ਹੰਗਾਮਿਆ ਭਰਪੂਰ ਰਹੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ, ਤਿੱਖੇ ਤੇਵਰਾਂ ਬਾਅਦ ਸਫ਼ਾਈਆਂ ਦਾ ਦੌਰ ਸ਼ੁਰੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸੀ ਆਗੂ, ਗੁਲਾਮ ਨਬੀ ਆਜ਼ਾਦ, ਕਲਿਪ ਸਿਬਲ ਅਤੇ ਰਣਦੀਪ ਸਿੰਘ ਸੂਰਜੇਵਾਲ ਨੇ ਦਿਤੀ ਸਫ਼ਾਈ

CWC Meeting

ਨਵੀਂ ਦਿੱਲੀ : ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਹੋਈ ਮੀਟਿੰਗ ਕਾਫ਼ੀ ਹੰਗਾਮੇ ਭਰਪੂਰ ਰਹੀ। ਮੀਟਿੰਗ ਦੌਰਾਨ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਵਿਚਕਾਰਲਾ ਫ਼ਾਸਲਾ ਇਕ ਵਾਰ ਫਿਰ ਜੱਗ-ਜਾਹਰ ਹੋ ਗਿਆ। 23 ਆਗੂਆਂ ਵਲੋਂ ਕਾਂਗਰਸ ਦੀ ਅਗਵਾਈ ਨੂੰ ਲੈ ਕੇ ਜੋ ਖ਼ਤ ਲਿਖਿਆ ਗਿਆ ਸੀ, ਉਸ ਨੂੰ ਲੈ ਕੇ ਮੀਟਿੰਗ ਸ਼ੁਰੂ ਹੁੰਦਿਆਂ ਹੀ ਮਾਹੌਲ ਗਰਮਾਉਣਾ ਸ਼ੁਰੂ ਹੋ ਗਿਆ। ਬਾਅਦ 'ਚ ਵਿਵਾਦ ਵਧਦਾ ਵੇਖ ਸਾਰੇ ਆਗੂ ਮਾਹੌਲ ਨੂੰ ਸ਼ਾਂਤ ਦੀਆਂ ਕੋਸ਼ਿਸ਼ਾਂ ਕਰਦੇ ਵੇਖੇ ਗਏ। ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਪਹਿਲਾਂ ਕਪਿਲ ਸਿੱਬਲ ਅਤੇ ਬਾਅਦ 'ਚ ਗੁਲਾਮ ਨਬੀ ਸਮੇਤ ਸੀਨੀਅਰ ਆਗੂ ਤੇ ਪਾਰਟੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲ ਨੇ ਵੀ ਸਫ਼ਾਈ ਪੇਸ਼ ਕੀਤੀ ਹੈ।

ਰਾਜ ਸਭਾ ਵਿਚ ਕਾਂਗਰਸ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਸੋਮਵਾਰ ਦੁਪਹਿਰ ਨੂੰ ਟਵੀਟ ਜ਼ਰੀਏ ਕਿਹਾ,  ''ਇਸ ਪ੍ਰਕਾਰ ਦੀਆਂ ਕੁੱਝ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਮੈਂ ਕਾਂਗਰਸ ਵਰਕਿੰਗ ਕਮੇਟੀ ਵਿਚ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਹ ਭਾਜਪਾ ਦੇ ਨਾਲ ਮੇਰੇ ਸਹਿਯੋਗ ਨੂੰ ਸਾਬਤ ਕਰੋ। ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਨਾ ਵਰਕਿੰਗ ਕਮੇਟੀ ਦੀ  ਮੀਅਿੰਗ ਦੌਰਾਨ ਅਤੇ ਨਾ ਹੀ ਬਾਹਰ ਰਾਹੁਲ ਗਾਂਧੀ ਨੇ ਸਾਡੀ ਚਿੱਠੀ ਨੂੰ ਭਾਜਪਾ ਨਾਲ ਜੋੜਿਆ ਹੈ।''

