ਖਾਣੇ ਵਾਲੇ ਬਰਤਨ ਵਿਚ ਸੀ ਮਰਿਆ ਹੋਇਆ ਸੱਪ, 50 ਲੋਕ ਪਹੁੰਚੇ ਹਸਪਤਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਓਡੀਸ਼ਾ ਦੇ ਇਕ ਜ਼ਿਲ੍ਹੇ ਵਿਚ ਵੱਡੀ ਘਟਨਾ ਸਾਹਮਣੇ ਆਈ ਹੈ।

Photo

ਨਵੀਂ ਦਿੱਲੀ: ਓਡੀਸ਼ਾ ਦੇ ਇਕ ਜ਼ਿਲ੍ਹੇ ਵਿਚ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਪਿੰਡ ਵਿਚ ਸਮੂਹਿਕ ਭੋਜਨ ਤੋਂ ਬਾਅਦ 50 ਲੋਕ ਬਿਮਾਰ ਹੋ ਗਏ। ਸਾਰੇ ਲੋਕਾਂ ਨੂੰ ਫੂਡ ਪੁਆਇਜ਼ਨਿੰਗ ਨਾਲ ਪੀੜਤ ਦੱਸਿਆ ਜਾ ਰਿਹਾ ਹੈ। ਦਰਅਸਲ ਜਿਸ ਬਰਤਨ ਵਿਚ ਖਾਣਾ ਰੱਖਿਆ ਗਿਆ ਸੀ, ਉਸ ਵਿਚ ਪਹਿਲਾਂ ਇਕ ਮ੍ਰਿਤਕ ਸੱਪ ਪਿਆ ਸੀ।

ਭੋਜਨ ਵਰਤਾਉਂਦੇ ਸਮੇਂ ਕਿਸੇ ਨੂੰ ਵੀ ਨਹੀਂ ਪਤਾ ਚੱਲਿਆ ਅਤੇ ਬਾਅਦ ਵਿਚ ਲੋਕ ਬਿਮਾਰ ਪੈ ਗਏ। ਸਾਰੇ ਬਿਮਾਰਾਂ ਦਾ ਇਲਾਜ ਚੱਲ ਰਿਹਾ ਹੈ। ਇਹ ਦਰਦਨਾਕ ਹਾਦਸਾ ਇਕ ਦਾਵਤ ਦੌਰਾਨ ਵਾਪਰਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸੱਪ ਭੋਜਨ ਦੇ ਇਕ ਬਰਤਨ ਵਿਚ ਉਸ ਸਮੇਂ ਦੇਖਿਆ ਗਿਆ ਜਦੋਂ ਦਾਵਤ ਖਤਮ ਹੋਣ ਤੋਂ ਬਾਅਦ ਬਰਤਨ ਸਾਫ ਕੀਤੇ ਜਾ ਰਹੇ ਸੀ।

ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਸੱਪ ਨੂੰ ਖਾਲੀ ਕੰਟੇਨਰ ਵਿਚ ਦੇਖਿਆ ਗਿਆ ਜਦੋਂ ਭੋਜਨ ਪਰੋਸਿਆ ਜਾ ਚੁੱਕਿਆ ਸੀ। ਬਿਮਾਰ ਲੋਕਾਂ ਦੀ ਗਿਣਤੀ 50 ਦੱਸੀ ਜਾ ਰਹੀ ਹੈ। ਬਿਮਾਰ ਲੋਕਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਬਿਮਾਰਾਂ ਦਾ ਇਲਾਜ ਨਜ਼ਦੀਕੀ ਹਸਪਤਾਲ ਵਿਚ ਕੀਤਾ ਜਾ ਹੈ।

ਹਾਲਾਂਕਿ ਹਸਪਤਾਲ ਦੇ ਮੈਡੀਕਲ ਅਧਿਕਾਰੀ ਨੇ ਕਿਹਾ ਕਿ ਲੋਕ ਖਤਰੇ ਤੋਂ ਬਾਹਰ ਹਨ ਅਤੇ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ। ਦਾਵਤ ਦਾ ਅਯੋਜਨ ਔਰਤਾਂ ਦੇ ਇਕ ਸਵੈ-ਸਹਾਇਤਾ ਸਮੂਹ ਵੱਲੋਂ ਕੀਤਾ ਗਿਆ ਸੀ।

ਬਿਮਾਰਾਂ ਨੂੰ ਫੂਡ ਪੁਆਇਜ਼ਨਿੰਗ ਦੀ ਦਵਾਈ ਦਿੱਤੀ ਜਾ ਰਹੀ ਹੈ। ਹਸਪਤਾਲ ਵਿਚ ਦਾਖਲ ਲੋਕਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਇਸ ਦੇ ਨਾਲ ਹੀ ਕਈਆਂ ਨੂੰ ਹਸਪਤਾਲ ਵੱਲੋਂ ਛੁੱਟੀ ਵੀ ਦਿੱਤੀ ਜਾ ਰਹੀ ਹੈ।