Oxford ਦੇ ਵਿਗਿਆਨੀ, ਕੋਰੋਨਾ ਦੇ ਟੀਕੇ ਤੋਂ ਸਿਰਫ ਇੱਕ ਕਦਮ ਦੂਰ, ਜਲਦ ਮਿਲ ਸਕਦੀ ਐ ਰਾਹਤ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੇ ਵਿਸ਼ਵ ਨੂੰ ਕਰੋਨਾ ਵਾਇਰਸ ਨੇ ਝਿਜੋੜ ਕੇ ਰੱਖਿਆ ਹੋਇਆ ਹੈ।

coronavirus

ਪੂਰੇ ਵਿਸ਼ਵ ਨੂੰ ਕਰੋਨਾ ਵਾਇਰਸ ਨੇ ਝਿਜੋੜ ਕੇ ਰੱਖ ਦਿੱਤਾ ਹੈ। ਵੱਡੇ-ਵੱਡੇ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਹਾਲੇ ਤੱਕ ਇਸ ਵਾਇਰਸ ਨੂੰ ਨੱਥ ਪਾਉਂਣ ਲਈ ਦਵਾਈ ਤਿਆਰ ਨਹੀਂ ਹੋ ਸਕੀ ਪਰ ਹੁਣ ਬ੍ਰਿਟੇਨ ਦੇ ਵਿਗਿਆਨੀਆਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਕਰੋਨਾ ਨੂੰ ਜੜ੍ਹ ਤੋਂ ਖਤਮ ਕਰਨ ਵਾਲੀ ਦਵਾਈ ਤਿਆਰ ਕਰ ਲਈ ਹੈ ਅਤੇ ਇਸ ਲਈ ਕੱਲ ਤੋਂ ਇਨਸਾਨਾਂ ਤੇ ਇਸ ਦੀ ਟੈਸਟਿੰਗ ਨੂੰ ਵੀ ਸ਼ੁਰੂ ਕਰ ਦਿੱਤਾ ਹੈ। ਮਤਲਬ ਕਿ ਸੁਪਰ ਵੈਕਸਿਨ ਕਰੀਬ-ਕਰੀਬ ਤਿਆਰ ਹੈ। ਲੰਡਨ ਦੇ ਆਕਸਫੋਰਡ ਦੇ ਵਿਗਿਆਨੀ ਇਨ੍ਹਾਂ ਚਮਤਕਾਰਾਂ ਨੂੰ ਪ੍ਰਦਰਸ਼ਨ ਕਰਨ ਦੇ ਨੇੜੇ ਹਨ। ਟੀਕੇ ਦੀ ਜਾਂਚ ਦਾ ਸਭ ਤੋਂ ਮਹੱਤਵਪੂਰਨ ਪੜਾਅ ਮਨੁੱਖਾਂ ਤੇ ਪ੍ਰਯੋਗ ਕਰਨ ਦਾ ਹੁੰਦਾ ਹੈ। ਇਸ ਤੋਂ ਬਾਅਦ ਹੀ ਬਿਮਾਰੀ ਦੇ ਟੀਕੇ ਦੀ ਸਫਲਤਾ ਦਾ ਫੈਸਲਾ ਕੀਤਾ ਜਾਂਦਾ ਹੈ।

ਕੋਰੋਨਾ ਨਾਲ ਲੜਨ ਲਈ ਤਿਆਰ ਟੀਕਾ ਦਾ ਨਾਮ - ਚੈਡੋਕਸ ਵਨ ਰੱਖਿਆ ਗਿਆ ਹੈ। ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪਹਿਲੇ ਪੜਾਅ ਵਿਚ 510 ਵਲੰਟਿਅਰ ਤੇ ਇਸ ਬਿਮਾਰੀ ਦਾ ਟੈਸਟ ਕੀਤਾ ਜਾ ਰਿਹਾ ਹੈ ਅਤੇ ਦੂਜੇ ਪੜਾਅ ਵਿਚ ਇਸ ਦੀ ਵਰਤੋਂ ਸੀਨਿਆਰ ਸੀਟੀਜਨ ਤੇ ਕੀਤੀ ਜਾਵੇਗੀ। ਤੀਜੇ ਪੜਾਅ ਵਿਚ ਇਸ ਦਾ ਪ੍ਰਭਾਵ 5000 ਵਲੰਟੀਅਰਾਂ ਤੇ ਪਵੇਗਾ। ਜੇਕਰ ਇਸ ਵਿਚ ਕਾਮਝਾਬੀ ਮਿਲੀ ਤਾਂ ਸਤੰਬਰ ਤੱਕ 10 ਲੱਖ ਟਿਕੇ ਨੂੰ ਵਰਤੋਂ ਵਿਚ ਲਿਆਂਦਾ ਜਾਵੇਗਾ। ਆਕਸਫੋਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਸਾਰਾ ਗਿਲਬਰਟ ਨੇ ਦੱਸਿਆ, ਮੇਰੀ ਟੀਮ ਅਣਜਾਣ ਬਿਮਾਰੀਆਂ 'ਤੇ ਕੰਮ ਕਰ ਰਹੀ ਸੀ।

