ਗਰਭਵਤੀ ਮਹਿਲਾ ਪੁਲਿਸ ਮੁਲਾਜ਼ਮ ਦੇ ਸਿਰ ’ਚੋਂ ਕੱਢੀ ਗਈ ਗੋਲੀ, 6 ਘੰਟੇ ਤੱਕ ਚੱਲਿਆ ਆਪਰੇਸ਼ਨ
ਪਤੀ ਨੇ ਮਾਰੀ ਸੀ ਗੋਲੀ
ਰਾਂਚੀ : ਰਿਮਸ ਦੇ ਨਿਊਰੋਸਰਜਰੀ ਵਿਭਾਗ ਵਿਚ ਇਕ ਗਰਭਵਤੀ ਮਹਿਲਾ ਪੁਲਿਸ ਮੁਲਾਜ਼ਮ ਦੇ ਸਿਰ ’ਚੋਂ ਗੋਲੀ ਕੱਢੀ ਗਈ। ਅਪਰੇਸ਼ਨ ਤੋਂ 10 ਦਿਨਾਂ ਬਾਅਦ ਡਾਕਟਰਾਂ ਨੇ ਔਰਤ ਨੂੰ ਪੂਰੀ ਤਰ੍ਹਾਂ ਖਤਰੇ ਤੋਂ ਬਾਹਰ ਦੱਸ ਕੇ ਛੁੱਟੀ ਦੇ ਦਿੱਤੀ ਹੈ। ਗਰਭਵਤੀ ਔਰਤ ਦਾ ਬੱਚਾ ਵੀ ਪੂਰੀ ਤਰ੍ਹਾਂ ਤੰਦਰੁਸਤ ਹੈ।
ਇਹ ਵੀ ਪੜ੍ਹੋ : ਸ਼ਰਧਾ ਕਤਲ ਕਾਂਡ: 7 ਮਾਰਚ ਨੂੰ ਹੋਵੇਗੀ ਆਫਤਾਬ ਖਿਲਾਫ ਇਲਜ਼ਾਮਾਂ 'ਤੇ ਸੁਣਵਾਈ
ਦੱਸ ਦੇਈਏ ਕਿ ਮੰਡੇਰ ਦੀ ਰਹਿਣ ਵਾਲੀ ਮਹਿਲਾ ਪੁਲਿਸ ਕਾਂਸਟੇਬਲ ਨੂੰ 10 ਫਰਵਰੀ ਨੂੰ ਗੋਲੀ ਲੱਗੀ ਸੀ। ਛੇ ਘੰਟੇ ਦੇ ਅਪਰੇਸ਼ਨ ਤੋਂ ਬਾਅਦ 11 ਫਰਵਰੀ ਨੂੰ ਸਿਰ ਤੋਂ ਗੋਲੀ ਕੱਢ ਦਿੱਤੀ ਗਈ। ਡਾ. ਅਨਿਲ ਅਨੁਸਾਰ ਗੋਲੀ ਖੋਪੜੀ ਦੀ ਹੱਡੀ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਦਿਮਾਗ ਦੇ ਅੰਦਰ ਚਲੀ ਗਈ ਸੀ, ਜਿਸ ਕਾਰਨ ਦਿਮਾਗ ਦਾ ਇਕ ਹਿੱਸਾ ਪ੍ਰਭਾਵਿਤ ਹੋ ਗਿਆ ਸੀ | ਇਹ ਇਕ ਚੁਣੌਤੀਪੂਰਨ ਆਪਰੇਸ਼ਨ ਸੀ। ਅਜਿਹੀ ਸਥਿਤੀ ਵਿਚ ਅਣਜੰਮੇ ਬੱਚੇ ਅਤੇ ਮਾਂ ਦੋਵਾਂ ਨੂੰ ਖਤਰਾ ਸੀ।
ਇਹ ਵੀ ਪੜ੍ਹੋ : ਨਵਾਜ਼ੁਦੀਨ ਸਿਦੀਕੀ ਖ਼ਿਲਾਫ਼ ਪਤਨੀ ਨੇ ਦਰਜ ਕਰਵਾਇਆ ਬਲਾਤਕਾਰ ਦਾ ਮਾਮਲਾ; ਕਿਹਾ, 'ਨਹੀਂ ਦੇ ਸਕਦੀ ਬੱਚਿਆਂ ਦੀ ਕਸਟਡੀ'
ਡਾ. ਅਨਿਲ ਕੁਮਾਰ, ਡਾ. ਵਿਰਾਟ ਹਰਸ਼, ਡਾ. ਸੌਰਵ ਬੇਸਰਾ, ਡਾ. ਦੀਪਕ, ਡਾ. ਅਸ਼ੋਕ, ਡਾ. ਵਿਕਾਸ ਕੁਮਾਰ, ਡਾ. ਹਬੀਬ, ਡਾ. ਕਾਰਤਿਕ ਅਤੇ ਡਾ. ਦੀਕਸ਼ਾ ਦੀ ਅਗਵਾਈ ਵਿਚ ਇਸ ਅਪ੍ਰੇਸ਼ਨ ਨੂੰ ਸਫ਼ਲ ਬਣਾਇਆ ਗਿਆ। ਨਿੱਜੀ ਝਗੜੇ ਦੇ ਚਲਦਿਆਂ ਮਹਿਲਾ ਪੁਲਿਸ ਮੁਲਾਜ਼ਮ ਨੂੰ ਉਸ ਦੇ ਪਤੀ ਨੇ ਗੋਲੀ ਮਾਰ ਦਿੱਤੀ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।