ਕੀ ਨਿਕੋਟੀਨ ਨਾਲ ਕੰਟਰੋਲ ਹੋ ਸਕਦਾ ਕਰੋਨਾ ! ਵਿਗਿਆਨੀਆਂ ਨੇ ਸ਼ੁਰੂ ਕੀਤੀ ਰਿਸਰਚ
ਕਰੋਨਾ ਵਾਇਰਸ ਤੇਜ਼ੀ ਨਾਲ ਪੂਰੀ ਦੁਨੀਆਂ ਵਿਚ ਮਾਰ ਕਰ ਰਿਹਾ ਹੈ ਪਰ ਹਾਲੇ ਤੱਕ ਇਸ ਵਾਇਰਸ ਦੀ ਕੋਈ ਦਵਾਈ ਤਿਆਰ ਨਹੀਂ ਹੋ ਸਕੀ।
ਕਰੋਨਾ ਵਾਇਰਸ ਤੇਜ਼ੀ ਨਾਲ ਪੂਰੀ ਦੁਨੀਆਂ ਵਿਚ ਮਾਰ ਕਰ ਰਿਹਾ ਹੈ ਪਰ ਹਾਲੇ ਤੱਕ ਇਸ ਵਾਇਰਸ ਦੀ ਕੋਈ ਦਵਾਈ ਤਿਆਰ ਨਹੀਂ ਹੋ ਸਕੀ। ਵੱਖ-ਵੱਖ ਵਿਗਿਆਨੀਆਂ ਦੇ ਵੱਲ਼ੋਂ ਇਸ ਨੂੰ ਰੋਕਣ ਦੇ ਲਈ ਕਈ ਰਿਸਰਚਾਂ ਕੀਤੀਆਂ ਜਾ ਰਹੀਆਂ ਹਨ। ਇਕ ਤਾਜ਼ਾ ਅਧਿਐਨ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ ਕਿ ਸਿਗਰਟ ਪੀਣ ਵਾਲੇ ਸਿਗਰਟਾਂ ਵਿਚ ਮੌਜੂਦ ਨਿਕੋਟੀਨ ਕਾਰਨ ਕੋਰੋਨਾ ਦੀ ਲਾਗ ਦੇ ਜੋਖਮ ਨੂੰ ਘਟਾਉਂਦੇ ਹਨ। ਇਸ ਅਧਿਐਨ ਦੇ ਸਾਹਮਣੇ ਆਉਣ ਤੋਂ ਬਾਅਦ, ਫ੍ਰੈਂਚ ਖੋਜਕਰਤਾ ਹੁਣ ਕੋਰੋਨਾ ਵਿਸ਼ਾਣੂ ਮਰੀਜ਼ਾਂ ਅਤੇ ਸਿਹਤ ਕਰਮਚਾਰੀਆਂ 'ਤੇ ਨਿਕੋਟਿਨ ਪੈਚ ਟੈਸਟ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ।
ਪੈਰਿਸ ਦੇ ਇਕ ਵੱਡੇ ਹਸਪਤਾਲ ਵਿਚ ਕੀਤੀ ਗਈ ਸਟਡੀ ਵਿਚ ਇਸ ਗੱਲ ਦੀ ਚਰਚਾ ਸੀ ਕਿ ਤੰਬਾਕੂ ਵਿਚ ਪਾਇਆ ਜਾਣ ਵਾਲਾ ਪਦਾਰਥ ਨਿਕੋਟੀਨ ਤਬਾਕੂ ਪੀਣ ਵਾਲਿਆਂ ਨੂੰ ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਾ ਸਕਦਾ ਹੈ। ਨਿਕੋਟਿਨ ਪੈਚਾਂ ਦੇ ਕਲੀਨਿਕਲ ਅਜ਼ਮਾਇਸ਼ਾਂ ਲਈ ਦੇਸ਼ ਦੇ ਸਿਹਤ ਅਧਿਕਾਰੀਆਂ ਦੀ ਮਨਜ਼ੂਰੀ ਹਾਲੇ ਬਾਕੀ ਹੈ। ਦੱਸ ਦੱਈਏ ਕਿ ਖੋਜਕਰਤਾਵਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਹੈ ਕਿ ਉਹ ਤੰਬਾਕੂ ਪੀਣ ਨੂੰ ਉਤਸ਼ਾਹਿਤ ਨਹੀਂ ਕਰ ਰਹੇ ਕਿਉਂਕਿ ਇਹ ਸਿਹਤ ਲਈ ਕਾਫੀ ਹਾਨੀਕਾਰਕ ਹੈ ਅਤੇ 50 ਫੀਸਦੀ ਲੋਕ ਇਸ ਤੰਬਾਕੂ ਕਾਰਨ ਮਰ ਰਹੇ ਹਨ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਨਿਕੋਟੀਨ ਲੋਕਾਂ ਨੂੰ ਵਾਇਰਸ ਤੋਂ ਬਚਾ ਸਕਦਾ ਹੈ ਪਰ ਇਹ ਤੰਬਾਕੀ ਪੀਣ ਵਾਲਿਆਂ ਦੇ ਫੇਫੜਿਆਂ ਤੇ ਖਤਰਨਾਕ ਪ੍ਰਭਾਵ ਪਾਉਂਦਾ ਹੈ ਇਸ ਦੇ ਨਾਲ ਹੀ ਕਰੋਨਾ ਦਾ ਗੰਭੀਰ ਲੱਛਣ ਪੈਦਾ ਕਰ ਸਕਦਾ ਹੈ। ਇਹ ਅਧਿਐਨ ਪੈਰਿਸ ਦੇ ਪਿਟੀ-ਸਾਲਪੇਟਰੀਅਰ ਹਸਪਤਾਲ ਲਿਚ ਕਰੋਨਾ ਦੇ 480 ਮਰੀਜ਼ਾਂ ਤੇ ਕੀਤਾ ਗਿਆ ਸੀ। ਇਨ੍ਹਾਂ ਵਿਚੋਂ 350 ਮਰੀਜ਼ ਹਸਪਤਾਲ ਵਿਚ ਦਾਖਲ ਹੋਏ ਜਦੋਂ ਕਿ ਘੱਟ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰ ਜਾਣ ਦੀ ਆਗਿਆ ਦਿੱਤੀ ਗਈ। ਅਧਿਐਨ ਵਿਚ ਪਾਇਆ ਗਿਆ
ਕਿ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੀ ਉਮਰ 65 ਸਾਲ ਅਤੇ ਉਨ੍ਹਾਂ ਵਿਚੋਂ ਸਿਰਫ 4.4 ਪ੍ਰਤੀਸ਼ਤ ਨੂੰ ਹੀ ਨੂੰ ਨਿਯਮਿਤ ਤੌਰ ਤੇ ਤੰਬਾਕੂਨੋਸ਼ੀ ਕਰਨ ਦੀ ਆਦਤ ਸੀ। ਉਥੇ ਹੀ ਘਰ ਜਾਣ ਦੀ ਆਗਿਆ ਮਿਲਣ ਵਾਲੇ ਮਰੀਜਾਂ ਦੀ ਉਮਰ ਔਸਤ 44 ਸਾਲ ਸੀ ਅਤੇ ਇਨ੍ਹਾਂ ਵਿਚੋਂ 5.3 ਪ੍ਰਤੀਸ਼ਤ ਨਿਯਮਤ ਤੰਬਾਕੂਨੋਸ਼ੀ ਕਰਦੇ ਸਨ। ਉਧਰ ਮਰੀਜ਼ਾਂ ਦੀ ਉਮਰ ਅਤੇ ਲਿੰਗ ਨੂੰ ਧਿਆਨ ਵਿੱਚ ਰੱਖਦਿਆਂ, ਖੋਜਕਰਤਾਵਾਂ ਨੇ ਕਿਹਾ ਕਿ ਇੱਥੇ ਤਮਾਕੂਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਅਨੁਮਾਨਤ ਆਬਾਦੀ ਨਾਲੋਂ ਘੱਟ ਹੈ।
ਇੱਥੇ 44-53 ਸਾਲ ਦੇ 40% ਲੋਕ ਸਿਗਰਟ ਪੀਂਦੇ ਹਨ ਜਦੋਂ ਕਿ 65-75 ਸਾਲ ਦੀ ਉਮਰ ਦੇ 8.8-11.3.3% ਲੋਕ ਸਿਗਰਟ ਪੀਂਦੇ ਹਨ। ਹੁਣ ਇਸ ਅਧਿਐਨ ਦੇ ਕਲਿਨਿਕਲ ਰਿਸਰਚ ਹੋਣ ਤੋਂ ਬਾਅਦ ਹੀ ਇਸ ਦਾ ਕੋਈ ਸਿੱਟਾ ਨਿਕਲੇਗਾ। ਇਹ ਕਲਿਨਿਕ ਪ੍ਰੀਖਣ ਸਿਹਤ ਕਰਮਚਾਰੀਆਂ, ਹਸਪਤਾਲ ਅਤੇ ਆਈ.ਸੀ.ਯੂ ਵਿਚ ਦਾਖਲ ਕਰੋਨਾ ਮਰੀਜ਼ਾਂ ਨੂੰ ਨਿਕੋਟੀਨ ਪੈਚ ਲਗਾ ਕੇ ਦੇਖਿਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।