ਕਾਂਗਰਸੀ ਆਗੂ ਨੇ ਅਗਲੇ ਟਵੀਟ ਵਿਚ ਲਿਖਿਆ ਕਿ ਮੈਂ ਇਹ ਕਿਹਾ ਸੀ ਕਿ ਕਾਂਗਰਸ ਦੇ ਕੁੱਝ ਆਗੂ ਦੋਸ਼ ਲਗਾ ਰਹੇ ਹਨ ਕਿ ਅਸੀਂ ਭਾਜਪਾ ਵਲੋਂ ਅਜਿਹੀ ਚਿੱਠੀ ਲਿਖੀ ਹੈ। ਇਸ ਲਈ ਮੈਂ ਬੋਲਿਆ ਸੀ ਕਿ ਇਹ ਕਾਫ਼ੀ ਬਦਕਿਸਮਤੀ ਭਰਿਆ ਹੈ ਕਿ ਕੁੱਝ ਸਾਥੀ (ਵਰਕਿੰਗ ਕਮੇਟੀ ਤੋਂ ਬਾਹਰ)  ਇਸ ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ,  ਜੇਕਰ ਉਹ ਇਹ ਸਾਬਤ ਕਰ ਦੇਣ ਤਾਂ ਮੈਂ ਅਸਤੀਫਾ ਦੇ ਦੇਵਾਂ।

ਕਾਬਲੇਗੌਰ ਹੈ ਕਿ ਮੀਟਿੰਗ ਦੇ ਸ਼ੁਰੂਆਤ ਦੌਰਾਨ ਖ਼ਬਰਾਂ ਆਈਆਂ ਸਨ ਕਿ ਰਾਹੁਲ ਗਾਂਧੀ ਮੀਟਿੰਗ ਦੌਰਾਨ ਚਿੱਠੀ ਲਿਖਣ ਵਾਲੇ ਆਗੂਆਂ ਖਿਲਾਫ਼ ਭੜਕ ਗਏ ਹਨ। ਇਸ ਤੋਂ ਬਾਅਦ ਅਜਿਹੇ ਆਗੂਆਂ 'ਤੇ ਭਾਜਪਾ ਨੂੰ ਲਾਭ ਪਹੁੰਚਾਉਣ ਦੇ ਦੋਸ਼ ਲਾਏ ਸਨ। ਇਸ ਤੋਂ ਬਾਅਦ ਗੁਲਾਮ ਨਬੀ ਆਜ਼ਾਦ  ਦੇ ਅਸਤੀਫ਼ਾ ਦੇਣ ਦੀ ਗੱਲ ਸਾਹਮਣੇ ਆਈ ਸੀ।  

ਗੁਲਾਮ ਨਬੀ ਆਜ਼ਾਦ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਵੀ ਰਾਹੁਲ ਗਾਂਧੀ 'ਤੇ ਸਵਾਲ ਚੁੱਕਦਿਆਂ ਟਵੀਟ ਕੀਤਾ ਸੀ, ਪਰ ਕੁੱਝ ਦੇਰ ਬਾਅਦ ਹੀ ਉਨ੍ਹਾਂ ਨੇ ਉਸਨੂੰ ਡਿਲੀਟ ਕਰ ਦਿਤਾ। ਬਾਅਦ ਵਿਚ ਕਪੀਲ ਸਿੱਬਲ ਨੇ ਲਿਖਿਆ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਖੀਦ ਦਸਿਆ ਹੈ ਕਿ ਉਨ੍ਹਾਂ ਨੇ ਕਿਸੇ ਵੀ ਆਗੂ ਬਾਰੇ ਅਜਿਹਾ ਕੁੱਝ ਵੀ ਨਹੀਂ ਕਿਹਾ ਹੈ, ਇਸ ਲਈ ਮੈਂ ਟਵੀਟ ਵਾਪਸ ਲੈ ਲਿਆ ਹੈ।

ਦੱਸ ਦਈਏ ਕਿ  ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸੋਨੀਆ ਗਾਂਧੀ ਨੇ ਅਪਣੇ ਪ੍ਰਧਾਨਗੀ ਦੇ ਅੁਹਦੇ ਤੋਂ ਅਸਤੀਫ਼ਾ ਦੇਣ ਦੀ ਗੱਲ ਕਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਆਗੂਆਂ ਨੂੰ ਅਪਣਾ ਨਵਾਂ ਪ੍ਰਧਾਨ ਚੁਣ ਲੈਣ ਲਈ ਕਿਹਾ ਸੀ। ਹਾਲਾਂਕਿ ਸਾਬਕਾ ਪ੍ਰਧਾਨ  ਮਨਮੋਹਨ ਸਿੰਘ ਸਮੇਤ ਸੀਨੀਅਰ ਆਗੂ ਏਕੇ ਐਂਟਨੀ ਸਮੇਤ ਕਈ ਆਗੂਆਂ ਨੇ ਸੋਨੀਆ ਗਾਂਧੀ ਨੂੰ ਅਹੁਦੇ 'ਤੇ ਬਣੇ ਰਹਿਣ ਦੀ ਅਪੀਲ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।