ਫਲਾਈਓਵਰ ਤੋਂ ਕਾਰ ਬਣੀ ਜਹਾਜ਼, ਧੜੰਮ ਕਰਦੀ ਸੜਕ ‘ਤੇ ਡਿੱਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੜਕ ‘ਤੇ ਲੋਕ ਆਮ ਦਿਨਾਂ ਦੀ ਤਰ੍ਹਾਂ ਆ-ਜਾ ਰਹੇ ਸੀ, ਕਿਸੇ ਨੂੰ ਪਤਾ ਵੀ ਨਹੀਂ ਸੀ...

Car

ਹੈਦਰਾਬਾਦ: ਸੜਕ ‘ਤੇ ਲੋਕ ਆਮ ਦਿਨਾਂ ਦੀ ਤਰ੍ਹਾਂ ਆ-ਜਾ ਰਹੇ ਸੀ, ਕਿਸੇ ਨੂੰ ਪਤਾ ਵੀ ਨਹੀਂ ਸੀ ਕਿ ਕੁਝ ਹੀ ਸਕਿੰਟਾਂ ‘ਚ ਇੱਥੇ ਰੋਂਗਟੇ ਖੜ੍ਹੇ ਕਰਨ ਦੇਣ ਵਾਲਾ ਹਾਦਸਾ ਹੋਵੇਗਾ। ਸੋਸ਼ਲ ਮੀਡੀਆ ਉਤੇ ਹੈਦਰਾਬਾਦ ਦੀ ਇਸ ਘਟਨਾ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ ਜਿਸਨੂੰ ਦੇਖਦੇ ਹੀ ਲੋਕਾਂ ਦੀਆਂ ਸਾਹਾਂ ਰੁਕ ਗਈਆਂ ਹਨ। ਦਰਅਸਲ ਸ਼ਨੀਵਾਰ ਨੂੰ ਇਕ ਕਾਰ ਫਲਾਈਓਵਰ ਤੋਂ ਡਿੱਗਦੇ ਹੋਏ ਸੜਕ ਉਤੇ ਆ ਡਿੱਗੀ ਜਿਸ ਨਾਲ ਇਕ ਪੈਦਲ ਜਾ ਰਹੇ ਯਾਤਰੀ ਦੀ ਮੌਤ ਹੋ ਗਈ ਜਦਕਿ 6 ਹੋਰ ਲੋਕ ਜ਼ਖ਼ਮੀ ਹੋ ਗਏ।

ਹੈਦਰਾਬਾਦ ਦੇ ਰਾਇਦੁਰਗਾਮ ਦੇ ਫਲਾਈਓਵਰ ਉਤੇ ਹੋਏ ਹਾਦਸੇ ਵਿਚ ਕਾਰ ਡ੍ਰਾਇਵਰ ਨੂੰ ਸੱਟਾਂ ਵੱਜੀਆਂ ਹਨ ਜਦਕਿ ਇਕ ਰਾਹਗੀਰ ਦੀ ਮੌਤ ਹੋ ਗਈ ਹੈ। ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਦੇ ਮੇਅਰ ਨੇ ਹਾਦਸੇ ‘ਚ ਮਾਰੀ ਗਈ ਔਰਤ ਦੇ ਪਰਵਾਰ ਵਾਲਿਆਂ ਨੂੰ ਪੰਜ ਲੱਖ ਦੇ ਮੁਆਵਜੇ ਦੇ ਤੌਰ ‘ਤੇ ਦਿੱਤੇ ਜਾਣ ਦਾ ਐਲਾਨ ਕੀਤਾ ਹੈ ਨਾਲ ਹੀ ਹਾਦਸੇ ਵਿਚ ਜਖ਼ਮੀ ਲੋਕਾਂ ਦੇ ਇਲਾਜ ਕਰਾਉਣ ਲਈ ਕਿਹਾ ਹੈ। ਹਾਦਸੇ ਤੋਂ ਤੁਰੰਤ ਬਾਅਦ ਹੀ ਇਸ ਫਲਾਈਓਵਰ ਨੂੰ ਅਗਲੇ 3 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।

ਇਹ ਹਾਦਸਾ ਸ਼ਨੀਵਾਰ ਦੁਪਿਹਰ ਲਗਪਗ 1 ਵਜੇ ਹੈਦਰਾਬਾਦ ਦੇ ਨਿਊ ਵਾਓਡਾਵਰਸਿਟੀ ਫਲਾਈਓਵਰ ਉਤੇ ਹੋਇਆ। ਸੀਸੀਟੀਵੀ ਫੁਟੇਜ ਵਿਚ ਦਿਖ ਰਿਹਾ ਹੈ ਕਿ ਇਕ ਕਾਰ ਤੇਜ਼ ਰਫ਼ਤਾਰ ਨਾਲ ਫਲਾਈਓਵਰ ਨਾਲ ਜਾ ਰਹੀ ਹੈ ਕਿ ਅਚਾਨਕ ਉਹ ਖਿਡਾਉਣੇ ਦੀ ਤਰ੍ਹਾਂ ਹਵਾ ਵਿਚ ਉੱਛਲਦੀ ਹੋਈ ਹੇਠ ਡਿੱਗਦੀ ਹੈ। ਕਾਰ ਦੇ ਡਿੱਗਣ ਨਾਲ ਉਤੇ ਨੇੜਲੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਇੱਧਰ-ਉੱਧਰ ਭੱਜਣ ਲਗਦੇ ਹਨ।

ਸੀਸੀਟੀਵੀ ਵਿਚ ਦਿਖ ਰਿਹਾ ਹੈ ਕਿ ਜਿਸ ਵਿਚ 2 ਲੋਕ ਸਵਾਰ ਹਨ। ਇਨ੍ਹਾਂ ਮੋਟਰਸਾਇਕਲ ਸਵਾਰਾਂ ਦੀ ਖੁਸ਼ਕਿਸ਼ਮਤੀ ਹੈ ਕਿ ਕਾਰ ਉਨ੍ਹਾਂ ਦੇ ਉਤੇ ਨਹੀਂ ਡਿੱਗੀ। ਉਥੇ ਇਕ ਕੁੜੀ ਵੀ ਉਥੋਂ ਲੰਘ ਰਹੀ ਸੀ ਕਿ ਅਚਾਨਕ ਸਾਹਮਣੇ ਆ ਕੇ ਕਾਰ ਡਿੱਗੀ ਅਤੇ ਉਹ ਵੀ ਭੱਜ ਕੇ ਪਿੱਛੇ ਹਟੀ। ਕਾਰ ਦੇ ਡਿੱਗਣ ਦੇ ਕਾਰਨ ਉਥੇ ਸਾਈਨਬੋਰਡ ਹਵਾ ‘ਚ ਉਛਲੇ ਗਏ।