ਟਿੱਕਰੀ ਬਾਰਡਰ ’ਤੇ ਕਿਸਾਨਾਂ ਦੀ ਸਹੂਲਤ ਲਈ ਅਮਰੀਕਾ ਦੀ ਸੰਸਥਾ ਕਰ ਰਹੀ ਵਿਸ਼ੇਸ਼ ਉਪਰਾਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਧਰਨੇ ਵਿਚ ਸ਼ਾਮਲ ਕਿਸਾਨਾਂ ਨੂੰ ਦਿਤੀਆਂ ਜਾ ਰਹੀਆਂ ਨੇ ਮੁਫਤ ਦਵਾਈਆਂ ਦੇ ਬਾਦਾਮ

Delhi Dharna

ਨਵੀਂ ਦਿੱਲੀ (ਹਰਦੀਪ ਸਿੰਘ ਭੋਗਲ) : ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਧਰਨੇ ’ਚ ਸ਼ਾਮਲ ਕਿਸਾਨਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਡੀ ਗਿਣਤੀ ’ਚ ਸੰਸਥਾਵਾਂ ਸੇਵਾ ਨਿਭਾਅ ਰਹੀਆਂ ਹਨ। ਇਨ੍ਹਾਂ ’ਚ ਅਮਰੀਕਾ ਦੀ ਜੁਆਇੰਟ ਸਿੱਖ ਮਿਸ਼ਨ ਸੰਸਥਾ ਵੀ ਸ਼ਾਮਲ ਹੈ, ਜੋ ਧਰਨਾਕਾਰੀ ਕਿਸਾਨਾਂ ਲਈ ਦਵਾਈਆਂ ਅਤੇ ਹੋਰ ਮੈਡੀਕਲ ਸਹੂਲਤਾਂ ਦਾ ਇੰਤਜ਼ਾਮ ਕਰ ਰਹੀ ਹੈ। 2005 ਵਿਚ ਹੋਂਦ ਵਿਚ ਆਈ ਇਸ ਸੰਸਥਾ ਨਾਲ ਪੰਜਾਬ ਤੋਂ ਇਲਾਵਾ ਅਮਰੀਕਾ ਦੇ ਵੱਡੀ ਗਿਣਤੀ ਸਮਾਜ ਸੇਵੀ ਜੁੜੇ ਹੋਏ ਹਨ। 

ਦਿੱਲੀ ਦੇ ਟਿੱਕਰੀ ਬਾਰਡਰ ਵਿਖੇ ਯੂਨਾਈਟਿਡ ਸਿੱਖ ਮਿਸ਼ਨ ਦੇ ਚੇਅਰਮੈਨ ਰਸ਼ਪਾਲ ਸਿੰਘ ਢੀਂਡਸਾ ਦੇ ਯਤਨਾਂ ਸਦਕਾ ਲਾਏ ਜਾ ਰਹੇ ਮੈਡੀਕਲ ਜਾਂਚ ਕੈਂਪ ਵਿਚ ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਦਵਾਈਆਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਕੈਂਪ ਦੇ ਸੰਚਾਲਕਾਂ ਮੁਤਾਬਕ ਇੱਥੇ ਖਾਰੇ ਪਾਣੀ ਨਾਲ ਨਹਾਉਣ ਕਾਰਨ ਸਕਿੱਨ  ਦੀ ਸਮੱਸਿਆ ਆ ਰਹੀ ਹੈ, ਜਿਸ ਦੀ ਦਵਾਈ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਬਲੱਡ ਪ੍ਰੈੱਸਰ ਅਤੇ ਨੌਜਵਾਨਾਂ ਨੂੰ ਮੌਸਮੀ ਬੁਖਾਰ ਜਾਂ ਖੰਘ ਜ਼ੁਕਾਮ ਆਦਿ ਦੀਆਂ ਮੁਫ਼ਤ ਦਵਾਈਆਂ ਅਤੇ ਸਲਾਹ ਮੁਹੱਈਆ ਕਰਵਾਈ ਜਾ ਰਹੀ ਹੈ। 

