ਪੰਜਾਬ ਤੋਂ 26-27 ਨੂੰ ਤੁਰਨ ਵਾਲੇ ਕਾਫ਼ਲੇ ਹਰਿਆਣੇ ਦੇ ਕਿਸਾਨਾਂ ਦੇ ਐਕਸ਼ਨਾਂ 'ਚ ਸ਼ਮੂਲੀਅਤ ਕਰਨਗੇ-BKU

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

-ਸਰਕਾਰ ਦੀ ਚਿੱਠੀ ਨੂੰ ਲੋਕਾਂ ਮੂਹਰੇ ਸੱਚੇ ਹੋਣ ਦੀ ਰਸਮੀ ਕਾਰਵਾਈ ਕਿਹਾ

farmer protest

ਚੰਡੀਗੜ੍ਹ :-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)  ਨੇ ਅੱਜ ਐਲਾਨ ਕੀਤਾ ਕਿ  ਪੰਜਾਬ ਵਿੱਚੋਂ ਛੱਬੀ ਤੇ ਸਤਾਈ ਦਸੰਬਰ ਨੂੰ ਦਿੱਲੀ ਵੱਲ ਚੱਲਣ ਵਾਲੇ ਕਿਸਾਨਾਂ ਦੇ ਕਾਫਲੇ ਹਰਿਆਣੇ 'ਚ ਟੋਲ ਪਲਾਜ਼ੇ ਫ੍ਰੀ ਕਰਨ ਦੇ ਐਕਸ਼ਨਾਂ 'ਚ ਸ਼ਮੂਲੀਅਤ ਕਰਨਗੇ, ਜਿਸ ਲਈ ਪੰਜਾਬ ਅੰਦਰ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ । ਨਾਲ ਹੀ ਦਿੱਲੀ ਚ ਡਟੇ ਜਥੇਬੰਦੀ ਦੇ ਕਾਫ਼ਲੇ ਆਲੇ ਦੁਆਲੇ ਦੇ ਖੇਤਰਾਂ 'ਚ ਲਾਮਬੰਦੀ ਕਰਨ 'ਚ ਜੁੱਟ ਗਏ ਹਨ । ਸੰਯੁਕਤ ਕਿਸਾਨ ਮੋਰਚੇ ਵੱਲੋਂ  ਸੰਘਰਸ਼ ਨੂੰ ਹੋਰ ਭਖਾਉਣ ਦੇ ਦਿੱਤੇ ਸੱਦਿਆਂ 'ਤੇ ਹੋਣ ਵਾਲੇ ਐਕਸ਼ਨਾਂ ਮੌਕੇ ਮੁਲਕ ਭਰ ਦੇ ਕਿਸਾਨਾਂ ਨਾਲ ਯਕਯਹਿਤੀ ਪ੍ਰਗਟਾਉਂਦਿਆਂ ਜਥੇਬੰਦੀ ਵੱਲੋਂ ਆਜ਼ਾਦਾਨਾ ਐਕਸ਼ਨ ਕੀਤੇ ਜਾਣਗੇ। ਇਨ੍ਹਾਂ ਐਕਸ਼ਨਾਂ ਰਾਹੀਂ ਮੁਲਕ ਭਰ ਦੇ ਕਿਸਾਨਾਂ ਦੀ ਏਕਤਾ ਨੂੰ ਉਭਾਰਿਆ ਜਾਵੇਗਾ।

Related Stories