ਪੁਰਾਣੀ ਗੱਡੀਆਂ ਵਾਲੇ ਹੋ ਜਾਓ ਸਾਵਧਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

10 ਸਾਲ ਪੁਰਾਣੇ ਵਪਾਰਕ ਵਾਹਨ ਹੋਣਗੇ ਬੰਦ

Uttarakhand : Commercial vehicles will be banned

ਦੇਹਰਾਦੂਨ : ਉੱਤਰਾਖੰਡ 'ਚ 3 ਲੱਖ ਲੋਕ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਕੌਮੀ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਪ੍ਰਸਤਾਵ 'ਤੇ 10 ਸਾਲ ਪੁਰਾਣੇ ਵਪਾਰਕ ਵਾਹਨ ਜੇ ਬੰਦ ਕਰ ਦਿੱਤੇ ਗਏ ਤਾਂ ਸੂਬੇ 'ਚ 3 ਲੱਖ ਤੋਂ ਵੱਧ ਲੋਕਾਂ ਦੀ ਰੋਜ਼ੀ-ਰੋਜ਼ੀ 'ਤੇ ਸੰਕਟ ਦੇ ਬੱਦਲ ਛਾਉਣਾ ਤੈਅ ਹੈ।

ਦਰਅਸਲ ਵੱਧ ਰਹੇ ਪ੍ਰਦੂਸ਼ਣ ਨੂੰ ਵੇਖਦਿਆਂ ਐਨ.ਜੀ.ਟੀ. ਨੇ ਆਵਾਜਾਈ ਵਿਭਾਗ ਨੂੰ 10 ਸਾਲ ਪੁਰਾਣੇ ਵਪਾਰਕ ਵਾਹਨਾਂ ਜਿਵੇਂ ਬੱਸ, ਟੈਕਸੀ, ਆਟੋ ਅਤੇ ਛੋਟਾ ਹਾਥੀ ਨੂੰ ਬੰਦ ਕਰਨ ਲਈ ਕਿਹਾ ਹੈ। ਆਗਾਮੀ 4 ਨਵੰਬਰ ਨੂੰ ਦੇਹਰਾਦੂਨ 'ਚ ਆਰ.ਟੀ.ਏ. (ਰੋਡ ਟਰਾਂਸਪੋਰਟ ਅਥਾਰਟੀ) ਦੀ ਬੈਠਕ ਹੋਣੀ ਹੈ, ਜਿਸ 'ਚ ਵਪਾਰਕ ਵਾਹਨਾਂ ਨੂੰ ਬੰਦ ਕਰਨ ਦਾ ਫ਼ੈਸਲਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ।

ਟਰਾਂਸਪੋਰਟ ਵਿਭਾਗ ਫਰੀ ਪਾਲਿਸੀ ਨੂੰ ਵੀ ਮਨਜ਼ੂਰੀ ਦੇਣ ਜਾ ਰਿਹਾ ਹੈ, ਜਿਸ ਦੇ ਤਹਿਤ ਸੀ.ਐਨ.ਜੀ. ਅਤੇ ਇਲੈਕਟ੍ਰਾਨਿਕ ਵਾਹਨਾਂ ਨੂੰ ਵਧਾਉਣ ਲਈ ਹੱਥੋਂ-ਹੱਥ ਪਰਮਿਟ ਵੀ ਦਿੱਤੇ ਜਾਣਗੇ। ਕੁਝ ਸਮੇਂ ਪਹਿਲਾਂ ਵੀ ਉੱਤਰਾਖੰਡ 'ਚ ਦੇਸ਼ ਦੇ ਕਈ ਵਿਗਿਆਨੀ ਜੁੜੇ ਸਨ, ਜਿਸ ਵਿਚ ਸੂਬਿਆਂ 'ਚ ਹੋ ਰਹੇ ਮੌਸਮ ਬਦਲਾਅ 'ਤੇ ਚਰਚਾ ਕੀਤੀ ਗਈ ਅਤੇ ਸਰਕਾਰ ਨੂੰ ਪੁਰਾਣੇ ਵਾਹਨਾਂ ਨੂੰ ਬੰਦ ਕਰਨ ਦਾ ਸੁਝਾਅ ਦਿੱਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਪੀਡ ਗਵਰਨਰ ਦਾ ਫ਼ੈਸਲਾ ਵੀ ਉੱਤਰਾਖੰਡ 'ਚ ਲਿਆ ਗਿਆ ਸੀ, ਜਿਸ ਦਾ ਜ਼ੋਰਦਾਰ ਵਿਰੋਧ ਹੋਇਆ ਸੀ। ਹੁਣ 10 ਸਾਲ ਪੁਰਾਣੇ ਵਪਾਰਕ ਵਾਹਨਾਂ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਸਰਕਾਰ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ।