ਭਾਜਪਾ ਸਾਂਸਦ ਦੇ ਗਨਮੈਨ ਨੇ ਗੁਆਂਢੀ 'ਤੇ ਚਲਾਈ ਗੋਲੀ, ਇੱਕ ਔਰਤ ਦੀ ਮੌਤ, ਪੁੱਤਰ ਜ਼ਖਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਲਜ਼ਮ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਰੰਜੀਤਾ ਕੋਲੀ ਦੇ ਗਨਮੈਨ ਵਜੋਂ ਤਾਇਨਾਤ ਸੀ

Image

 

ਜੈਪੁਰ - ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿੱਚ ਇੱਕ ਸਿਪਾਹੀ ਵੱਲੋਂ ਗੁਆਂਢ ਵਿੱਚ ਰਹਿਣ ਵਾਲੀ ਮਾਂ-ਪੁੱਤ ਦੀ ਜੋੜੀ ਉੱਤੇ ਰੰਜਿਸ਼ ਤਹਿਤ ਕਥਿਤ ਤੌਰ 'ਤੇ ਚਲਾਈ ਗੋਲੀ ਕਾਰਨ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਪੁੱਤਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਦੋਸ਼ੀ ਨੇ ਘਟਨਾ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਨਿਤੇਸ਼ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਰੰਜੀਤਾ ਕੋਲੀ ਦੇ ਗਨਮੈਨ ਵਜੋਂ ਤਾਇਨਾਤ ਸੀ।

ਪੁਲਿਸ ਮੁਤਾਬਿਕ ਭਰਤਪੁਰ ਜ਼ਿਲ੍ਹੇ ਦੇ ਵੈਰ ਥਾਣਾ ਖੇਤਰ ਦੇ ਰਹਿਣ ਵਾਲੇ ਨਿਤੇਸ਼ ਨੇ ਪੁਰਾਣੀ ਰੰਜਿਸ਼ ਕਾਰਨ ਆਪਣੀ ਗੁਆਂਢਣ ਜਮਨਾ ਦੇਵੀ (60) ਅਤੇ ਉਸ ਦੇ ਬੇਟੇ ਸਹਿਬ ਸਿੰਘ (35) 'ਤੇ ਗੋਲੀਆਂ ਚਲਾ ਦਿੱਤੀਆਂ।

ਪੁਲਿਸ ਸੁਪਰਡੈਂਟ ਸ਼ਿਆਮ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਰਾਜਸਥਾਨ ਪੁਲਿਸ ਦੇ ਗਨਮੈਨ ਨਿਤੇਸ਼ ਨੇ ਬਿਆਨਾ ਥਾਣੇ 'ਚ ਆਤਮ ਸਮਰਪਣ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ।

ਥਾਣਾ ਬਿਆਨਾ ਦੇ ਇੰਚਾਰਜ ਸੁਮੇਰ ਸਿੰਘ ਨੇ ਦੱਸਿਆ ਕਿ ਨਿਤੇਸ਼ ਨੇ ਨਸ਼ੇ ਦੀ ਹਾਲਤ 'ਚ ਆਪਣੀ ਗੁਆਂਢੀ ਜਮੁਨਾ ਦੇਵੀ (60) ਅਤੇ ਉਸ ਦੇ ਪੁੱਤਰ ਸਾਹਿਬ ਸਿੰਘ (35) 'ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਔਰਤ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਗੰਭੀਰ ਜ਼ਖ਼ਮੀ ਸਾਹਿਬ ਸਿੰਘ ਨੂੰ ਜੈਪੁਰ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।