ਖਤਰੇ ਵਿਚ ਦਿੱਲੀ, ਪੁਲਿਸ ਨੇ ਜਗ੍ਹਾ-ਜਗ੍ਹਾ 'ਤੇ ਲਗਾਏ ਪੋਸਟਰ
ਗਣਤੰਤਰ ਦਿਵਸ ਨੂੰ ਲੈ ਕੇ ਦਿੱਲੀ ਪੁਲਿਸ ਦੀ ਉੱਡੀ ਨੀਂਦ...
ਨਵੀਂ ਦਿੱਲੀ : ਗਣਤੰਤਰ ਦਿਵਸ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਅਤੇ ਮੋਸਟ ਵਾਂਟੇਡ ਅੱਤਵਾਦੀਆਂ ਦੇ ਪੋਸਟਰ ਕੰਧਾਂ 'ਤੇ ਲਗਾ ਦਿਤੇ ਹਨ। ਦਰਅਸਲ ਪੁਲਿਸ ਨੇ ਬੀਤੇ ਦਿਨੀ ਪੁਲਿਸ ਨੇ ਜੈਸ਼ੇ ਮੁਹੰਮਦ ਦੇ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਬਾਅਦ ਦਿੱਲੀ ਪੁਲਿਸ ਦੀ ਨੀਂਦ ਉਡ ਚੁੱਕੀ ਹੈ। ਇਨ੍ਹਾਂ ਅੱਤਵਾਦੀਆਂ ਵੱਲੋਂ ਦਿੱਲੀ ਦੇ ਕਈ ਭੀੜ ਵਾਲੇ ਇਲਾਕਿਆਂ 'ਤੇ ਹਮਲਾ ਕਰਨ ਦੀ ਸਾਜਿਸ਼ ਰਚੀ ਜਾ ਰਹੀ ਸੀ।
ਅੱਤਵਾਦੀਆਂ ਹਿਰਾਸਦਤ ਵਿਚ ਲੈਣ ਤੋਂ ਬਾਅਦ ਗਣਤੰਤਰ ਦਿਵਸ ਨੂੰ ਲੈ ਕੇ ਦਿੱਲੀ ਪੁਲਿਸ ਨੇ ਜਗ੍ਹਾ ਜਗ੍ਹਾ 'ਤੇ ਭਾਰੀ ਸੁਰਖਿਆ ਬੱਲ ਤੈਨਾਤ ਕੀਤਾ ਹੋਇਆ ਹੈ ਤੇ ਚੱਪੇ ਚੱਪੇ 'ਤੇ ਅਡਵਾਂਸ ਟੈਕਨੋਲਜੀ ਵਾਲੇ ਕੈਮਰੇ ਵੀ ਲਗਾਏ ਹੋਏ ਹਨ। ਦਿੱਲੀ ਪੁਲਿਸ ਨੇ ਦਹਿਸ਼ਤਗਰਦਾਂ ਦੇ ਪੋਸਟਰ ਲਗਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਤਰਕ ਰਹਿਣ। ਦੱਸ ਦੇਈਏ ਕਿ ਦਿੱਲੀ ਪੁਲਿਸ ਵੱਲੋਂ ਲਗਾਏ ਗਏ ਇਨ੍ਹਾਂ ਪੋਸਟਰਾਂ ਵਿਚ ਇੰਡੀਅਨ ਮੁਜਾਹੂਦੀਨ, ਅਲਕਾਇਦਾ ਦੇ ਦਹਿਸ਼ਤਗਰਦਾਂ ਸਮੇਤ ਖਾਲਿਸਤਾਨੀਆਂ ਦੀਆਂ ਤਸਵੀਰਾਂ ਵਾਲੇ ਪੋਸਟਰ ਵੀ ਲਗਾਏ ਗਏ ਹਨ।
26 ਜਨਵਰੀ ਦੇ ਸਮਾਗਮਾਂ ਦੇ ਮੱਦੇਨਜ਼ਰ ਖੁਫੀਆ ਏਜੰਸੀਆਂ ਨੇ ਵੀ ਚੌਕਸੀ ਵਧਾ ਦਿੱਤੀ ਦਿੱਤੀ ਹੈ ਅਤੇ ਸੁਰਖਿਆ ਬਲਾਂ ਨੂੰ ਹਰ ਪੱਖ ਤੋਂ ਅਲਰਟ ਰਹਿਣ ਦੇ ਆਦੇਸ਼ ਦਿਤੇ ਹਨ। ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਰਾਜਪਥ ਦੇ ਨਜ਼ਦੀਕੀ ਖੇਤਰਾਂ ਵਿਚ ਪੁਲਿਸ ਵਲੋਂ ਅਡਵਾਂਸ ਟੈਕਨੋਲਜੀ ਵਾਲੇ ਕੈਮਰੇ ਲਗਾਏ ਗਏ ਹਨ ਜਿਨ੍ਹਾਂ ਵਿਚ ਪਹਿਲਾਂ ਤੋਂ ਹੀ ਸ਼ੱਕੀ ਵਿਅਕਤੀਆਂ ਅਤੇ ਦਹਿਸ਼ਤਗਰਦਾਂ ਦੀਆਂ ਤਸਵੀਰਾਂ ਫਿੱਟ ਕੀਤੀਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਕੈਮਰਿਆਂ ਦੇ ਸਾਹਮਣੇ ਆਉਂਦੇ ਹੀ ਅੱਤਵਾਦੀ ਝੱਟ ਪਹਿਚਾਣੇ ਜਾਣਗੇ ਅਤੇ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਵੇਗੀ।