ਪੁਲਿਸ ਨੂੰ ਭਾਜਪਾ ਦੇ ਨੇਤਾ ਨੇ ਦਿਤੀ ਧਮਕੀ, ਤਾਂ ਕੱਟ ਦਿਤਾ ਗੱਡੀ ਦਾ ਚਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਭਾਰਤੀ ਜਨਤਾ ਪਾਰਟੀ  (BJP) ਦੇ ਇਕ ਸੰਸਦ ਅਪਣੀ ਗੱਡੀ ਵਿਚ ਪਾਰਟੀ....

MP Police

ਗਵਾਲੀਅਰ : ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਭਾਰਤੀ ਜਨਤਾ ਪਾਰਟੀ  (BJP) ਦੇ ਇਕ ਸੰਸਦ ਅਪਣੀ ਗੱਡੀ ਵਿਚ ਪਾਰਟੀ ਦਾ ਝੰਡਾ ਅਤੇ ਨੰਬਰ ਪਲੇਟ ਵਿਚ ਪਾਰਟੀ ਦਾ ਚਿੰਨ੍ਹ ਲਗਾ ਰੱਖਿਆ ਸੀ। ਜਦੋਂ ਪੁਲਿਸ ਵਾਲੇ ਨੇ ਉਨ੍ਹਾਂ ਨੂੰ ਰੋਕਿਆ ਅਤੇ ਪਾਰਟੀ ਦਾ ਝੰਡਾ ਹਟਾਉਣ ਨੂੰ ਕਿਹਾ, ਤਾਂ ਨੇਤਾਜੀ ਗੁੱਸੇ ਵਿਚ ਆ ਗਏ ਅਤੇ ਕਿਹਾ ਕਿ ਸਾਡੇ ਵਰਗੇ ਲੋਕਾਂ ਨੂੰ ਨਾ ਸਿਖਾਓ। ਅਸੀਂ ਬਹੁਤ ਰੂਲ ਦੇਖੇ ਹਾਂ। ਉਹ ਪੱਟੀ ਗਲਤ ਲੱਗੀ ਹੈ, ਉਹ ਮੈਂ ਦੇਖਿਆ ਕਿਥੇ ਲੱਗੀ ਹੈ। ਇਨ੍ਹਾ ਕੁੱਝ ਹੋਣ ਦੇ ਬਾਵਜੂਦ ਦਮੋਹ ਤੋਂ ਭਾਜਪਾ ਸੰਸਦ ਪ੍ਰਹਲਾਦ ਸਿੰਘ ਮੁਖੀਆ ਨੇ ਅਪਣੀ ਗੱਡੀ ਤੋਂ ਪਾਰਟੀ ਦਾ ਝੰਡਾ ਨਹੀਂ ਹਟਾਇਆ

 ਪਰ ਨੰਬਰ ਪਲੇਟ ਉਤੇ ਪਾਰਟੀ ਦਾ ਚਿੰਨ੍ਹ ਲੱਗੇ ਹੋਣ ਉਤੇ ਉਨ੍ਹਾਂ ਨੂੰ ਜੁਰਮਾਨਾ ਦੇਣਾ ਪਿਆ। ਪੁਲਿਸ ਨੇ ਉਨ੍ਹਾਂ ਨੂੰ 500 ਰੁਪਏ ਦਾ ਚਲਾਨ ਦੇ ਦਿਤਾ। ਇਸ ਤੋਂ ਬਾਅਦ ਭਾਜਪਾ ਸੰਸਦ ਪ੍ਰਹਲਾਦ ਪਟੇਲ ਨੇ ਪੁਲਿਸ ਨੂੰ ਪੁੱਛਿਆ ਕਿ ਅਖੀਰ ਉਨ੍ਹਾਂ ਨੇ ਕਿਸ ਧਾਰਾ ਅਤੇ ਨਿਯਮ ਦੇ ਤਹਿਤ ਉਨ੍ਹਾਂ ਦੀ ਗੱਡੀ ਦਾ ਚਲਾਨ ਕੱਟਿਆ। ਭਾਜਪਾ ਸੰਸਦ ਨੇ ਪੁਲਿਸ ਨੂੰ ਗੱਡੀ ਤੋਂ ਪਾਰਟੀ ਦਾ ਝੰਡਾ ਨਹੀਂ ਹਟਾਉਣ ਦੀ ਵੀ ਚਿਤਾਵਨੀ ਦਿਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਗੱਡੀ ਦੀ ਨੰਬਰ ਪਲੇਟ ਵਿਚ ਗੜਬੜੀ ਹੈ, ਤਾਂ ਚਲਾਨ ਕੱਟੋ, ਝੰਡਾ ਉਤਾਰਨ ਦੀ ਕੋਸ਼ਿਸ਼ ਨਾ ਕਰੋ। ਭਾਜਪਾ ਸੰਸਦ ਨੇ ਵੀ ਟਵੀਟ ਕਰਕੇ ਚਲਾਨ ਕੱਟੇ ਜਾਣ ਦੀ ਜਾਣਕਾਰੀ ਦਿਤੀ ਹੈ।

