ਪੜ੍ਹੇ ਲਿਖੇ ਨੌਜਵਾਨਾਂ ਨੂੰ ਮਾਲੀ ਅਤੇ ਸਫ਼ਾਈ ਕਰਮਚਾਰੀ ਬਣਨ ਦਾ ਕੰਮ ਦੇਵੇਗੀ ਦਿੱਲੀ ਪੁਲਿਸ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਂ-ਬਾਪ ਅਪਣੇ ਬੱਚਿਆਂ ਨੂੰ ਚੰਗੇ ਤੋਂ ਚੰਗਾ ਗਿਆਨ ਅਤੇ ਵੱਡੀ ਤੋਂ ਵੱਡੀ ਡਿਗਰੀ........

Delhi Police

ਨਵੀਂ ਦਿੱਲੀ (ਭਾਸ਼ਾ): ਮਾਂ-ਬਾਪ ਅਪਣੇ ਬੱਚਿਆਂ ਨੂੰ ਚੰਗੇ ਤੋਂ ਚੰਗਾ ਗਿਆਨ ਅਤੇ ਵੱਡੀ ਤੋਂ ਵੱਡੀ ਡਿਗਰੀ ਇਸ ਲਈ ਕਰਾਉਦੇਂ ਹਨ ਤਾਂ ਕਿ ਉਨ੍ਹਾਂ ਦਾ ਪੁੱਤਰ ਅਫ਼ਸਰ ਬਣੇ, ਪਰ ਦੇਸ਼ ਵਿਚ ਕੁਝ ਵੱਖ ਹੀ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਪੁਲਿਸ ਨੇ ਮਲਟੀ ਟਾਸਕਿੰਗ ਸਟਾਫ਼ (ਐਮਟੀਐਸ) ਦੀ 707 ਵਿਕੇਂਸੀ ਕੱਢੀ ਹੈ, ਜਿਸ ਵਿਚ 7.5 ਲੱਖ ਲੋਕਾਂ ਨੇ ਪੱਤਰ ਦਿਤਾ ਹੈ। ਇਸ ਅਹੁਦਿਆਂ ਲਈ ਸਿਰਫ਼ 10ਵੀਂ ਯੋਗਤਾ ਮੰਗੀ ਗਈ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਰਕਾਰੀ ਨੌਕਰੀ ਲਈ ਬੀਟੈਕ, ਐਮਬੀਏ, ਐਮਸੀਏ, ਬੀਬੀਏ, ਐਮਐਸਸੀ, ਐਮਏ ਤੱਕ ਦੀ ਡਿਗਰੀ ਹਾਸਲ ਕਰ ਚੁੱਕੇ ਨੌਜਵਾਨਾਂ ਨੇ ਵੀ ਐਪਲੀਕੇਸ਼ਨ ਦਿਤਾ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ ਦਿੱਲੀ ਪੁਲਿਸ ਮਲਟੀ ਟਾਸਕਿੰਗ ਸਟਾਫ਼ ਦੀ ਵਿਕੇਂਸੀ ਲਈ 1200 ਦੇ ਨੇੜੇ ਐਮਬੀਏ ਡਿਗਰੀ ਧਾਰੀ ਲੋਕਾਂ ਨੇ ਪੱਤਰ ਦਿਤਾ ਹੈ। ਜਦੋਂ ਕਿ ਕਰੀਬ 360 ਬੀਟੈਕ ਵਾਲੇ ਨਿਵੇਦਕ ਹਨ। ਇਸੇ ਤਰ੍ਹਾਂ ਤਿੰਨ ਲੱਖ ਤੋਂ ਜਿਆਦਾ ਐਮਏ, ਐਮਐਸਸੀ ਡਿਗਰੀ ਵਾਲੇ ਹਨ। ਤੁਹਾਨੂੰ ਦੱਸ ਦਈਏ ਇਹ ਲਿਖਤੀ ਪਰੀਖਿਆਵਾਂ 17 ਦਸੰਬਰ ਨੂੰ ਸ਼ੁਰੂ ਹੋ ਗਈਆਂ ਸੀ ਅਤੇ ਇਹ 9 ਜਨਵਰੀ ਤੱਕ ਵੱਖ-ਵੱਖ ਚਰਨਾਂ ਵਿਚ ਚਲੇਂਗੀ। ਜਿਸ ਤੋਂ ਬਾਅਦ ਫਿਜੀਕਲ ਟੇਸਟ ਹੋਵੇਗਾ। ਇਸ ਤੋਂ ਬਾਅਦ ਟ੍ਰੇਡ ਟੈਸਟ ਹੋਵੇਗਾ ਜਿਸ ਵਿਚ ਐਮਬੀਏ ਜਾਂ ਬੀਟੈਕ ਕੋਲ ਜਵਾਨ ਮੋਚੀ, ਮਾਲੀ,  ਨਾਈ ਬਣ ਕੇ ਅਪਣੀ ਯੋਗਤਾ ਦਿਖਾਓਣਗੇ।

707 ਖਾਲੀ ਸਥਾਨਾਂ ਨੂੰ ਭਰਨ ਲਈ ਸਿਲੈਕਸ਼ਨ ਦਾ ਇਹ ਪਹਿਲਾ ਪੜਾਅ ਹੈ। ਇਨ੍ਹਾਂ ਅਹੁਦਿਆਂ ਲਈ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਕੇਰਲ ਤੋਂ ਲੈ ਕੇ ਪੰਜਾਬ, ਜੰਮੂ-ਕਸ਼ਮੀਰ ਤੱਕ ਤੋਂ ਪੱਤਰ ਪੁੱਜੇ ਹਨ। ਤੁਹਾਨੂੰ ਦੱਸ ਦਈਏ ਕਈ ਕੇਂਡੀਡੈਟ ਲਿਖਤੀ ਪਰੀਖਿਆਵਾਂ ਉਤੇ ਵੀ ਸਵਾਲ ਖੜੇ ਕਰ ਰਹੇ ਹਨ। ਬਾਹਰੀ ਰਾਜਾਂ ਤੋਂ ਆਏ ਜਿਆਦਾਤਰ ਨੌਜਵਾਨਾਂ ਦਾ ਕਹਿਣਾ ਹੈ ਕਿ ਲਿਖਤੀ ਪਰੀਖਿਆ  ਦੇ ਪ੍ਰਸ਼ਨ ਪੱਤਰ ਨੂੰ ਮੁਸ਼ਕਲ ਬਣਾਇਆ ਗਿਆ ਹੈ। ਇਹ ਪੇਪਰ ਸਬ ਇੰਸਪੈਕਟਰ ਰੈਂਕ ਵਰਗਾ ਹੈ।