ਦਲਿਤ, ਮੁਸਲਮਾਨ, ਜਾਟ ਤੋਂ ਬਾਅਦ ਹਨੂੰਮਾਨ ਜੀ ਹੁਣ ਹੋਏ ਠਾਕੁਰ ਅਤੇ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਗਵਾਨ ਹਨੂੰਮਾਨ ਦੀ ਜਾਤ ਦੱਸਣ ਨੂੰ ਲੈ ਕੇ ਨੇਤਾਵਾਂ ਵਿਚ ਮੁਕਾਬਲਾ ਚੱਲ ਰਿਹਾ ਹੈ। ਦਲਿਤ, ਮੁਸਲਮਾਨ, ਆਦਿਵਾਸੀ, ਗੁਲਾਮ ਅਤੇ ਜਾਟ ਤੋਂ ਬਾਅਦ ਹੁਣ....

yogi Adityanath

ਲਖਨਊ (ਭਾਸ਼ਾ) : ਭਗਵਾਨ ਹਨੂੰਮਾਨ ਦੀ ਜਾਤ ਦੱਸਣ ਨੂੰ ਲੈ ਕੇ ਨੇਤਾਵਾਂ ਵਿਚ ਮੁਕਾਬਲਾ ਚੱਲ ਰਿਹਾ ਹੈ। ਦਲਿਤ, ਮੁਸਲਮਾਨ, ਆਦਿਵਾਸੀ, ਗੁਲਾਮ ਅਤੇ ਜਾਟ ਤੋਂ ਬਾਅਦ ਹੁਣ ਹਨੂੰਮਾਨ ਠਾਕੁਰ ਅਤੇ ਕਿਸਾਨ ਵੀ ਹੋ ਗਏ ਹਨ, ਯੂਪੀ ਸਰਕਾਰ ਦੇ ਕੈਬਨਿਟ ਮੰਤਰੀ ਰਘੂਰਾਜ ਸਿੰਘ ਨੇ ਭਗਵਾਨ ਹਨੂੰਮਾਨ ਨੂੰ ਠਾਕੁਰ ਦੱਸਿਆ ਹੈ। ਉਥੇ ਹੀ ਲੋਕਦਲ ਦੇ ਰਾਸ਼ਟਰੀ ਮੁਖੀ ਸੁਨੀਲ ਸਿੰਘ ਨੇ ਹਨੂੰਮਾਨ ਨੂੰ ਕਿਸਾਨ ਕਰਾਰ ਕਰ ਦਿਤਾ ਹੈ। ਮਥੁਰਾ ਵਿਚ ਰਘੂਰਾਜ ਸਿੰਘ ਨੇ ਕਿਹਾ ਕਿ ਭਗਵਾਨ ਰਾਮ ਅਤੇ ਕ੍ਰਿਸ਼ਨ ਵੀ ਠਾਕੁਰ ਸੀ ਅਤੇ ਜ਼ਿਆਦਾਤਰ ਰਿਸ਼ੀ ਮੁੰਨੀ ਵੀ ਠਾਕੁਰ ਸੀ।

ਉਹਨਾਂ ਨੇ ਕਿਹਾ ਕਿ ਹਨੂੰਮਾਨ ਜੀ ਵੀ ਠਾਕਰ ਹੀ ਸੀ। ਰਘੂਰਾਮ ਸਿੰਘ ਨੇ ਇਸ ਦੌਰਾਨ ਠਾਕੁਰ ਦੀ ਪ੍ਰੀਭਾਸ਼ਾ ਵੀ ਦੱਸੀ। ਉਹਨਾਂ ਨੇ ਕਿਹਾ ਕਿ ਜਿਹੜਾ ਤਿਆਗ, ਤਪੱਸਿਆ ਅਤੇ ਬਲੀਦਾਨ ਕਰੇ, ਉਹ ਬੰਦਾ ਹੀ ਠਾਕੁਰ ਹੈ।

ਕਿਸਾਨ ਹਨੂੰਮਾਨ ਨੇ ਲੜੀ ਸੀ ਰਾਵਣ ਦੇ ਵਿਰੁੱਧ ਲੜਾਈ :-

 