ਉਨ੍ਹਾਂ ਨੇ ਟਵੀਟ ਕੀਤਾ, ਮੈਂ ਗਵਾਲੀਅਰ ਵਿਚ ਅਪਣੇ ਮਿੱਤਰ ਦੇ ਵਾਹਨ ਵਿਚ ਯਾਤਰਾ ਕਰ ਰਿਹਾ ਸੀ, ਉਸ ਉਤੇ ਪਾਰਟੀ ਦਾ ਝੰਡਾ ਲੱਗਿਆ ਸੀ, ਜਿਸ ਨੂੰ ਕੱਢਣ ਦੀ ਪੁਲਿਸ ਨੇ ਕੋਸ਼ਿਸ਼ ਕੀਤੀ ਤਾਂ ਮੈਂ ਗੱਡੀ ਰੋਕ ਕੇ ਚਲਾਨ ਕਟਵਾਇਆ। ਮੈਂ ਕਨੂੰਨ ਦੀ ਪਾਲਣਾ ਕਰਦਾ ਹਾਂ। ਦਰਅਸਲ ਭਾਜਪਾ ਸਾਂਸਦ ਪਟੇਲ ਇਕ ਨਿਜੀ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਗਵਾਲੀਅਰ ਪਹੁੰਚੇ ਹੋਏ ਸਨ। ਇਸ ਦੌਰਾਨ ਗਵਾਲੀਅਰ ਟ੍ਰੈਫਿਕ ਪੁਲਿਸ ਵਿਸ਼ੇਸ਼ ਅਭਿਆਨ ਚਲਾ ਕੇ ਟ੍ਰੈਫਿਕ ਨਿਯਮ ਤੋੜਨ ਵਾਲੀਆਂ ਗੱਡੀਆਂ ਉਤੇ ਕਾਰਵਾਈ ਕਰ ਰਹੀ ਸੀ।

ਜਿਨ੍ਹਾਂ ਗੱਡੀਆਂ ਵਿਚ ਗ਼ੈਰਕਾਨੂੰਨੀ ਹੂਟਰ ਅਤੇ ਚਿੰਨ੍ਹ ਲੱਗੇ ਹੋਏ ਸਨ ਜਾਂ ਗਲਤ ਤਰੀਕੇ ਨਾਲ ਲਿਖੀ ਨੰਬਰ ਪਲੇਟ ਲੱਗੀ ਹੋਈ ਸੀ, ਉਨ੍ਹਾਂ ਦੇ ਵਿਰੁਧ ਵੀ ਕਾਰਵਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਭਾਜਪਾ ਸੰਸਦ ਵੀ ਉਥੇ ਤੋਂ ਲੰਘ ਰਹੇ ਸਨ ਅਤੇ ਟ੍ਰੈਫਿਕ ਪੁਲਿਸ ਦੇ ਲਪੇਟੇ ਵਿਚ ਆ ਗਏ। ਗਵਾਲੀਅਰ ਦੀ ਟ੍ਰੈਫਿਕ ਪੁਲਿਸ ਨੇ ਨੇਤਾਜੀ ਦੀ ਗੱਡੀ ਦਾ ਚਲਾਨ ਕੱਟ ਦਿਤਾ।