਟੈਂਕਰ ਫਿਟ ਕੀਤੇ ਗਏ ਹਨ। ਉਹਨਾਂ ਟੈਂਕਰਾਂ ਵਿਚ ਤਿੰਨ ਕੈਮੀਕਲ ਪਾ ਕੇ ਉਹਨਾਂ ਨੂੰ ਮਸ਼ੀਨ ਨਾਲ ਚਲਾਇਆ ਜਾਂਦਾ ਹੈ। ਫਿਰ ਮੈਟਰੋ ਦੀ ਸਹਾਇਤਾ ਨਾਲ ਟੈਂਕਰਾਂ ਨਾਲ ਭਰ ਕੇ ਯੂਪੀ, ਹਰਿਆਣਾ ਅਤੇ ਪੰਜਾਬ ਦੇ ਕੁੱਝ ਸ਼ਹਿਰਾਂ ਵਿਚ ਭੇਜਿਆ ਜਾਂਦਾ ਹੈ।

ਛਾਪੇਮਾਰੀ ਤੋਂ ਪਹਿਲਾਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਿਫਾਇਨਰੀ ਵਿਚੋਂ ਬਾਹਰ ਆ ਰਹੇ ਟੈਂਕਰ ਫੈਕਟਰੀ ਵਿਚ ਆਉਂਦੇ ਹਨ। ਜਦੋਂ ਇਸ ਬਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਿਫਾਇਨਰੀ ਵਿਚੋਂ ਆ ਰਹੇ ਟੈਂਕਰ ਤੋਂ 40 ਪ੍ਰਤੀਸ਼ਤ ਅਸਲ ਪੈਟਰੋਲ ਕੱਢਿਆ ਗਿਆ ਸੀ ਅਤੇ ਨਕਲੀ ਪੈਟਰੋਲ ਭਰਿਆ ਗਿਆ ਸੀ। ਇਹ ਜਾਣਕਾਰੀ ਪੈਟਰੋਲ ਪੰਪ ਮਾਲਕ ਨੂੰ ਵੀ ਪਤਾ ਸੀ ਜਿਸ ਦਾ ਟੈਂਕਰ ਉਹ ਕਰਦਾ ਸੀ।

ਫੜੇ ਗਏ ਮੁਲਜ਼ਮ ਨੇ ਦੱਸਿਆ ਕਿ ਇਕ ਸਮੇਂ 11 ਹਜ਼ਾਰ ਲੀਟਰ ਤੱਕ ਪੈਟਰੋਲ ਤਿਆਰ ਕੀਤਾ ਗਿਆ ਸੀ। ਇਸੇ ਤਰ੍ਹਾਂ 11 ਤੋਂ 11 ਹਜ਼ਾਰ ਲੀਟਰ ਪੈਟਰੋਲ ਦਾ ਬੈਚ 4 ਤੋਂ 5 ਵਾਰ ਤਿਆਰ ਕੀਤਾ ਗਿਆ ਸੀ। ਕੀਮਤ ਦੇ ਬਾਰੇ ਵਿਚ ਮੁਲਜ਼ਮ ਨੇ ਦੱਸਿਆ ਕਿ ਇੱਕ ਲੀਟਰ ਪੈਟਰੋਲ 40 ਤੋਂ 45 ਰੁਪਏ ਵਿਚ ਤਿਆਰ ਹੈ। ਫਿਰ ਇਹ 50 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਵਿਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।