ਇਮਰਾਨ ਖਾਨ ਦੀ ਮੋਦੀ ਨੂੰ ਅਪੀਲ- ਸ਼ਾਂਤੀ ਦਾ ਦੇਣ ਮੌਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਦੇ ਪ੍ਰ੍ਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਭਾਰਤੀ ਦੇ ਨਰੇਂਦਰ ਮੋਦੀ.......

PAK PM Imran khan and ind. PM Narendra Modi

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰ੍ਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਭਾਰਤੀ ਦੇ ਨਰੇਂਦਰ ਮੋਦੀ ਨਾਲ ‘ਸ਼ਾਂਤੀ ