ਪੁਲਵਾਮਾ ਹਮਲੇ ਨੂੰ ਲੈ ਕੇ ਕਿਸਾਨਾਂ ਨੇ ਟਮਾਟਰਾਂ ਤੋਂ ਬਾਅਦ ਪਾਕਿ ਨੂੰ ਹੁਣ ਇਹ ਫ਼ਸਲ ਵੀ ਦੇਣੋਂ ਰੋਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

14 ਫਰਵਰੀ ਨੂੰ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ  ਤੋਂ ਬਾਅਦ ਤੋਂ ਪੂਰੇ ਦੇਸ਼ ਵਿਚ ਗੁਸੇ ਦੀ ਲਹਿਰ ਹੈ। ਪੂਰਾ ਦੇਸ਼ ਅਤਿਵਾਦੀਆਂ ਨੂੰ ਖਤਮ ਕਰਨ ਤੇ ਗੁਆਂਢੀ ਦੇਸ਼...

Paan

ਮੱਧ ਪ੍ਰਦੇਸ਼ : 14 ਫਰਵਰੀ ਨੂੰ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ  ਤੋਂ ਬਾਅਦ ਤੋਂ ਪੂਰੇ ਦੇਸ਼ ਵਿਚ ਗੁਸੇ ਦੀ ਲਹਿਰ ਹੈ। ਪੂਰਾ ਦੇਸ਼ ਅਤਿਵਾਦੀਆਂ ਨੂੰ ਖਤਮ ਕਰਨ ਤੇ ਗੁਆਂਢੀ ਦੇਸ਼ ਪਾਕਿਸਤਾਨ ਲਈ ਸਖ਼ਤ ਰਵੱਈਆ ਆਪਣਾ ਰਿਹਾ ਹੈ। ਜਨਤਾ ਦੇ ਦਿਲਾਂ ਵਿਚ ਗੁੱਸਾ ਇੰਨਾ ਹੈ ਕਿ ਲੋਕ ਪਾਕਿਸਤਾਨ ਨੂੰ ਖਤਮ ਕਰਨ ਤੱਕ ਦੀ ਮੰਗ ਕਰ ਰਹੇ ਹਨ। ਇਸ ਇਸ ਸਮੇਂ ਗੁਆਂਢੀ ਦੇਸ਼ ਪਾਕਿਸਤਾਨ ਤੋਂ ਭਾਰਤ ਹੌਲੀ-ਹੌਲੀ ਕਰਕੇ ਆਪਣੇ ਸਾਰੇ ਰਾਬਤਾ ਖਤਮ ਕਰ ਰਿਹਾ ਹੈ। ਵਪਾਰੀ ਵਰਗ ਤੋਂ ਲੈ ਕੇ ਕਿਸਾਨ ਵਰਗ ਤੱਕ ਦੇ ਲੋਕ ਪਾਕਿਸਤਾਨ ਨੂੰ ਆਪਣੀ ਫਸਲ ਨਾ ਦੇਣ ਦੇ ਹਕ ਵਿਚ ਹਨ।

ਪਹਿਲਾਂ ਵਪਾਰੀਆਂ ਨੇ ਪਾਕਿਸਤਾਨ ਵਿਚ ਟਮਾਟਰ ਨਾ ਭੇਜਣ ਦਾ ਫੈਸਲਾ ਕੀਤਾ ਹੈ।  ਉਥੇ ਹੀ ਕਿਸਾਨਾਂ ਨੇ ਹੁਣ ਪਾਕਿਸਤਾਨ ਵਿਚ ਪਾਨ ਨਾ ਭੇਜਣ ਦਾ ਫੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਛਤਰਪੁਰ ਜਿਲ੍ਹੇ ਦੇ ਗੜੀਮਲਹਰਾ,  ਮਹਿਰਾਜਪੁਰ, ਪਿਪਟ, ਪਨਾਗਰ ਅਤੇ ਮਹੋਬਾ ਜਿਲ੍ਹੇ ਵਿਚ ਪਾਨ ਦੀ ਚੰਗੀ- ਖਾਸੀ ਫਸਲ ਹੁੰਦੀ ਹੈ। ਇੱਥੋਂ ਭਾਰਤ ਦੇ ਕਈ ਸ਼ਹਿਰਾਂ ਵਿਚ ਪਾਨ ਦੀ ਸਪਲਾਈ ਹੁੰਦੀ ਹੈ। ਇਸ ਤੋਂ ਇਲਾਵਾ ਪਾਕਿਸਤਾਨ, ਸ੍ਰੀਲੰਕਾ ਆਦਿ ਦੇਸ਼ਾਂ ਵਿਚ ਵੀ ਪਾਨ ਭੇਜਿਆ ਜਾਂਦਾ ਹੈ। ਪਾਨ ਕਿਸਾਨਾਂ ਦਾ ਕਹਿਣਾ ਹੈ ਕਿ ਪੁਲਵਾਮਾ ਹਮਲੇ ਨਾਲ ਸਾਡੇ ਦਿਲ ‘ਤੇ ਸੱਟਾਂ ਲੱਗੀਆਂ ਹਨ।

ਅਤਿਵਾਦੀਆਂ ਨੇ ਸਾਡੇ ਜਵਾਨਾਂ ਦਾ ਖੂਨ ਡੋਲ੍ਹਿਆ ਹੈ ਅਜਿਹੇ ਵਿਚ ਅਸੀ ਪਾਨ ਪਾਕਿਸਤਾਨ ਨੂੰ ਨਹੀਂ ਵੇਚਾਂਗੇ। ਕਿਉਂ ਨਾ ਸਾਨੂੰ ਨੁਕਸਾਨ ਵੀ ਕਿਉਂ ਨਾ ਝੱਲਣਾ ਪਵੇ। ਧਿਆਨ ਯੋਗ ਹੈ ਕਿ ਛਤਰਪੁਰ ਦਾ ਪਾਨ ਮੇਰਠ ਅਤੇ ਸ਼ਹਾਰੰਗਪੁਰ ਤੋਂ ਪਾਕਿਸਤਾਨ ਭੇਜਿਆ ਜਾਂਦਾ ਹੈ। ਹਰ ਹਫ਼ਤੇ ਤਿੰਨ ਦਿਨ 45 ਤੋਂ 50 ਬੰਡਲ ਪਾਨ  ਦੇ ਪਾਕਿਸਤਾਨ ਭੇਜੇ ਜਾਂਦੇ ਹਨ। ਪਾਨ ਦੇ ਇਕ ਬੰਡਲ ਦੀ ਕੀਮਤ 30 ਹਜਾਰ ਰੁਪਏ ਹੈ।

ਅਜਿਹੇ ਵਿੱਚ ਪਾਨ ਕਿਸਾਨਾਂ ਦਾ ਲਗਪਗ 13 ਤੋਂ 15 ਲੱਖ ਰੁਪਏ ਦਾ ਨੁਕਸਾਨ ਹੋਵੇਗਾ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਨਫਾ-ਨੁਕਸਾਨ ਦੀ ਕੋਈ ਚਿੰਤਾ ਨਹੀਂ ਹੈ। ਭਾਰਤ ਸਰਕਾਰ ਜਦੋਂ ਪਾਣੀ ਨਾ ਦੇਣ ਵਰਗਾ ਵੱਡਾ ਫੈਸਲਾ ਲੈ ਸਕਦੀ ਹੈ ਤਾਂ ਅਸੀ ਆਪਣੇ ਭਾਰਤ ਦੇਸ਼ ਦੀ ਖਾਤਰ ਇੰਨਾ ਤਾਂ ਕਰ ਹੀ ਸਕਦੇ ਹਾਂ।