ਨਸ਼ਿਆਂ ਵਿਰੁਧ ਪ੍ਰਵਾਰ ਨੇ ਪੇਸ਼ ਕੀਤੀ ਮਿਸਾਲ; ਪਿਤਾ ਨੇ ਚਿੱਟੇ ਸਣੇ ਪੁੱਤ ਨੂੰ ਕੀਤਾ ਪੁਲਿਸ ਹਵਾਲੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਫਿਰੋਜ਼ਪੁਰ ਦੇ 3 ਨੌਜਵਾਨਾਂ ਨੂੰ ਵੀ ਕੀਤਾ ਗ੍ਰਿਫ਼ਤਾਰ

Image: For representation purpose only.



ਬਿਲਾਸਪੁਰ: ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਭਰਾੜੀ ਥਾਣੇ ਅਧੀਨ ਪੈਂਦੇ ਪਾਪਲਾਹ ਇਲਾਕੇ ਦੇ ਇਕ ਵਿਅਕਤੀ ਨੇ ਅਪਣੇ ਪੁੱਤਰ ਨੂੰ ਚਿੱਟੇ ਸਮੇਤ ਪੁਲਿਸ ਹਵਾਲੇ ਕਰ ਦਿਤਾ। ਪੁਲਿਸ ਨੇ ਨੌਜਵਾਨ ਵਿਰੁਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਪੰਜਾਬ ਦੇ ਤਿੰਨ ਹੋਰ ਨੌਜਵਾਨਾਂ ਤੋਂ ਵੀ ਪੁਛਗਿਛ ਕਰ ਰਹੀ ਹੈ।

ਇਹ ਵੀ ਪੜ੍ਹੋ: ਹੜ੍ਹ ਪੀੜਤਾਂ ਦੀ ਮਦਦ ਕਰ ਰਿਹਾ ਨੌਜਵਾਨ ਪਾਣੀ ਵਿਚ ਰੁੜ੍ਹਿਆ

ਵਿਅਕਤੀ ਨੇ ਪੁਲਿਸ ਨੂੰ ਦਸਿਆ ਕਿ ਉਸ ਦਾ 20 ਸਾਲਾ ਲੜਕਾ ਅਪਣੀ ਭੂਆ ਦੇ ਘਰ ਰਹਿੰਦਾ ਹੈ। ਕਰੀਬ ਇਕ ਸਾਲ ਤੋਂ ਉਸ ਦਾ ਪੁੱਤਰ ਗਲਤ ਸੰਗਤ ਵਿਚ ਫਸਿਆ ਹੈ। ਸੋਮਵਾਰ ਨੂੰ ਉਸ ਦੀ ਭੂਆ ਨੇ ਫੋਨ ਕੀਤਾ ਕਿ ਅਕਸ਼ੈ ਤਿੰਨ ਲੜਕਿਆਂ ਨੂੰ ਘਰ ਲੈ ਕੇ ਆਇਆ ਹੈ। ਇਸ ਤੋਂ ਬਾਅਦ ਜਦੋਂ ਉਹ ਉਥੇ ਪਹੁੰਚਿਆ ਤਾਂ ਲੜਕਾ ਅਤੇ ਤਿੰਨੇ ਨੌਜਵਾਨ ਫ਼ਰਾਰ ਹੋ ਗਏ। ਕਾਫੀ ਭਾਲ ਤੋਂ ਬਾਅਦ ਵੀ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਪੈ ਰਿਹਾ ਭਾਰੀ ਮੀਂਹ; ਹਿਮਾਚਲ ਪ੍ਰਦੇਸ਼ 'ਚ ਵੀ ਅਲਰਟ ਜਾਰੀ

ਰਾਤ ਡੇਢ ਵਜੇ ਦੇ ਕਰੀਬ ਚਾਰੇ ਨੌਜਵਾਨ ਲਹਿਰੀ ਸਰੈਲ ਨੂੰ ਜਾਂਦੀ ਸੜਕ ’ਤੇ ਮਿਲੇ। ਜਦੋਂ ਵਿਅਕਤੀ ਨੇ ਅਪਣੇ ਪੁੱਤਰ ਦੀ ਜੇਬ ਦੀ ਤਲਾਸ਼ੀ ਲਈ ਤਾਂ ਜੇਬ 'ਚੋਂ ਪਾਊਡਰ ਨਿਕਲਿਆ। ਸ਼ੱਕ ਹੋਣ 'ਤੇ ਉਹ ਅਪਣੇ ਲੜਕੇ ਨੂੰ ਥਾਣੇ ਲੈ ਗਿਆ। ਜਾਂਚ ਵਿਚ ਪਤਾ ਲੱਗਿਆ ਕਿ ਉਸ ਦੀ ਜੇਬ ਵਿਚ ਚਿੱਟਾ ਸੀ। ਇਸ ਦੌਰਾਨ ਪਿਤਾ ਨੇ ਅਪਣੇ ਪੁੱਤਰ ਨੂੰ ਪੱਤਰ ਸਮੇਤ ਪੁਲਿਸ ਹਵਾਲੇ ਕਰ ਦਿਤਾ। ਪੁਲਿਸ ਤਿੰਨਾਂ ਨੌਜਵਾਨਾਂ ਤੋਂ ਵੀ ਪੁਛਗਿਛ ਕਰ ਰਹੀ ਹੈ। ਬਾਕੀ ਤਿੰਨ ਨੌਜਵਾਨਾਂ ਦੀ ਪਛਾਣ ਪ੍ਰਿੰਸ, ਸਾਗਰ ਅਤੇ ਪਵਨ ਵਜੋਂ ਹੋਈ ਹੈ, ਜੋ ਫ਼ਿਰੋਜ਼ਪੁਰ (ਪੰਜਾਬ) ਦੇ ਰਹਿਣ ਵਾਲੇ ਹਨ। ਦੂਜੇ ਪਾਸੇ ਸਟੇਸ਼ਨ ਇੰਚਾਰਜ ਦੇਵਾਨੰਦ ਨੇ ਇਸ ਦੀ ਪੁਸ਼ਟੀ ਕੀਤੀ ਹੈ।