ਇੰਦਰਾ ਗਾਂਧੀ ਵਾਂਗ ਹੁਕਮ ਦੀ ਰਾਣੀ ਸਾਬਤ ਹੋ ਸਕਦੀ ਹੈ ਪ੍ਰਿਅੰਕਾ : ਸ਼ਿਵਸੈਨਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਿਅੰਕਾ ਗਾਂਧੀ ਪੂਰੀ ਅਪਣੀ ਦਾਦੀ ਵਾਂਗ ਹੀ ਹਨ। ਇਸ ਕਾਰਨ ਹਿੰਦੀ ਭਾਸ਼ੀ ਖੇਤਰਾਂ ਵਿਚ ਕਾਂਗਰਸ ਨੂੰ ਇਸ ਦਾ ਲਾਭ ਜ਼ਰੂਰ ਮਿਲੇਗਾ। 

Priyanka Gandhi

ਨਵੀਂ ਦਿੱਲੀ : ਭਾਜਪਾ ਦੀ ਸਹਿਯੋਗੀ ਪਾਰਟੀ ਸ਼ਿਵਸੈਨਾ ਨੇ ਪ੍ਰਿਅੰਕਾ ਗਾਂਧੀ ਦੇ ਸਰਗਰਮ ਸਿਆਸਤ ਵਿਚ ਆਉਣ 'ਤੇ ਸ਼ਲਾਘਾ ਕੀਤੀ ਹੈ। ਸ਼ਿਵਸੈਨਾ ਦੇ ਅਖ਼ਬਾਰ ਸਾਮਨਾ ਵਿਚ ਕਿਹਾ ਗਿਆ ਹੈ ਕਿ ਪ੍ਰਿਅੰਕਾ ਚੰਗਾ ਕੰਮ ਕਰ ਸਕਦੀ ਹੈ। ਉਹ ਅਪਣੀ ਦਾਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਰ੍ਹਾਂ ਹੁਕਮ ਦੀ ਰਾਣੀ ਸਾਬਤ ਹੋ ਸਕਦੀ ਹੈ। ਸਾਮਨਾ ਵਿਚ ਲਿਖਿਆ ਗਿਆ ਹੈ ਕਿ ਪ੍ਰਿਅੰਕਾ ਦੀ ਮੌਜੂਦਗੀ ਨਾਲ ਰੈਲੀਆਂ ਵਿਚ ਭੀੜ ਵਧਣ ਲਗੀ ਹੈ,

ਤਾਂ ਇਹ ਇੰਦਰਾ ਗਾਂਧੀ ਦੀ ਤਰ੍ਹਾਂ ਹੁਕਮ ਦੀ ਰਾਣੀ ਸਾਬਤ ਹੋ ਸਕਦੀ ਹੈ। ਰਾਹੁਲ ਗਾਂਧੀ ਨੇ ਵਧੀਆ ਦਾਅ ਖੇਡਿਆ ਹੈ। ਕਾਂਗਰਸ ਵਿਚ ਜਨਰਲ ਸਕੱਤਰ ਦੇ ਅਹੁਦੇ 'ਤੇ ਪ੍ਰਿਅੰਕਾਂ ਦੀ ਨਿਯੁਕਤੀ ਕੀਤੀ ਗਈ ਹੈ। ਕਾਂਗਰਸ ਆਉਣ ਵਾਲੀਆਂ ਲੋਕਸਭਾ ਚੋਣਾਂ ਵਿਚ ਕਾਮਯਾਬੀ ਹਾਸਲ ਕਰਨ ਲਈ ਸੱਭ ਕੁਝ ਕਰਨ ਨੂੰ ਤਿਆਰ ਹੈ, ਅਜਿਹਾ ਰਾਹੁਲ ਗਾਂਧੀ ਨੇ ਕਰਕੇ ਦਿਖਾਇਆ ਹੈ। ਰਾਹੁਲ ਗਾਂਧੀ ਕਾਮਯਾਬ ਨਹੀਂ ਹੋ ਸਕੇ ਇਸ ਲਈ ਪ੍ਰਿਅੰਕਾ ਨੂੰ ਲਿਆਉਣਾ ਪਿਆ।

