ਡਿਜੀਟਲ ਧੋਖਾਧੜੀ ਦਾ ਹੈਰਾਨੀਜਨਕ ਮਾਮਲਾ: ਚੀਨੀ ਐਪ ਜ਼ਰੀਏ 9 ਦਿਨਾਂ ਵਿਚ 1400 ਕਰੋੜ ਦੀ ਠੱਗੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੀਨੀ ਨਾਗਰਿਕ ਨੇ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਤਿਆਰ ਕੀਤੀ ਫੁੱਟਬਾਲ ਸੱਟੇਬਾਜ਼ੀ ਐਪ

Image: For representation purpose only.

 

ਅਹਿਮਦਾਬਾਦ: ਗੁਜਰਾਤ ਵਿਚ ਡਿਜੀਟਲ ਧੋਖਾਧੜੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਚੀਨੀ ਨਾਗਰਿਕ ਨੇ ਇਲਾਕੇ ਦੇ ਲੋਕਾਂ ਨੂੰ ਸ਼ਾਮਲ ਕਰਕੇ ਇਕ ਫੁੱਟਬਾਲ ਸੱਟੇਬਾਜ਼ੀ ਐਪ ਤਿਆਰ ਕੀਤੀ ਹੈ। ਇਸ ਐਪ ਰਾਹੀਂ ਉਤਰੀ ਗੁਜਰਾਤ ਵਿਚ ਲਗਭਗ 1,200 ਲੋਕਾਂ ਨੂੰ ਸ਼ਿਕਾਰ ਬਣਾਇਆ ਗਿਆ। ਜਿਸ ਦਾ ਨਤੀਜਾ ਇਹ ਨਿਕਲਿਆ ਕਿ 9 ਦਿਨਾਂ ਵਿਚ ਕਰੀਬ 1400 ਕਰੋੜ ਰੁਪਏ ਦੀ ਠੱਗੀ ਮਾਰੀ ਗਈ।

ਇਹ ਵੀ ਪੜ੍ਹੋ: 2004 ਬੈਚ ਦੇ HCS ਅਫ਼ਸਰਾਂ ਨੂੰ ਰਾਹਤ; ਹਾਈ ਕੋਰਟ ਵਲੋਂ ਹਰਿਆਣਾ ਸਰਕਾਰ ਦਾ ਨੋਟਿਸ ਰੱਦ

ਗੁਜਰਾਤ ਪੁਲਿਸ ਨੇ ਇਸ ਯੋਜਨਾ ਦੇ ਮਾਸਟਰਮਾਈਂਡ ਦਾ ਪਤਾ ਲਗਾਉਣ ਲਈ ਵਿਸ਼ੇਸ਼ ਜਾਂਚ ਟੀਮ ਦੀ ਸਥਾਪਨਾ ਕੀਤੀ। ਜਾਂਚ ਦੌਰਾਨ ਐਸ.ਆਈ.ਟੀ. ਚੀਨ ਦੇ ਸ਼ੇਨਜ਼ੇਨ ਇਲਾਕੇ ਦੇ ਵੂ ਯੁਆਨਬੇ ਕੋਲ ਪਹੁੰਚੀ, ਮੰਨਿਆ ਜਾ ਰਿਹਾ ਹੈ ਕਿ ਉਸ ਨੇ ਪਾਟਨ ਅਤੇ ਬਨਾਸਕਾਂਠਾ ਵਿਚ ਇੰਨੇ ਵੱਡੇ ਘਪਲੇ ਨੂੰ ਅੰਜਾਮ ਦਿਤਾ।
ਇਸ ਧੋਖਾਧੜੀ ਦਾ ਪਹਿਲੀ ਵਾਰ ਜੂਨ 2022 ਵਿਚ ਪਤਾ ਲੱਗਿਆ ਸੀ, ਜਦੋਂ ਠੱਗਾਂ ਨੇ "ਦਾਨੀ ਡੇਟਾ" ਐਪ ਦੀ ਵਰਤੋਂ ਕਰਕੇ ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿਚ ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ। ਆਗਰਾ ਪੁਲਿਸ ਨੇ ਜਾਂਚ ਸ਼ੁਰੂ ਕੀਤੀ, ਜਿਸ ਵਿਚ ਆਖਰਕਾਰ ਉਤਰੀ ਗੁਜਰਾਤ ਦੇ ਕਈ ਵਿਅਕਤੀਆਂ ਨਾਲ ਸਬੰਧ ਹੋਣ ਦੀ ਸੂਚਨਾ ਮਿਲੀ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਦੀਆਂ ਨੌਕਰੀਆਂ ਲਈ 15 ਭਾਸ਼ਾਵਾਂ ਵਿਚ ਹੋਵੇਗੀ ਭਰਤੀ ਪ੍ਰੀਖਿਆ: ਜਤਿੰਦਰ ਸਿੰਘ 

