ਕੈਨੇਡਾ ਭੇਜਣ ਦੇ ਨਾਂਅ ’ਤੇ 5 ਲੱਖ ਰੁਪਏ ਦੀ ਠੱਗੀ; ਨੌਜਵਾਨ ਨੂੰ ਕੰਪਨੀ ਨੇ ਦਿਤਾ ਜਾਅਲੀ ਵੀਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਮਲਾ ਦਰਜ ਹੋਣ ਮਗਰੋਂ ਕੰਪਨੀ ਦੇ ਪ੍ਰਬੰਧਕ ਫਰਾਰ

Youth loses Rs 5 lakh in immigration fraud

 

ਮੋਹਾਲੀ: ਵਿਦੇਸ਼ ਭੇਜਣ ਦੇ ਨਾਂਅ ’ਤੇ ਨੌਜਵਾਨ ਨਾਲ ਠੱਗੀ ਦੇ ਇਲਜ਼ਾਮ ਤਹਿਤ ਫੇਜ਼-7 ਐਕਸਪਰਟ ਪੁਆਇੰਟ ਇਮੀਗ੍ਰੇਸ਼ਨ ਕੰਪਨੀ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਨਿਵਾਸੀ ਮਲਕੀਤ ਸਿੰਘ ਨੇ ਐਸ.ਐਸ.ਪੀ. ਮੋਹਾਲੀ ਨੂੰ ਸ਼ਿਕਾਇਤ ਦਿਤੀ ਹੈ ਕਿ ਉਸ ਨੇ ਸੋਸ਼ਲ ਮੀਡੀਆ ’ਤੇ ਕੰਪਨੀ ਦਾ ਇਸ਼ਤਿਹਾਰ ਦੇਖਿਆ ਸੀ। ਇਸ ਮਗਰੋਂ ਉਸ ਨੇ ਕੰਪਨੀ ਨਾਲ ਸੰਪਰਕ ਕੀਤਾ। ਪ੍ਰਬੰਧਕਾਂ ਨੇ ਉਸ ਨੂੰ ਕਿਹਾ ਕਿ ਕੈਨੇਡਾ ਭੇਜਣ ਲਈ 8 ਲੱਖ ਰੁਪਏ ਲੱਗਣਗੇ। ਇਸ ਦੌਰਾਨ 5 ਲੱਖ ਰੁਪਏ ਪਹਿਲਾਂ ਅਤੇ 3 ਲੱਖ ਰੁਪਏ ਬਾਅਦ ਵਿਚ ਦੇਣ ਦੀ ਗੱਲ ਹੋਈ।

ਇਹ ਵੀ ਪੜ੍ਹੋ: ਆਸਟ੍ਰੇਲੀਆ ਗਏ 4 ਭੈਣਾਂ ਦੇ ਇਕਲੌਤੇ ਭਰਾ ਦੀ ਸ਼ੱਕੀ ਹਾਲਾਤ ’ਚ ਮੌਤ

ਸ਼ਿਕਾਇਤਕਰਤਾ ਨੇ ਦਸਿਆ ਕਿ ਉਸ ਨੇ ਕੰਪਨੀ ਨੂੰ 5 ਲੱਖ ਰੁਪਏ ਦਿਤੇ ਪਰ ਕੰਪਨੀ ਨੇ ਬਦਲੇ ਵਿਚ ਉਸ ਨੂੰ ਜਾਅਲੀ ਵੀਜ਼ਾ ਦਿਤਾ।  ਜਦੋਂ ਇਸ ਬਾਰੇ ਉਸ ਨੇ ਕੰਪਨੀ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਹ ਟਾਲ-ਮਟੋਲ ਕਰਨ ਲੱਗੇ ਅਤੇ ਕੁੱਝ ਸਮੇਂ ਬਾਅਦ ਫੇਜ਼-7 ਸਥਿਤ ਅਪਣਾ ਦਫ਼ਤਰ ਬੰਦ ਕਰ ਕੇ ਫਰਾਰ ਹੋ ਗਏ। ਜਦੋਂ ਉਨ੍ਹਾਂ ਨੂੰ ਫ਼ੋਨ ਕੀਤਾ ਤਾਂ ਉਹ ਜਾਨੋਂ ਮਾਰਨ ਦੀ ਧਮਕੀ ਦੇਣ ਲੱਗੇ। ਇਸ ਮਗਰੋਂ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ।