ਪ੍ਰਧਾਨ ਮੰਤਰੀ ਰਾਹੀਂ ਅਰਨਬ ਨੂੰ ਮਿਲੀ ਸੀ ਬਾਲਕੋਟ ਹਵਾਈ ਹਮਲੇ ਬਾਰੇ ਜਾਣਕਾਰੀ: ਰਾਹੁਲ
ਰਾਹੁਲ ਗਾਂਧੀ ਨੇ ਕੀਤਾ ਰੋਡ ਸ਼ੋਅ
Rahul Gandhi
ਕਰੂਰ (ਤਾਮਿਲਨਾਡੂ),: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਉਹ ਵਿਅਕਤੀ ਹਨ ਜਿਨ੍ਹਾਂ ਰਾਹੀਂ ਬਾਲਕੋਟ ਹਵਾਈ ਹਮਲੇ ਤੋਂ ਪਹਿਲਾਂ ਹੀ ਉਸ ਦੀ ਜਾਣਕਾਰੀ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਮਿਲੀ। ਹਾਲਾਂਕਿ, ਉਨ੍ਹਾਂ ਨੇ ਅਪਣੇ ਦਾਅਵੇ ਦੇ ਸਬੰਧ ਵਿਚ ਕੋਈ ਸਬੂਤ ਨਹੀਂ ਦਿਤਾ। ਫਿਲਹਾਲ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਵੀ ਕੋਈ ਜਵਾਬ ਨਹੀਂ ਮਿਲਿਆ ਹੈ। ਇਥੇ ਇਕ ਰੋਡ ਸ਼ੋਅ ਦੌਰਾਨ, ਕਾਂਗਰਸੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਰਖਿਆ ਮੰਤਰੀ ਸਣੇ ਸਿਰਫ਼ ਪੰਜ ਲੋਕ ਪਹਿਲਾਂ ਹੀ ਕਿਸੇ ਸੈਨਿਕ ਕਾਰਵਾਈ ਬਾਰੇ ਜਾਣੂ ਸਨ।