5,60,000 ਲੋਕਾਂ ਨੇ ਡਾਊਨਲੋਡ ਕੀਤੇ ਵਾਇਰਸ ਵਾਲੇ ਐਪ : ਗੂਗਲ
ਕਿਹਾ ਜਾ ਰਿਹਾ ਹੈ ਕਿ ਗੂਗਲ ਪਲੇ-ਸਟੇਰ ਤੋਂ 5,60,000 ਐਂਡਰਾਇਡ ਸਮਾਰਟ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਨੇ ਫਰਜ਼ੀ ਐਪ ਡਾਊਨਲੋਡ ਕਰ ਲਏ ਹਨ।
ਨਵੀਂ ਦਿੱਲੀ, ( ਭਾਸ਼ਾ ) : ਗੂਗਲ ਪਲੇ-ਸਟੋਰ 'ਤੇ ਵਾਇਰਸ ਅਤੇ ਮੈਲਵੇਅਰ ਵਾਲੇ ਐਪ ਪਬਲਿਸ਼ ਹੁੰਦੇ ਰਹਿੰਦੇ ਹਨ। ਪੂਰੀ ਜਾਣਕਾਰੀ ਨਾ ਹੋਣ ਕਾਰਨ ਹਜ਼ਾਰਾਂ ਲੋਕ ਅਪਣੇ ਸਮਾਰਟ ਫੋਨ ਤੇ ਇਨ੍ਹਾਂ ਐਪਸ ਨੂੰ ਡਾਊਨਲੋਡ ਕਰ ਲੈਂਦੇ ਹਨ। ਇਸ ਤੋਂ ਬਾਅਦ ਅਜਿਹੇ ਲੋਕਾਂ ਦੇ ਫੋਨ ਦੀ ਜਸੂਸੀ ਕੀਤੀ ਜਾਂਦੀ ਹੈ। ਇਕ ਨਵੀਂ ਰੀਪੋਰਟ ਵਿਚ ਅਜਿਹੀ ਗੱਲ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਗੂਗਲ ਪਲੇ-ਸਟੇਰ ਤੋਂ 5,60,000 ਐਂਡਰਾਇਡ ਸਮਾਰਟ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਨੇ ਫਰਜ਼ੀ ਐਪ ਡਾਊਨਲੋਡ ਕਰ ਲਏ ਹਨ।
ਡਾਊਨਲੋਡ ਕੀਤੇ ਗਏ ਐਪਸ ਵਾਇਰਸ ਦੇ ਅਸਰ ਹੇਠ ਹਨ। ਸੁਰੱਖਿਆ ਖੋਜਕਾਰਾਂ ਦੀ ਟਵੀਟ ਮੁਤਾਬਕ ਇਨ੍ਹਾਂ ਐਪਸ ਦੀ ਗਿਣਤੀ 13 ਹੈ। ਇਨ੍ਹਾਂ ਵਿਚ 2 ਐਪ ਤਾਂ ਗੂਗਲ ਪਲੇ-ਸਟੋਰ ਤੇ ਟਰੇਡਿੰਗ ਐਪ ਦੀ ਸੂਚੀ ਵਿਚ ਹਨ। ਇਹ ਸਾਰੇ ਐਪਸ ਡਰਾਈਵਿੰਗ ਗੇਮਿੰਗ ਐਪਸ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਾਰੀਆਂ ਐਪਸ ਨੂੰ ਇਕ ਹੀ ਡੇਵਲਪਰ ਨੇ ਤਿਆਰ ਕੀਤਾ ਹੈ। ਜਿਸ ਦਾ ਨਾਮ ਲੂਈਜ਼ ਪਿੰਟੋ ਹੈ। ਉਂਝ ਤਾਂ ਇਹ ਗੇਮਿੰਗ ਐਪਸ ਹਨ ਪਰ ਇਹ ਫੋਨ ਵਿਚ ਓਪਨ ਨਹੀਂ ਹੋ ਰਹੇ।
ਇਹ ਐਪ ਫੋਨ ਵਿਚ ਵਾਰ-ਵਾਰ ਕ੍ਰੈਸ਼ ਹੋ ਰਹੇ ਹਨ। ਇਨ੍ਹਾਂ ਐਪਸ ਦੇ ਨਾਮ ਕੁਝ ਇਸ ਤਰ੍ਹਾਂ ਹਨ। ਟਰੱਕ ਸੀਮੂਲੇਟਰ, ਫਾਈਰ ਟਰੱਕ ਸੀਮੂਲੇਟਰ, ਲਕਸਰੀ ਕਾਰ ਡਰਾਈਵਿੰਗ ਸਿਮੂਲੇਟਰ। ਹਾਲਾਂਕਿ ਗੂਗਲ ਨੇ ਹੁਣ ਇਨ੍ਹਾਂ ਐਪਸ ਨੂੰ ਗੂਗਲ ਪਲੇ-ਸਟੋਰ ਤੋਂ ਹਟਾ ਲਿਆ ਹੈ ਪਰ ਜੇਕਰ ਕਿਸੇ ਨੇ ਇਨ੍ਹਾਂ ਐਪਸ ਨੂੰ ਪਹਿਲਾਂ ਤੋਂ ਫੋਨ ਵਿਚ ਡਾਊਨਲੋਡ ਕਰ ਰੱਖਿਆ ਹੈ ਤਾਂ ਤਰੁਤ ਇਨ੍ਹਾਂ ਐਪਸ ਨੂੰ ਅਨਇਨਸਟਾਲ ਕਰ ਦਿਤਾ ਜਾਣਾ ਚਾਹੀਦਾ ਹੈ।