ਅਸੀਂ ਇਸਦਾ ਨਾਮ ਡਸੀਜ਼ ਐਕਸ ਰੱਖਿਆ. ਤਾਂ ਜੋ ਭਵਿੱਖ ਵਿੱਚ ਜੇਕਰ ਕੋਈ ਮਹਾਂਮਾਰੀ ਆਵੇ ਤਾਂ ਅਸੀਂ ਇਸਦਾ ਮੁਕਾਬਲਾ ਕਰ ਸਕੀਏ. ਸਾਨੂੰ ਕੋਈ ਪਤਾ ਨਹੀਂ ਸੀ ਕਿ ਇਸਦੀ ਜਲਦੀ ਇਸਦੀ ਜ਼ਰੂਰਤ ਹੋਏਗੀ. ਇਸ ਤਕਨੀਕ ਨੂੰ ਵੱਖ-ਵੱਖ ਬਿਮਾਰੀਆਂ 'ਤੇ ਅਜ਼ਮਾਇਆ ਗਿਆ ਹੈ। ਅਸੀਂ ਦੂਜੀਆਂ ਬਿਮਾਰੀਆਂ 'ਤੇ 12 ਕਲੀਨਿਕਲ ਟਰਾਇਲ ਕੀਤੇ ਹਨ। ਸਾਨੂੰ ਚੰਗਾ ਹੁੰਗਾਰਾ ਮਿਲਿਆ ਹੈ। ਇਮਯੂਨਿਟੀ ਇਸ ਦੀ ਇਕ ਖੁਰਾਕ ਨਾਲ ਸੁਧਾਰ ਕੀਤੀ ਜਾ ਸਕਦੀ ਹੈ। ਹੁਣ ਤੱਕ ਇਹ ਹੀ ਮੰਨਿਆ ਜਾ ਰਿਹਾ ਹੈ ਕਿ ਕਰੋਨਾ ਦਾ ਟੀਕਾ ਬਣਾਉਂਣ ਵਿਚ 12 ਤੋਂ 18 ਮਹੀਨੇ ਲੱਗ ਸਕਦੇ ਹਨ ਪਰ ਬ੍ਰਿਟੇਨ ਇਸ ਦੀ ਜਿਤ ਦੇ ਕਰੀਬ ਹੈ ਅਤੇ ਉਨ੍ਹਾਂ ਦੇ ਵਿਗਿਆਨੀਆਂ ਨੂੰ ਇਸ ਦਵਾਈ ਤੇ ਇੰਨਾ ਭਰੋਸਾ ਹੈ ਕਿ ਟ੍ਰਾਇਲ ਦੇ ਨਾਲ-ਨਾਲ ਉਨ੍ਹਾਂ ਨੇ ਦੁਨੀਆਂ ਵਿਚ 7 ਕੇਂਦਰ ਤੇ ਇਸ ਦਵਾਈ ਨੂੰ ਤਿਆਰ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।

ਭਾਰਤ ਵੀ ਉਨ੍ਹਾਂ ਵਿਚੋਂ ਇਕ ਹੈ। ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਐਡਰਿਅਨ ਹਿੱਲ ਦੇ ਅਨੁਸਾਰ, ਅਸੀਂ ਇਸ ਟੀਕੇ ਨੂੰ ਬਣਾਉਣ ਦਾ ਜੋਖਮ ਲਿਆ ਹੈ, ਉਹ ਵੀ ਛੋਟੇ ਪੈਮਾਨੇ ਤੇ ਨਹੀਂ. ਅਸੀਂ ਵਿਸ਼ਵ ਦੇ 7 ਵੱਖ-ਵੱਖ ਉਤਪਾਦਕਾਂ ਦੇ ਨੈਟਵਰਕ ਦੀ ਸਹਾਇਤਾ ਨਾਲ ਟੀਕੇ ਬਣਾ ਰਹੇ ਹਾਂ। ਸਾਡੇ ਤਿੰਨ ਸਾਥੀ ਯੂਕੇ ਵਿਚ, ਦੋ ਯੂਰਪ ਵਿਚ, ਇਕ ਚੀਨ ਵਿਚ ਅਤੇ ਇਕ ਭਾਰਤ ਵਿਚ ਹਨ। ਇਸ ਦੇ ਨਾਲ ਹੀ ਬ੍ਰਿਟੇਨ ਦੀ ਸਰਕਾਰ ਵੀ ਆਪਣੇ ਇਨ੍ਹਾਂ ਵਿਗਿਆਨੀਆਂ ਦਾ ਪੂਰਾ ਸਹਿਯੋਗ ਕਰ ਰਹੀ ਹੈ ਅਤੇ ਇਸ ਲਈ ਉਨ੍ਹਾਂ ਦੀ ਸਰਕਾਰ ਨੇ 210 ਕਰੋੜ ਦੀ ਸਹਾਇਤਾ ਦੇਣ ਦੀ ਵੀ ਐਲਾਨ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।