ਅਮਰੀਕਾ-ਚੀਨ ਵਿਚ ਟੀਕਾਕਰਣ ਸ਼ੁਰੂ, ਰਾਹੁਲ ਗਾਂਧੀ ਦਾ ਸਵਾਲ 'ਭਾਰਤ ਦਾ ਨੰਬਰ ਕਦੋਂ ਆਵੇਗਾ ਮੋਦੀ ਜੀ?'
ਕੋਰੋਨਾ ਦੇ ਚਲਦਿਆਂ ਕਈ ਦੇਸ਼ਾਂ ‘ਚ ਸ਼ੁਰੂ ਹੋਈ ਟੀਕਾਕਰਣ ਦੀ ਮੁਹਿੰਮ
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕੇਂਦਰ ਸਰਕਾਰ ਨੇ ਟੀਕਾਕਰਣ ਨੂੰ ਲੈ ਕੇ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਅਮਰੀਕਾ, ਚੀਨ, ਬ੍ਰਿਟੇਨ ਤੇ ਰੂਸ ਆਦਿ ਦੇਸ਼ਾਂ ਵਿਚ ਟੀਕਾਕਰਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਮੁੱਦੇ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ।
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਿਆ ਕਿ ਭਾਰਤ ਦਾ ਨੰਬਰ ਕਦੋਂ ਆਵੇਗਾ? ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਟਵੀਟ ਕੀਤਾ, ‘ਦੁਨੀਆਂ ਭਰ ਵਿਚ 23 ਲੱਖ ਲੋਕਾਂ ਨੂੰ ਹੁਣ ਤੱਕ ਕੋਵਿਡ ਵੈਕਸੀਨ ਲੱਗ ਚੁੱਕੀ ਹੈ। ਚੀਨ, ਅਮਰੀਕਾ, ਬ੍ਰਿਟੇਨ, ਰੂਸ ਵਿਚ ਟੀਕਾਕਰਣ ਸ਼ੁਰੂ ਹੋ ਗਿਆ ਹੈ। ਭਾਰਤ ਦਾ ਨੰਬਰ ਕਦੋਂ ਆਵੇਗਾ, ਮੋਦੀ ਜੀ?’
ਰਾਹੁਲ ਗਾਂਧੀ ਨੇ ਅਪਣੇ ਟਵੀਟ ਨਾਲ ਇਕ ਗ੍ਰਾਫ਼ ਵੀ ਸਾਂਝਾ ਕੀਤਾ, ਜਿਸ ਵਿਚ ਦੱਸਿਆ ਗਿਆ ਹੈ ਕਿ ਇਹਨਾਂ ਦੇਸ਼ਾਂ ਵਿਚ ਕਿੰਨੇ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ।ਜ਼ਿਕਰਯੋਗ ਹੈ ਕਿ ਕੇਂਦਰੀ ਸਿਹਤ ਮੰਤਰੀ ਡਾ, ਹਰਸ਼ਵਰਧਨ ਨੇ ਬੀਤੇ ਦਿਨੀਂ ਕਿਹਾ ਹੈ ਕਿ ਭਾਰਤ ਵਿਚ ਜਨਵਰੀ ਤੋਂ ਕੋਰੋਨਾ ਵਾਇਰਸ ਖਿਲਾਫ਼ ਲੋਕਾਂ ਦਾ ਟੀਕਾਕਰਣ ਸ਼ੁਰੂ ਹੋ ਸਕਦਾ ਹੈ।