ਟੀਮ ਦੀ ਜਾਂਚ ਵਿਚ ਪਾਇਆ ਗਿਆ ਕਿ ਚੀਨੀ ਨਾਗਰਿਕ 2020 ਤੋਂ 2022 ਦਰਮਿਆਨ ਭਾਰਤ ਆਇਆ ਸੀ। ਉਹ ਕੁੱਝ ਸਮਾਂ ਪਾਟਨ ਅਤੇ ਬਨਾਸਕਾਂਠਾ ਵਿਚ ਰੁਕਿਆ, ਜਿਥੇ ਉਸ ਨੇ ਸਥਾਨਕ ਲੋਕਾਂ ਨੂੰ ਪੈਸੇ ਦੇਣ ਦਾ ਲਾਲਚ ਦਿਤਾ, ਜਿਸ ਵਿਚ ਲੋਕ ਫਸ ਗਏ। ਗੁਜਰਾਤ ਵਿਚ ਅਪਣੇ ਭਾਈਵਾਲਾਂ ਨਾਲ ਮਿਲ ਕੇ, ਉਸ ਨੇ ਮਈ 2022 ਵਿਚ ਐਪ ਲਾਂਚ ਕੀਤੀ, ਲੋਕਾਂ ਨੂੰ ਸੱਟਾ ਲਗਾਉਣ ਲਈ ਸੱਦਾ ਦਿਤਾ ਅਤੇ ਉਨ੍ਹਾਂ ਨੂੰ ਚੰਗੀ ਰਿਟਰਨ ਦੀ ਪੇਸ਼ਕਸ਼ ਕੀਤੀ।

ਇਹ ਵੀ ਪੜ੍ਹੋ: ਦੋ ਸਿੱਖਾਂ ਨੂੰ ਕੌਮੀ ਸਨਮਾਨ ਦੇਵੇਗੀ ਪਾਕਿਸਤਾਨ ਸਰਕਾਰ; ਰਮੇਸ਼ ਸਿੰਘ ਤੇ ਡਾ. ਮੀਮਪਾਲ ਸਿੰਘ ਨੂੰ ਮਿਲੇਗਾ ਸਨਮਾਨ 

ਸੀ.ਆਈ.ਡੀ. (ਕ੍ਰਾਈਮ) ਦੇ ਸਾਈਬਰ ਸੈੱਲ ਨੇ ਬਾਅਦ ਵਿਚ ਇਸ ਕੇਸ ਨਾਲ ਜੁੜੇ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜੋ ਕਥਿਤ ਤੌਰ 'ਤੇ ਸ਼ੈੱਲ ਕੰਪਨੀਆਂ ਬਣਾ ਕੇ ਹਵਾਲਾ ਨੈਟਵਰਕ ਰਾਹੀਂ ਪੈਸੇ ਦੀ ਆਵਾਜਾਈ ਦੀ ਸਹੂਲਤ ਦਿੰਦੇ ਸਨ। ਹਾਲਾਂਕਿ ਅਗਸਤ 2022 ਵਿਚ ਜਦੋਂ ਗੁਜਰਾਤ ਪੁਲਿਸ ਨੇ ਕਾਰਵਾਈ ਕੀਤੀ, ਉਦੋਂ ਤਕ ਮਾਸਟਰਮਾਈਂਡ ਗਾਇਬ ਹੋ ਗਿਆ ਸੀ ਅਤੇ ਚੀਨ ਵਾਪਸ ਪਰਤ ਚੁਕਿਆ ਸੀ।