ਹੈਲਪਲਾਈਨ ਦੀਆਂ ਕਰਮਚਾਰੀ ਔਰਤਾਂ ਨੇ ਕਿਉਂ ਲਾਇਆ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋਂ ਕੀ ਹੈ ਪੂਰਾ ਮਾਮਲਾ

Delhi commission for women privatise 181 women helpline former staff sit in protest

ਦਿੱਲੀ ਮਹਿਲਾ ਕਮਿਸ਼ਰ ਦੁਆਰਾ ਕਮਿਸ਼ਨ ਦੀ ਹੈਲਪਲਾਈਨ 181 ਦੇ ਨਿਜੀਕਰਨ ਕੀਤੇ ਜਾਣ ਤੋਂ ਬਾਅਦ ਹੈਲਪਲਾਈਨ ਨਾਲ ਜੁੜੀਆਂ ਔਰਤਾਂ ਦਿੱਲੀ ਸਕੱਤਰੇਤ ਸਾਹਮਣੇ ਬੀਤੇ 15 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀਆਂ ਹਨ। ਔਰਤਾਂ ਦਾ ਅਰੋਪ ਹੈ ਕਿ 2012 ਵਿਚ ਦਿੱਲੀ ਵਿਚ ਹੋਏ ਬਲਾਤਕਾਰ ਮਾਮਲੇ ਤੋਂ ਬਾਅਦ ਇਸ ਹੈਲਪਲਾਈਨ ਨੂੰ ਸ਼ੁਰੂ ਕੀਤਾ ਗਿਆ ਸੀ।

ਇਸ ਹੈਲਪਲਾਈਨ ਦਾ ਉਦੇਸ਼ ਸੀ ਕਿ ਦੇਸ਼ ਦੀਆਂ ਔਰਤਾਂ ਅਪਣੇ ਨਾਲ ਹੋਏ ਬਲਾਤਕਾਰ ਦੇ ਮਾਮਲੇ ਨੂੰ ਕਾਲ ਰਾਹੀਂ ਸਾਂਝਾ ਕਰਨ ਜਿਸ ਨਾਲ ਉਹਨਾਂ ਦੀ ਮਦਦ ਕੀਤੀ ਜਾ ਸਕੇ। ਇਸ ਪ੍ਰਕਿਰਿਆ ਵਿਚ ਔਰਤਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਹੈਲਪਲਾਈਨ 181 ਦੀਆਂ ਔਰਤਾਂ ਕਰਮਚਾਰੀਆਂ ਨੂੰ ਸਥਾਨਕ ਪੁਲਿਸ ਸਟੇਸ਼ਨ ਨੂੰ ਸੂਚਨਾ ਦੇਣੀ ਹੁੰਦੀ ਸੀ। ਐਮਐਲਸੀ ਤੋਂ ਲੈ ਕੇ ਐਫਆਈਆਰ ਦਰਜ ਕਰਾਉਣ ਦੀ ਪ੍ਰਕਿਰਿਆ ਤਹਿਤ ਪੀੜਤਾਂ ਨਾਲ ਰਹਿਣਾ ਹੁੰਦਾ ਸੀ।

