Central Vista 'ਤੇ ਹਰਦੀਪ ਪੁਰੀ ਦਾ ਬਿਆਨ, ਹੁਣ ਇੱਥੇ Icecream ਖਾਣ ਦਾ ਮਜ਼ਾ ਜ਼ਿਆਦਾ ਆਵੇਗਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਹਰਦੀਪ ਪੁਰੀ (Union Minister Hardeep Singh Puri) ਨੇ ਅੱਜ ਸੈਂਟਰਲ ਵਿਸਟਾ (Central Vista) ਐਵਿਨਿਊ ਦਾ ਜਾਇਜ਼ਾ ਲਿਆ।

Union Minister Hardeep Singh Puri shares photos of Central Vista work

ਨਵੀਂ ਦਿੱਲੀ: ਕੇਂਦਰੀ ਮੰਤਰੀ ਹਰਦੀਪ ਪੁਰੀ (Union Minister Hardeep Singh Puri) ਨੇ ਅੱਜ ਸੈਂਟਰਲ ਵਿਸਟਾ (Central Vista) ਐਵਿਨਿਊ ਦਾ ਜਾਇਜ਼ਾ ਲਿਆ। ਇਸ ਦੀਆਂ ਤਸਵੀਰਾਂ (Photos of Central Vista) ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦਿਆਂ ਉਹਨਾਂ ਲਿਖਿਆ ਕਿ ਇਸ ਪ੍ਰਾਜੈਕਟ ਦੇ ਪੂਰਾ ਹੋਣ ਤੋਂ ਬਾਅਦ ਇੱਥੋਂ ਦੀ ਖੂਬਸੂਰਤੀ ਹੋਰ ਵੀ ਵਧ ਜਾਵੇਗੀ। ਇਸ ਦੇ ਨਾਲ ਹੀ ਇੱਥੇ ਆ ਕੇ ਆਈਸਕ੍ਰੀਮ ਖਾਣ ਦਾ ਮਜ਼ਾ ਪਹਿਲਾਂ ਨਾਲੋਂ ਜ਼ਿਆਦਾ ਆਵੇਗਾ।

ਹੋਰ ਪੜ੍ਹੋ: ਭਗਤ ਕਬੀਰ ਜੀ ਦੇ ਜਨਮ ਦਿਹਾੜੇ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਸੰਗਤਾਂ

ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ (Hardeep Singh Puri) ਨੇ ਟਵੀਟ ਕੀਤਾ, ‘ਸਾਡੇ ਮਜ਼ਦੂਰਾਂ ਦੀ ਮਿਹਨਤ ਤੇ ਲਗਨ ਆਉਣ ਵਾਲੀਆਂ ਪੀੜੀਆਂ ਨੂੰ ਆਰਕੀਟੈਕਚਰਲ ਵਿਰਾਸਤ ਪ੍ਰਦਾਨ ਕਰ ਰਹੀ ਹੈ। ਅੱਜ ਮੈਂ ਸੈਂਟਰਲ ਵਿਸਟਾ  ਐਵਿਨਿਊ ਤੇ ਸੰਸਦ ਦੇ ਨਵੇਂ ਸਥਾਨ ਦਾ ਦੌਰਾ ਕੀਤਾ। ਵਿਦਵਾਨਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸ਼ਾਮ ਨੂੰ ਇੱਥੇ ਆਈਸਕ੍ਰੀਮ ਖਾਣ ਦਾ ਮਜ਼ਾ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਆਵੇਗਾ’

ਹੋਰ ਪੜ੍ਹੋ: 12th Result: ਸੁਪਰੀਮ ਕੋਰਟ ਦਾ ਸੂਬਿਆਂ ਨੂੰ ਹੁਕਮ, 31 ਜੁਲਾਈ ਤੱਕ ਐਲਾਨੇ ਜਾਣ 12ਵੀਂ ਦੇ ਨਤੀਜੇ

ਦੱਸ ਦਈਏ ਕਿ ਸੁਪਰੀਮ ਕੋਰਟ (Supreme Court) ਨੇ ਸੈਂਟਰਲ ਵਿਸਟਾ ਦੇ ਨਿਰਮਾਣ ਖਿਲਾਫ਼ ਦਰਜ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਇਸ ਨੂੰ ਜ਼ਰੂਰੀ ਦੱਸਿਆ ਸੀ। ਵਿਰੋਧੀ ਧਿਰਾਂ ਸਰਕਾਰ ਦੇ ਇਸ ਪ੍ਰਾਜੈਕਟ ਦਾ ਵਿਰੋਧ ਕਰ ਰਹੀਆਂ ਹਨ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਇੱਥੇ ਕੋਵਿਡ ਕਾਲ ਵਿਚ ਲੋਕਾਂ ਦਾ ਇਲਾਜ ਨਹੀਂ ਹੋਇਆ ਤੇ ਉਧਰ ਪੀਐਮ ਮੋਦੀ ਆਲੀਸ਼ਾਨ ਰਿਹਾਇਸ਼ ਬਣਵਾ ਰਹੇ ਹਨ।

ਹੋਰ ਪੜ੍ਹੋ: ਸਦੀ ਦੇ ਸਭ ਤੋਂ ਵੱਡੇ ਪਰਉਪਕਾਰੀ ਬਣ ਕੇ ਉੱਭਰੇ ਟਾਟਾ ਗਰੁੱਪ ਦੇ ਬਾਨੀ, ਅਰਬਪਤੀਆਂ ਨੂੰ ਛੱਡਿਆ ਪਿੱਛੇ

ਜ਼ਿਕਰਯੋਗ ਹੈ ਕਿ ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਦਿੱਲੀ ਵਿਚ ਸੈਂਟਰਲ ਵਿਸਟਾ ਪ੍ਰਾਜੈਕਟ (Central Vista Project) ਅਧੀਨ ਸੰਸਦ ਦੇ ਨਵੇਂ ਕੰਪਲੈਕਸ, ਕੇਂਦਰੀ ਮੰਤਰਾਲਿਆਂ ਲਈ ਸਰਕਾਰੀ ਇਮਾਰਤਾਂ, ਉਪ ਰਾਸ਼ਟਰਪਤੀ ਲਈ ਨਵੇਂ ਐਨਕਲੇਵ, ਪ੍ਰਧਾਨ ਮੰਤਰੀ ਦਫ਼ਤਰ ਬਣਾਉਣ ਲਈ 11,794 ਕਰੋੜ ਰੁਪਏ ਦਾ ਬਜਟ ਰੱਖਿਆ ਸੀ। ਇਸ ਨੂੰ ਬਾਅਦ ਵਿਚ ਵਧਾ ਕੇ 13,450 ਕਰੋੜ ਰੁਪਏ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ 'ਤੇ ਨਵੀਂ ਇਮਾਰਤ ਵਿਚ ਸੰਸਦ ਦਾ ਸੈਸ਼ਨ ਆਯੋਜਤ ਕੀਤਾ ਜਾਵੇਗਾ।