ਧੋਖਾਧੜੀ ਦੇ ਦੋਸ਼ ਦੇ ਦੋਸ਼ ‘ਚ ਫਸੇ ਕਪਿਲ ਦੇਵ, ਰਵੀ ਕਿਸ਼ਨ ਅਤੇ ਗੋਬਿੰਦਾ ਨੂੰ ਭਰਨਾ ਪਵੇਗਾ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਬਕਾ ਕ੍ਰਿਕਟਰ ਕਪਿਲ ਦੇਵ ਅਤੇ ਅਭਿਨੇਤਾ ਗੋਬਿੰਦਾ, ਰਵੀ ਕਿਸ਼ਨ ਲਈ ਅਪਣੀ ਤਸਵੀਰਾਂ ਦਾ ਇਸਤੇਮਾਲ ਕਰਨ ਦੀ ਇਜ਼ਾਜ਼ਤ ਦੇਣ...

Kapil Dev And Gobinda

ਵਡੋਦਰਾ (ਭਾਸ਼ਾ) : ਸਾਬਕਾ ਕ੍ਰਿਕਟਰ ਕਪਿਲ ਦੇਵ ਅਤੇ ਅਭਿਨੇਤਾ ਗੋਬਿੰਦਾ, ਰਵੀ ਕਿਸ਼ਨ ਲਈ ਅਪਣੀ ਤਸਵੀਰਾਂ ਦਾ ਇਸਤੇਮਾਲ ਕਰਨ ਦੀ ਇਜ਼ਾਜ਼ਤ ਦੇਣ ਲਈ ਜੁਰਮਾਨਾ ਲਗਾਇਆ ਹੈ। ਫੋਰਮ ਵੱਲੋਂ 20 ਅਕਤੂਬਰ ਨੂੰ ਪਾਸ ਕੀਤੇ ਆਦੇਸ਼ ਵਿਚ ਕਪਿਲ ਦੇਵ, ਗੋਬਿੰਦਾ ਅਤੇ ਰਵੀ ਕਿਸ਼ਨ ਨੂੰ 18 ਸ਼ਿਕਾਇਤ ਕਰਤਾਵਾਂ ਨੂੰ 15,000-15,000 ਹਜ਼ਾਰ ਰੁਪਏ ਦੇਣ ਨੂੰ ਕਹਾ ਗਿਆ ਹੈ, ਕੁੱਲ ਮਿਲਾ ਕੇ ਤਿੰਨਾਂ ਸਟਾਰਜ਼ ਨੂੰ ਲਗਭਗ 8 ਲੱਖ ਰੁਪਏ ਜੁਰਮਾਨਾ ਦੇ ਤੌਰ ‘ਤੇ ਭਰਨਾ ਹੋਵੇਗਾ। ਇਸ ਵਿਚ ਕਿਹਾ ਗਿਆ ਹੈ ਕਿ ਫੋਰਮ ਨੇ ਤਿੰਨਾਂ ਨੂੰ ਅਨੁਚਿਤ ਤਰੀਕੇ ਨਾਲ ਵਪਾਰ ਕਰਨ ਦਾ ਜ਼ਿੰਮੇਵਾਰ ਠਹਿਰਾਇਆ ਹੈ।

ਕਿਉਂਕਿ ਸਨਸਟਰਾ ਕਲਬ ਦੇ ਪ੍ਰੋਮੋਟਰਾਂ ਨੇ ਇਕ ਸਕੀਮ ਵਿਚ ਨਿਵੇਸ਼ ਕਰਨ ਲਈ ਉਹਨਾਂ ਦੇ ਵੀਡੀਓ ਅਤੇ ਫੋਟੋ ਦਾ ਇਸਤੇਮਾਲ ਕੀਤਾ। ਇਸ ਕਕੀਮ ਵਿਚ ਲੋਕਾਂ ਨੂੰ ਪੂਰੇ ਦੇਸ਼ ਦੇ ਮਸ਼ਹੂਰ ਹੋਟਲ ਵਿਚ ਹਰ ਮਹੀਨੇ ਤਿੰਨ ਦਿਨ ਤਕ ਮੁਫ਼ਤ ਵਿਚ ਠਹਿਰਾਉਣ ਦੀ ਗੱਲ ਕਹੀ ਗਈ ਸੀ। ਰਿਪੋਰਟਸ ਦੇ ਮੁਤਾਬਿਕ, ਸਨਸਟਾਰ ਪ੍ਰੋਮੋਟਰ ਰਮਨ ਕਪੂਰ, ਉਹਨਾਂ ਦੀ ਪਤਨੀ ਸੀਮਾ, ਕਪਿਲ ਦੇਵ, ਗੋਬਿੰਦਾ ਅਤੇ ਰਿਵਿ ਕਿਸ਼ਨ ਉਤੇ ਸਾਲ 2017 ਵਿਚ ਵਡੋਦਰਾ ਜਿਲ੍ਹਾ ਉਭੋਗਤਾ ਵਿਵਾਦ ਨਿਵਾਰਨ ਫੋਰਮ ਵਿਚ 18 ਲੋਕਾਂ ਨੇ ਪਟੀਸ਼ਨ ਦਾਖ਼ਲ ਕੀਤੀ ਸੀ। ਪਟੀਸ਼ਨ ਦਾਖ਼ਲ ਕਰਨ ਵਾਲਿਆਂ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਸੀ।