ਅਜਿਹੀਆਂ ਅਫ਼ਵਾਹਾਂ ਹਨ ਜੋ ਕਿ ਬੇਬੁਨਿਆਦ ਹਨ। ਸਾਮਨਾ ਵਿਚ ਅੱਗੇ ਲਿਖਿਆ ਗਿਆ ਹੈ ਕਿ ਰਾਫੇਲ ਜਿਹੇ ਮਾਮਲਿਆਂ ਵਿਚ ਉਹਨਾਂ ਨੇ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿਤੀਆਂ ਹਨ ਪਰ ਤਿੰਨ ਰਾਜਾਂ ਵਿਚ ਕਾਂਗਰਸ ਨੇ ਭਾਜਪਾ ਤੋਂ ਸੱਤਾ ਹਾਸਲ ਕੀਤੀ ਇਸ ਦਾ ਸਿਹਰਾ ਉਹਨਾਂ ਨੂੰ ਨਾ ਦੇਣਾ ਨਿਰਾਸ਼ਾਜਨਕ ਹੈ। ਸਪਾ ਬਸਪਾ ਗਠਬੰਧਨ ਵਿਚ ਕਾਂਗਰਸ ਨੂੰ ਮਹੱਤਵਪੂਰਨ ਥਾਂ ਨਹੀਂ ਮਿਲੀ।

ਪਰ ਰਾਹੁਲ ਨੇ ਬਹੁਤ ਹੌਂਸਲੇ ਨਾਲ ਕੰਮ ਲਿਆ। ਰਾਹੁਲ ਨੇ ਕਿਹਾ ਕਿ ਉਹ ਉਤਰ ਪ੍ਰਦੇਸ਼ ਦੀਆਂ ਸਾਰੀਆਂ ਸੀਟਾਂ ਲੜਨਗੇ। ਅਜਿਹੀ ਨੀਤੀ ਅਪਨਾਉਣ ਅਤੇ ਫਿਰ ਪ੍ਰਿਅੰਕਾ ਨੂੰ ਰਾਜਨੀਤੀ ਵਿਚ ਲਿਆ ਕਿ ਉਤਰ ਪ੍ਰਦੇਸ਼ ਦੀ ਜਿੰਮੇਵਾਰੀ ਸੌਂਪਣ ਪਿਛੇ ਜੋ ਯੋਜਨਾ ਹੈ ਉਸ ਨਾਲ ਲਾਭ ਹੋਵੇਗਾ। ਸਾਮਨਾ ਵਿਚ ਲਿਖਿਆ ਗਿਆ ਹੈ ਕਿ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੇ 

ਗਾਂਧੀ ਪਰਵਾਰ ਦੀ ਵਰਤੋਂ ਕਰ ਕੇ ਕਈ ਆਰਥਿਕ ਘਪਲੇ ਕੀਤੇ ਹਨ। ਇਸ ਲਈ ਪ੍ਰਿਅੰਕਾ 'ਤੇ ਦਬਾਅ ਲਿਆਇਆ ਜਾ ਸਕਦਾ ਹੈ। ਪ੍ਰਿਅੰਕਾ ਗਾਂਧੀ ਪੂਰੀ ਅਪਣੀ ਦਾਦੀ ਵਾਂਗ ਹੀ ਹਨ। ਉਹਨਾਂ ਦੀ ਬੋਲਚਾਲ ਵਿਚ ਅਜਿਹੀ ਝਲਕ ਦੇਖੀ ਜਾ ਸਕਦੀ ਹੈ। ਇਸ ਕਾਰਨ ਹਿੰਦੀ ਭਾਸ਼ੀ ਖੇਤਰਾਂ ਵਿਚ ਕਾਂਗਰਸ ਨੂੰ ਇਸ ਦਾ ਲਾਭ ਜ਼ਰੂਰ ਮਿਲੇਗਾ।