IRCTC ਦੀ ਵੈਬਸਾਇਟ ਨੇ ਆਪਣੇ ਯੂਜਰਜ਼ ਨੂੰ ਕੀਤਾ ਸਾਵਧਾਨ, ਜਾਣੋ ਕਿਓ

ਏਜੰਸੀ

ਜੀਵਨ ਜਾਚ, ਯਾਤਰਾ

IRCTC ਦੀ ਵੈਬਸਾਇਟ ਵਰਗੀ ਵੇਬਸਾਇਟ ਬਣਾ ਕੇ ਕਰ ਰਹੇ ਹਨ ਫ੍ਰਾਡ

File

ਨਵੀਂ ਦਿੱਲੀ- ਜੇਕਰ ਤੁਸੀਂ ਵੀ ਟਰੇਨ ਦਾ ਸਫਰ ਕਰਨ ਲਈ ਆਈਆਰਸੀਟੀਸੀ ਦੀ ਵੈਬਸਾਇਟ ਉਤੇ ਜਾ ਕੇ ਟਿਕਟ ਬੁੱਕ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕਾਫੀ ਮਹੱਤਵਪੁਰਨ ਹੈ। ਕਿਉਂਕਿ IRCTC (Indian Railway Catering and Tourism Corporation) ਨੇ ਆਪਣੇ ਯੂਜਰਜ਼ ਨੂੰ ਫ੍ਰਾਡ ਕਰਨ ਵਾਲਿਆਂ ਤੋਂ ਸਾਵਧਾਨ ਕੀਤਾ ਹੈ।

IRCTC ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਿਕ ਕਈ ਜਾਲਸਾਜ਼ IRCTC ਦੀ ਵੈਬਸਾਇਟ ਵਰਗੀ ਵੇਬਸਾਇਟ ਬਣਾ ਕੇ ਫ੍ਰਾਡ ਕਰ ਰਹੇ ਹਨ। IRCTC ਦਾ ਕਹਿਣਾ ਹੈ ਕਿ ਵੈਬਸਾਇਟ irctctour.com ਪੂਰੀ ਤਰ੍ਹਾਂ ਫਰਜੀ ਹੈ। ਇਹ ਵੈਬਸਾਇਟ ਟੂਰ ਪੈਕੇਜ ਦੇ ਨਾਂ ਉਤੇ ਫਰਜੀਵਾੜਾ ਕਰ ਰਿਹਾ ਹੈ। ਇਹ ਲੋਕ ਫਰਜੀ ਵਾਉਚਰ ਦੇ ਨਾਂ ਉਤੇ ਲੋਕਾਂ ਤੋਂ ਪੈਸੇ ਠੱਗ ਰਹੇ ਸੀ। 

ਵੈਬਸਾਇਟ ਉਤੇ ਦਿੱਤੇ ਗਏ ਮੋਬਾਇਲ ਨੰਬਰ 9999999999 ਤੇ ਲੈਂਡ ਲਾਇਨ ਨੰਬਰ 916371526046, email-id irctctours2020@gmail.com ਫਰਜੀ ਹੈ। IRCTC ਨੇ ਸਾਫ ਤੌਰ ਉਤੇ ਕਹਿ ਦਿੱਤਾ ਹੈ ਕਿ ਵੈਬਸਾਇਟ irctctourism.com ਦੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟ੍ਰਾਂਜੇਕਸ਼ਨ ਕਰਨ ਉਤੇ IRCTC ਜਿੰਮੇਦਾਰ ਨਹੀਂ ਹੋਵੇਗਾ। 

ਬੀਤੇ ਹਫਤੇ ਰੇਲਵੇ ਪ੍ਰੋਟੇਕਸ਼ਨ ਫੋਰਸ ਨੇ ਟਰੇਨ ਟਿਕਟ ਦੀ ਕਾਲਾਬਾਜਾਰੀ ਦਾ ਪਰਦਾਫਾਸ਼ ਕਰਦੇ ਹੋਏ ਝਾਰਖੰਡ ਦੇ ਰਹਿਣ ਵਾਲੇ ਗੁਲਾਮ ਮੁਸਤਫਾ ਨੂੰ ਓਡੀਸ਼ਾ ਤੋਂ ਗ੍ਰਿਫਤਾਰ ਕੀਤਾ ਸੀ। ਇਸ ਦੇ ਨਾਲ ਹੀ 27 ਹੋਰ ਲੋਕਾਂ ਨੂੰ ਵੀ ਕਾਬੂ ਕੀਤਾ ਗਿਆ ਹੈ। ਇਹ ਟਿਕਟਾਂ ਦੀ ਧਾਂਧਲੀ ਕਰ ਹਰ ਮਹੀਨੇ ਕਰੋੜਾਂ ਦੀ ਕਮਾਈ ਕਰਦਾ ਸੀ। 

ਇਸ ਦਾ ਇਸਤੇਮਾਲ ਅੱਤਵਾਦੀ ਫਡਿੰਗ ’ਚ ਸੀ। ਕਾਬਲੇਗੌਰ ਹੈ ਕਿ ਆਈਆਰਸੀਟੀਸੀ ਦਾ ਸਿਸਟਮ ਹੈਕ ਕਰ ਪੂਰੇ ਦੇਸ਼ ਵਿਚ ਹਰ ਮਹੀਨੇ 15 ਕਰੋੜ ਰੁਪਏ ਦਾ ਰੇਲ ਟਿਕਟਾਂ ਦੀ ਕਾਲਾਬਾਜਾਰੀ ਕੀਤੇ ਜਾਣ ਦਾ ਮਾਮਲੇ ਸਾਹਮਣੇ ਆਏ ਹਨ।