 ਇਹ ਘੋਟਾਲਾ 2016 ਵਿਚ ਕੀਤਾ ਗਿਆ ਸੀ। ਇਕ ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਸਟਾਰਜ਼ ਨੇ ਮੈਂਬਰਸ਼ਿਪ ਲਈ 1 ਤੋਂ 3 ਲੱਖ ਰੁਪਏ ਲਏ ਸੀ।  ਸ਼ਿਕਾਇਤ ਕਰਤਾਵਾਂ ਦਾ ਕਹਿਣ ਹੈ ਕਿ ਇਸ ਮੈਂਬਰਸ਼ਿਪ ਦੇ ਉਲਟ ਵਿਚ ਉਹਨਾਂ ਨੇ ਕਈਂ ਵਾਰ ਹਾਉਸ ਵਿਚ ਮੁਫ਼ਤ ਰੁਕਣੇ, ਕਾਫ਼ੀ ਸਾਰੀਆਂ ਸੁਵਿਧਾਵਾਂ ਫ਼ਰੀ ਵਿਚ ਦੇਣ ਦਾ ਵਾਅਦਾ ਕੀਤਾ ਸੀ। ਪਰ 2017 ਵਿਚ ਜਦੋਂ ਉਹਨਾਂ ਨੇ ਵੱਖ-ਵੱਖ ਥਾਵਾਂ ਉਤੇ ਹੋਟਲ ਨੂੰ ਬੁੱਕ ਕਰਵਾਇਆ  ਤਾਂ ਉਹਨਾਂ ਤੋਂ ਕੋਈ ਜਵਾਬ ਨਹੀਂ ਮਿਲਿਆ। ਉਹਨਾਂ ਨੇ ਕਪਿਲ ਦੇ ਖ਼ਿਲਾਫ਼ ਵਡੋਦਰਾ ਅਤੇ ਅਹਿਮਦਾਬਾਦ ‘ਚ ਪੁਲਿਸ ਕੇਸ ਦਰਜ ਸੀ।

 ਇਸ ਤੋਂ ਬਾਅਦ ਕਈਂ ਪੀੜਿਤਾਂ ਨੇ ਖ਼ਪਤਕਾਰ ਅਸੋਸੀਏਸ਼ਨ ਜਾਗਰੂਕ ਨਾਗਰਿਕ ਦੇ ਮਾਧਿਅਮ ਉਪਭੋਗਤਾ ਫੋਰਮ ਦਾ ਰੁੱਖ ਕੀਤਾ। ਇਥੇ ਤਿੰਨਾਂ ਹਸਤੀਆਂ ਉਤੇ ਅਨੁਚਿਤ ਟ੍ਰੈਡ ਪ੍ਰੈਕਟਿਸ ਅਪਣਾਉਣ ਦਾ ਦੋਸ਼ ਲਗਾਇਆ ਗਿਆ ਹੈ। ਫੋਰਮ ਵਿਚ ਸੁਣਵਾਈ ਹੋਈ ਅਤੇ ਹਸਤੀਆਂ ਨੂੰ ਅਨੁਚਿਤ ਵਪਾਰ ਲਈ ਦੋਸ਼ੀ ਠਹਿਰਾਇਆ ਗਿਆ। ਇਸ ਦੇ ਨਾਲ ਹਰੇਕ ਪਟੀਸ਼ਨ ਕਰਤਾਵਾਂ ਨੂੰ 15 ਹਜਾਰ ਰੁਪਏ ਦੇਣ ਦਾ ਆਦੇਸ਼ ਵੀ ਦਿੱਤਾ ਹੈ।