ਉਧਰ, ਲੋਕਦਲ ਦੇ ਰਾਸ਼ਟਰੀ ਪ੍ਰਧਾਨ ਸੁਨੀਲ ਸਿੰਘ ਨੇ ਅਲੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਨੂੰਮਾਨ ਜੀ ਨੂੰ ਕਿਸਾਨ ਦੱਸਿਆ। ਰਘੂਰਾਜ ਸਿੰਘ ਨੇ ਕਿਹਾ, ਹਨੂੰਨਾਮ ਜੀ ਕਿਸਾਨ ਸ ਜਿਨ੍ਹਾਂ ਨੇ ਰਾਵਣ ਦੇ ਵਿਰੁੱਧ ਲੜਾਈ ਲੜੀ। ਇਸ ਦੌਰਾਨ ਰਘੂਰਾਜ ਸਿੰਘ ਨੇ ਇਹ ਵੀ ਕਿਹਾ ਕਿ ਅੱਜ ਦੇ ਹਨੂੰਮਾਨਾਂ ਨੂੰ ਅੰਬਾਨੀ ਅਤੇ ਅਦਾਨੀ ਵਰਗੇ ਉਦਯੋਗਪਤੀਆਂ ਨਾਲ ਲੜਨਾ ਹੋਵੇਗਾ।

ਯੂਪੀ ਸਰਕਾਰ ਦੇ ਮੰਤਰੀ ਨੇ ਕਿਹਾ ਹਨੂੰਮਾਨ ਇੱਕ ਜਾਟ ਹੈ :-

ਦੱਸ ਦਈਏ ਕਿ ਯੂਪੀ ਸਰਕਾਰ ਵਿਚ ਧਾਰਮਿਕ ਕਾਰਜ਼ ਮੰਤਰੀ ਲਸ਼ਮੀ ਨਾਰਾਇਨ ਚੌਧਰੀ ਨੇ ਪਿਛਲੇ ਦਿਨਾਂ ਵਿਚ ਹਨੂੰਮਾਨ ਨੂੰ ਜਾਟ ਦੱਸਿਆ ਸੀ। ਉਹਨਾਂ ਨੇ ਕਿਹਾ ਕਿ ਜਿਹੜੇ ਦੂਜਿਆਂ ਦੀ ਟੰਗ ‘ਚ ਟੰਗ ਫਸਾਏ, ਉਹ ਜਾਟ ਨਹੀਂ ਹੋ ਸਕਦਾ। ਹਾਲਾਂਕਿ ਬਿਆਨ ‘ਤੇ ਹੋਏ ਵਿਵਾਦ ਤੋਂ ਬਾਅਦ ਉਹਨਾਂ ਨੇ ਸਫ਼ਾਈ ਵੀ ਦਿਤੀ। ਇਸ ਤੋਂ ਪਹਿਲਾਂ ਬੀਜੇਪੀ ਐਮਐਲਸੀ ਬੁੱਕਲ ਨਵਾਬ ਹਨੂੰਮਾਨ ਨੂੰ ਮੁਸਲਮਾਨ ਦੱਸ ਚੁੱਕੇ ਹਨ।

ਮਾਨਵਿਆਨ ਲੋਕਾਂ ਦੇ ਗੁਲਾਮ ਸੀ ਹਨੂੰਮਾਨ :-

ਉਧਰ, ਰਾਸ਼ਟਰੀ ਅਨੂਸੂਚਿਤ ਜਾਤੀ ਆਯੋਗ ਦੇ ਪ੍ਰਧਾਨ ਨੰਦ ਕੁਮਾਰ ਨੇ ਹਨੂੰਮਾਨ ਨੂੰ ਆਦਿਵਾਸੀ ਦੱਸਿਆ ਸੀ। ਉਹਨਾਂ ਨੇ ਕਿਹਾ ਸੀ ਕਿ ਆਦਿਵਾਸੀਆਂ ਦੇ ਵਿਚਕਾਰ ਹਨੂੰਮਾਨ ਦਾ ਇਕ ਗੋਤ ਸੀ ਅਤੇ ਇਸਲਈ ਉਹ ਦਲਿਤ ਨਹੀਂ ਸੀ। ਉਧਰ, ਬੀਜੇਪੀ ਤੋਂ ਅਸਤੀਫ਼ਾ ਦੇ ਚੁੱਕ ਬਹਿਰਾਈਚ ਸਾਵਿਰਤ ਬਾਈ ਫੂਲੇ ਨੇ ਪਿਛਲੇ ਦਿਨਾਂ ਵਿਚ ਵਿਵਾਦਤ ਬਿਆਨ ਦਿੰਦੇ ਹੋਏ ਇਹ ਤਕ ਕਿਹਾ ਦਿਤਾ ਸੀ ਕਿ ਭਗਵਾਨ ਹਨੂੰਮਾਨ ਮਾਨਵਿਆਨ ਲੋਕਾਂ ਦੇ ਗੁਲਾਮ ਸੀ।