ਪੱਛਮ ਬੰਗਾਲ 'ਚ ਭਾਜਪਾ ਨੇ 26 ਸੀਟਾਂ ਜਿੱਤਣ ਦਾ ਤਿਆਰ ਕੀਤਾ ਖ਼ਾਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਚਾਇਤੀ ਚੋਣਾਂ ਵਿਚ ਅਪਣੇ ਪ੍ਰਦਰਸ਼ਨ ਤੋਂ ਉਤਸ਼ਾਹਿਤ ਪੱਛਮ ਬੰਗਾਲ ਦੀ ਭਾਜਪਾ ਇਕਾਈ ਲੋਕ ਸਭਾ ਚੋਣਾਂ ਲਈ ਅਪਣਾ ਬਲੂ ਪ੍ਰਿੰਟ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਸੌਂਪੇਗੀ।

west bengal bjp leader

ਕੋਲਕੱਤਾ : ਪੰਚਾਇਤੀ ਚੋਣਾਂ ਵਿਚ ਅਪਣੇ ਪ੍ਰਦਰਸ਼ਨ ਤੋਂ ਉਤਸ਼ਾਹਿਤ ਪੱਛਮ ਬੰਗਾਲ ਦੀ ਭਾਜਪਾ ਇਕਾਈ ਲੋਕ ਸਭਾ ਚੋਣਾਂ ਲਈ ਅਪਣਾ ਬਲੂ ਪ੍ਰਿੰਟ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਸੌਂਪੇਗੀ। ਇਸ ਵਿਚ 26 ਸੰਸਦੀ ਸੀਟਾਂ 'ਤੇ ਜਿੱਤ ਦਾ ਟੀਚਾ ਰੱਖਿਆ ਗਿਆ ਹੈ। ਸ਼ਾਹ ਦਾ 27 ਜੂਨ ਤੋਂ ਪੱਛਮ ਬੰਗਾਲ ਦੇ ਦੋ ਦਿਨਾ ਦੌਰੇ ਦਾ ਪ੍ਰੋਗਰਾਮ ਹੈ। ਇਸ ਦੌਰਾਨ ਸ਼ਾਹ ਸੂਬੇ ਦੇ ਨੇਤਾਵਾਂ ਦੇ ਨਾਲ ਭਾਜਪਾ ਦੀ ਸਿਆਸੀ ਰਣਨੀਤੀ 'ਤੇ ਚਰਚਾ ਕਰਨਗੇ। ਭਗਵਾ ਪਾਰਟੀ ਅਗਾਮੀ ਆਮ ਚੋਣਾਂ ਵਿਚ ਪੱਛਮ ਬੰਗਾਲ ਵਿਚ ਅਪਣੀਆਂ ਸੀਟਾਂ ਦੀ ਗਿਣਤੀ ਵਧਾਉਣ ਦੀ ਜੁਗਤ ਵਿਚ ਲੱਗੀ ਹੋਈ ਹੈ।