ਕਈ ਵਾਰ ਮਾਨਸਿਕ ਰੂਪ ਤੋਂ ਪਰੇਸ਼ਾਨ ਪੀੜਤਾਂ ਨੂੰ ਇਹਨਾਂ ਕਰਮਚਾਰੀਆਂ ਦੁਆਰਾ ਕਾਉਂਸਲਿੰਗ ਵੀ ਦਿੱਤੀ ਜਾਂਦੀ ਸੀ। ਹੁਣ ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਜਿਸ ਉਦੇਸ਼ ਨਾਲ ਦਿੱਲੀ ਸਰਕਾਰ ਨੇ ਇਸ ਹੈਲਪਲਾਈਨਿ ਨੂੰ ਸ਼ੁਰੂ ਕੀਤਾ ਸੀ ਉਹ ਉਦੇਸ਼ ਖਤਮ ਹੁੰਦਾ ਜਾ ਰਿਹਾ ਹੈ। ਇਸ ਹੈਲਪਲਾਈਨ ਦੀ ਕਰਮਚਾਰੀ ਗੀਤਾ ਪਾਂਡੇ ਦਾ ਕਹਿਣਾ ਹੈ ਕਿ ਇਹ ਹੈਲਪਲਾਈਨ 181 ਲਗਭਗ ਤਿੰਨ ਸਾਲਾਂ ਤੋਂ ਦਿੱਲੀ ਔਰਤ ਕਮਿਸ਼ਨ ਤੋਂ ਚੱਲ ਰਹੀ ਹੈ।

ਦਿੱਲੀ ਔਰਤ ਕਮਿਸ਼ਨ ਨੇ ਸਾਨੂੰ ਅਚਾਨਕ 23 ਮਾਰਚ ਨੂੰ ਦਸਿਆ ਕਿ ਤੁਹਾਨੂੰ ਸਾਰਿਆਂ ਨੂੰ ਅਗਲੇ ਦਿਨ ਤੋਂ ਕੇਅਰਟੇਲ ਕੰਪਨੀ ਵਿਚ ਸ਼ਾਮਲ ਕਰ ਦਿੱਤਾ ਜਾਵੇਗਾ। ਇਸ ਦਾ ਆਫਿਸ ਦਿੱਲੀ ਵਿਚ ਨਾਰਾਇਣ ਇੰਡਸਟ੍ਰੀਅਲ ਏਰੀਏ ਵਿਚ ਹੈ। ਉੱਥੇ ਜਾਣ ਤੋਂ ਬਾਅਦ ਸਾਨੂੰ ਕਿਹਾ ਗਿਆ ਕਿ ਹੁਣ ਅਸੀਂ ਕੇਅਰਟੇਲ ਦੇ ਕਰਮਚਾਰੀ ਹਾਂ ਅਤੇ ਹੁਣ ਸਾਨੂੰ ਦਿੱਲੀ ਔਰਤ ਕਮਿਸ਼ਨ ਤੋਂ ਅਸਤੀਫਾ ਦੇਣਾ ਹੋਵੇਗਾ। ਇਸ ਦਾ ਮਤਲਬ ਹੈ ਕਿ ਸਾਡੀ ਤਨਖ਼ਾਹ ਵੀ ਘਟਾਈ ਜਾਵੇਗੀ।

ਉਹਨਾਂ ਅੱਗੇ ਦਸਿਆ ਕਿ ਬੈਠਕ ਵਿਚ ਇਹ ਵੀ ਕਿਹਾ ਗਿਆ ਕਿ ਹੁਣ ਸਾਰਿਆਂ ਦੀ ਨੌਕਰੀ ਬਦਲੀ ਜਾਵੇਗੀ, ਅਸੀਂ ਕੇਅਰਟੇਲ ਦੇ ਕਰਮਚਾਰੀ ਹੋਵਾਂਗੇ ਅਤੇ ਬਤੌਰ ਕਾਲਰ ਦਾ ਹੀ ਕੰਮ ਕਰਾਂਗੇ। ਕਿਸੇ ਵੀ ਪ੍ਰਕਾਰ ਦੀ ਛੁੱਟੀ ਨਹੀਂ ਮਿਲੇਗੀ। ਜੋ ਛੁੱਟੀ ’ਤੇ ਹਨ ਉਹਨਾਂ ਨੂੰ ਨੌਕਰੀ ਤੋਂ ਕੱਢ ਦਿਤਾ ਜਾਵੇਗਾ। ਸਾਡੀ ਸ਼ਿਫਟ ਟਾਇਮਿੰਗ ਵੀ ਬਦਲ ਦਿੱਤੀ ਜਾਵੇਗੀ। ਇਹਨਾਂ 6 ਸਾਲਾਂ ਵਿਚ ਤੁਸੀਂ ਕੁਝ ਨਹੀਂ ਸਿੱਖਿਆ।

