ਭਾਜਪਾ ਸਰਕਾਰ ਦੇ ਇਕ ਸਾਲ ਪੂਰਾ ਹੋਣ ਨੂੰ ਨਿਕੱਮੇ ਦਿਵਸ ਦੇ ਤੌਰ 'ਤੇ ਮਨਾਵੇਗੀ ਕਾਂਗਰਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਮੁਖੀ ਸੁਖਵਿੰਦਰ ਸਿੱਘ ਸੁੱਖੀ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਵਿਚ ਕੋਈ ਉਪਲਬਧੀ ਨਹੀਂ ਹੈ।

Sukhvinder singh Sukhu

ਸ਼ਿਮਲਾ, ( ਭਾਸ਼ਾ) : ਹਿਮਾਚਲ ਵਿਚ ਭਾਜਪਾ ਸਰਕਾਰ ਦੇ ਇਕ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਕਾਂਗਰਸ ਪਾਰਟੀ 27 ਦਸੰਬਰ ਨੂੰ ਨਿਕੱਮੇ ਦਿਵਸ ਦੇ ਤੌਰ 'ਤੇ ਮਨਾਵੇਗੀ। ਭਾਜਪਾ ਜਿਥੇ ਧਰਮਸ਼ਾਲਾ ਵਿਚ 365 ਦਿਨ ਪੂਰੇ ਹੋਣ 'ਤੇ ਪੀਐਮ ਮੋਦੀ ਦੀ ਹਾਜ਼ਰੀ ਵਿਚ ਜਸ਼ਨ ਮਨਾ ਰਹੀ ਹੋਵੇਗੀ, ਉਥੇ ਹੀ ਕਾਂਗਰਸ ਸ਼ਿਮਲਾ ਵਿਚ ਉਸ ਦੇ ਇਕ ਸਾਲ ਦੇ ਘਪਲਿਆਂ ਅਤੇ ਨਾਕਾਮੀਆਂ ਦਾ ਖੁਲਾਸਾ ਕਰੇਗੀ।

ਕਾਂਗਰਸ ਵੱਲੋਂ ਤਿਆਰ ਕੀਤੀ ਚਾਰਜਸ਼ੀਟ ਨੂੰ ਇਸੇ ਦਿਨ ਤਿਆਰ ਕੀਤਾ ਜਾਵੇਗਾ। ਕਾਂਗਰਸ ਦੇ ਰਾਜ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਵਿਧਾਇਕ ਅਤੇ ਅਹੁਦੇਦਾਰ ਚਾਰਜਸ਼ੀਟ ਨੂੰ ਰਾਜਪਾਲ ਆਚਾਰਿਆ ਦੇਵਵਰਤ ਨੂੰ ਸੌਂਪਣਗੇ। ਰਾਜਪਾਲ ਨੂੰ ਚਾਰਜਸ਼ੀਟ ਦੇ ਨਾਲ ਸਰਕਾਰ ਦੀਆਂ ਨਾਕਾਮਿਆਂ ਅਤੇ ਘਪਲਿਆਂ ਵਾਲੇ ਦਸਤਾਵੇਜ਼ ਵੀ ਸੌਂਪੇ ਜਾਣਗੇ। ਕਾਂਗਰਸ ਪਾਰਟੀ ਰਾਜਪਾਲ ਨੂੰ ਦੋਸ਼ਾਂ 'ਤੇ ਕਾਰਵਾਈ ਦੀ ਮੰਗ ਵੀ ਕਰੇਗੀ। ਕਾਂਗਰਸ ਮੁਖੀ ਸੁਖਵਿੰਦਰ ਸਿੱਘ ਸੁੱਖੀ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਵਿਚ ਕੋਈ ਉਪਲਬਧੀ ਨਹੀਂ ਹੈ।

ਸਰਕਾਰ ਬਿਨਾਂ ਸੋਚੇ ਸਮਝੇ ਐਲਾਨ ਕਰਨ ਵਿਚ ਲਗੀ ਹੈ। ਜ਼ਮੀਨੀ ਪੱਧਰ 'ਤੇ ਨਾਂ ਤਾਂ ਕੋਈ ਕੰਮ ਕੀਤਾ ਗਿਆ ਹੈ ਅਤੇ ਨਾ ਹੀ ਬਾਅਦ ਵਿਚ ਕੋਈ ਕਦਮ ਚੁੱਕੇ ਗਏ ਹਨ। ਭਾਜਪਾ ਸਾਬਕਾ ਕਾਂਗਰਸ ਸਰਕਾਰ ਵਿਚ ਪ੍ਰਵਾਨਗੀ ਪ੍ਰਾਪਤ ਕੰਮਾਂ ਦਾ ਕ੍ਰੈਡਿਟ ਲੈਣ ਵਿਚ ਹੀ ਲਗੀ ਹੋਈ ਹੈ। ਸਰਕਾਰੀ ਦੀ ਕਾਰਜਪ੍ਰਣਾਲੀ ਤੋਂ ਉਸ ਦੇ ਮੰਤਰੀ ਵੀ ਨਾਰਾਜ਼ ਹਨ। ਰਾਜ ਵਿਚ ਕਾਨੂੰਨੀ ਵਿਵਸਥਾ ਢਿੱਲੀ  ਹੈ ਅਤੇ ਅਪਰਾਧਿਕ ਤੱਤਾਂ ਦੇ ਹੌਂਸਲੇ ਬੁਲੰਦ ਹੋਏ ਹਨ। ਕੁਕਰਮ ਅਤੇ ਕਤਲਾਂ ਦੇ ਮਾਮਲੇ ਵਧੇ ਹਨ। ਬੇਰੁਜ਼ਗਾਰੀ ਦੂਰ ਕਰਨ ਅਤੇ ਕਿਸਾਨਾਂ ਨੂੰ ਉਹਨਾਂ

ਦੀਆਂ ਫਸਲਾਂ ਦਾ ਲਾਭਕਾਰੀ ਮੁੱਲ ਦੇਣ ਵਿਚ ਸਰਕਾਰ ਨਾਕਾਮ ਰਹੀ ਹੈ। ਸਰਕਾਰ ਨਾ ਸਿਰਫ ਕੇਂਦਰ ਤੋਂ ਰਾਜ ਲਈ ਵਿੱਤੀ ਬਜਟ ਲੈਣ ਵਿਚ ਨਾਕਾਮ ਰਹੀ ਹੈ ਸਗੋਂ ਹਰ ਮਹੀਨੇ ਕਰਜ਼ ਲੈਣਾ ਪੈ ਰਿਹਾ ਹੈ। ਸਿਹਤ ਸੇਵਾਵਾਂ ਦਾ ਹਾਲ ਮਾੜਾ ਹੈ। ਹਸਪਤਾਲਾਂ ਵਿਚ ਆਮ ਲੋਕਾਂ ਨੂੰ ਡਾਕਟਰ ਅਤੇ ਲੋੜੀਂਦੀਆਂ ਸਹੂਲਤਾਂ ਤੱਕ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ। ਇਸ ਤੋਂ ਇਲਾਵਾ ਗਿਰੀਪਾਰ ਦੇ ਹਾਟੀ ਸਮੁਦਾਇ ਨੂੰ ਐਸਟੀ ਦਾ ਦਰਜਾ ਨਹੀਂ ਦਿਤਾ ਗਿਆ।