ਜੀਪ 'ਤੇ ਦਿੱਲੀ ਪਹੁੰਚੀਆਂ ਬੀਬੀਆਂ ਨੇ ਮੋਦੀ ਸਰਕਾਰ ਨੂੰ ਲਲਕਾਰਦਿਆਂ ਕਿਹਾ ਜੰਗ ਜਿੱਤ ਕੇ ਜਾਵਾਂਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਸਿੱਖ ਵਿਰਸੇ, ਗੁਰੂਆਂ 'ਤੇ ਮਾਣ ਹੈ ਅਤੇ ਸਾਨੂੰ ਉਨ੍ਹਾਂ ਦਾ ਆਸਰਾ ਹੈ ਅਸੀਂ ਜੰਗ ਜਿੱਤ ਕੇ ਹੀ ਵਾਪਸ ਜਾਵਾਂਗੀਆਂ

BJP Leader

ਨਵੀਂ ਦਿੱਲੀ ਚਰਨਜੀਤ ਸਿੰਘ ਸੁਰਖ਼ਾਬ :ਪਟਿਆਲੇ ਤੋਂ ਦਿੱਲੀ ਬਾਰਡਰ ‘ਤੇ ਲੰਡੀ ਜੀਪ ‘ਤੇ ਦਿੱਲੀ ਪਹੁੰਚੀਆਂ ਬੀਬੀਆਂ ਨੇ ਮੋਦੀ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਅਸੀਂ ਇੱਥੇ ਜੰਗ ਜਿੱਤਣ ਆਈਆ ਹਾਂ ਅਤੇ ਜੰਗ ਜਿੱਤ ਕੇ ਹੀ ਵਾਪਸ ਜਾਵਾਂਗੀਆਂ।   ਬੀਬੀਆਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਦੇਸ਼ ਦੇ ਕਿਸਾਨ ਮੋਦੀ ਦੀ ਅੜੀ ਭੰਨ ਕੇ ਹੀ ਜਾਣਗੇ । ਸੱਤਰ ਸਾਲਾ ਬੀਬੀ ਅਮਰਜੀਤ ਕੌਰ ਨੇ ਲੰਡੀ ਜੀਪ ਵਿਚ ਹੋਰ ਲਿਆਂਦੀਆਂ ਔਰਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਸਾਨ ਸਾਡੇ ਭਰਾ ਅਤੇ ਪੁੱਤ ਹਨ ਜਦੋਂ ਹੁਣ ਮਾਵਾਂ ਆਪਣੇ ਪੁੱਤਾਂ ਨਾਲ ਖੜ੍ਹ ਗਈਆਂ ਹਨ ਜੰਗ ਜਿੱਤਣਾ ਕੋਈ ਵੱਡੀ ਗੱਲ ਨਹੀਂ ਹੈ ।