ਇਕ ਔਰਤ ਨੇ ਕਿਹਾ ਕਿ ਇਸ ਹੈਲਪਲਾਈਨ ਦਾ ਨਿਜੀਕਰਨ ਨਾਲ ਔਰਤਾਂ ਦਾ ਡੇਟਾ ਵੀ ਸੁਰੱਖਿਅਤ ਨਹੀਂ ਰਹੇਗਾ। ਧਰਨੇ ’ਤੇ ਬੈਠੀਆਂ ਔਰਤਾਂ ਦਾ ਕਹਿਣਾ ਹੈ ਕਿ ਦਿੱਲੀ ਸਕੱਤਰੇਤ ਨੇ ਉਹਨਾਂ ਨੂੰ ਪਾਣੀ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ ਹੈ। ਇਹਨਾਂ ਔਰਤਾਂ ਦੇ ਅਰੋਪਾਂ ’ਤੇ ਜਦੋਂ ਦਿੱਲੀ ਔਰਤ ਕਮਿਸ਼ਨ ਨੂੰ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਇਕ ਸੀਨੀਅਰ ਅਧਿਕਾਰੀ ਗੌਤਮ ਨਾਲ ਸੰਪਰਕ ਕਰਨ ਨੂੰ ਕਿਹਾ। ਗੌਤਮ ਦਾ ਕਹਿਣਾ ਸੀ ਕਿ ਹੈਲਪਲਾਈਨ ਵਿਚ ਕੰਮ ਠੀਕ ਢੰਗ ਨਹੀਂ ਹੁੰਦਾ।

ਕਾਲ ਵੀ  ਚੁੱਕੀ ਨਹੀਂ ਜਾਂਦੀ ਸੀ ਅਤੇ ਡ੍ਰਾਪ ਕਰ ਦਿੱਤੀ ਜਾਂਦੀ ਸੀ। ਅਸੀਂ ਬਾਰੇ ਇਹਨਾਂ ਔਰਤਾਂ ਨਾਲ ਗੱਲ ਵੀ ਕੀਤੀ ਸੀ ਪਰ ਕੋਈ ਪਰਿਵਰਤਨ ਨਹੀਂ ਆਇਆ। ਅਸੀਂ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਪਤਾ ਕੀਤਾ ਕਿ ਔਰਤਾਂ ਕਾਲ ਨਹੀਂ ਚੁੱਕਦੀਆਂ ਸਨ। ਘੰਟਿਆਂ ਤਕ ਦੁਪਿਹਰ ਦਾ ਭੋਜਨ ਕਰਦੀਆਂ ਰਹਿੰਦੀਆਂ ਸਨ। ਅਪਣੇ ਨਿਜੀ ਫੋਨ ਤੇ ਗਲ ਕਰਦੀਆਂ ਰਹਿੰਦੀਆਂ ਸਨ ਅਤੇ ਰਾਤ ਨੂੰ ਡਿਊਟੀ ਤੇ ਸੋ ਜਾਂਦੀਆਂ ਸਨ।

ਸਾਨੂੰ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਣਾ ਹੀ ਪਿਆ ਅਤੇ ਅਸੀਂ ਪ੍ਰੋਫੈਸ਼ਨਲ ਹੈਲਪਲਾਈਨ ਕੇਅਰਟੇਲ ਦਾ ਸਹਾਰਾ ਲਿਆ। ਕੇਅਰਟੇਲ ਇਕ ਅਜਿਹੀ ਕੰਪਨੀ ਹੈ ਜੋ ਕਿ ਭਾਰਤ ਸਰਕਾਰ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਹੈਲਪਲਾਈਨਾਂ ਚਲਾਉਂਦੀ ਹੈ।