ਕੈਂਪ ਦੇ ਪ੍ਰਬੰਧਕਾਂ ਮੁਤਾਬਕ ਉਨ੍ਹਾਂ ਵਲੋਂ ਟਿੱਕਰੀ ਬਾਰਡਰ ਤੋਂ ਇਲਾਵਾ ਬਾਕੀ ਧਰਨਾ ਥਾਵਾਂ ’ਤੇ ਵੀ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸੇਵਾ ’ਚ ਜੁਟੇ ਡਾ. ਅਵਤਾਰ ਨੇ ਦਸਿਆ ਕਿ ਉਹ ਦਰਦ ਨਿਵਾਰਕ ਦਵਾਈਆਂ ਤੋਂ ਇਲਾਵਾ, ਸ਼ੁਗਰ ਅਤੇ ਜੁਕਾਮ ਆਦਿ ਦੀਆਂ ਦਵਈਆਂ ਕਿਸਾਨਾਂ ਨੂੰ ਦੇ ਰਹੇ ਹਨ।  ਕਿਸਾਨਾਂ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੇ ਪਾਣੀ ਦੀ ਵਜ੍ਹਾ ਕਾਰਨ ਜ਼ਿਆਦਾਤਰ ਲੋਕਾਂ ਨੂੰ ਡਾਇਜੇਸ਼ਨ ਦੀ ਸਮੱਸਿਆ ਆ ਰਹੀ ਹੈ। 

ਡਾ. ਅਵਤਾਰ ਨੇ ਲੋਕਾਂ ਨੂੰ ਕੋਵਿਡ ਬਾਰੇ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦਿਆਂ ਮਾਸਕ ਬਗੈਰਾ ਪਾਉਣ ਲਈ ਜਾਗਰੂਕ ਕੀਤਾ। ਸੰਸਥਾ ਵਲੋਂ ਇੱਥੇ ਬਜ਼ੁਰਗਾਂ ਨੂੰ ਬਲੱਡ ਪ੍ਰੈੱਸ਼ਰ ਅਤੇ ਖੰਘ ਆਦਿ ਜਿਹੀਆਂ ਦਵਪਾਈਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸੰਸਥਾ ਦੇ ਪ੍ਰਬੰਧਕਾਂ ਮੁਤਾਬਕ ਅਮਰੀਕਾ ਤੋਂ 4 ਟਨ ਬਦਾਮ ਵੀ ਭੇਜੇ ਗਏ ਹਨ ਜੋ ਸਾਰੇ ਬਾਰਡਰਾਂ ’ਤੇ ਧਰਨਾਕਾਰੀਆਂ ਨੂੰ ਵੰਡੇ ਜਾਣਗੇ। 

ਉਨ੍ਹਾਂ ਕਿਹਾ ਸੇਵਾ ਧਰਨਾਕਾਰੀਆਂ ਦੀ ਹਿਊਮਿਨੀ ਦੇ ਬਣੇ ਰਹਿਣ ਲਈ ਕੀਤੀ ਜਾ ਰਹੀ ਹੈ। ਧਰਨੇ ਸਬੰਧੀ ਪੁਛੇ ਜਾਣ ’ਤੇ ਸੰਸਥਾ ਦੇ ਸੇਵਾਦਾਰਾਂ ਨੇ ਕਿਹਾ ਕਿ ਉਹ ਇੱਥੇ ਸਿਰਫ਼ ਮਨੁੱਖਤਾ ਦੀ ਸੇਵਾ ਖ਼ਾਤਰ ਆਏ ਹਨ। ਬਾਕੀ ਧਰਨੇ ਬਾਰੇ ਸਰਕਾਰ ਜਾਂ ਕਿਸਾਨ ਜਥੇਬੰਦੀਆਂ ਦੇ ਆਗੂ ਹੀ ਜਣਦੇ ਹਨ।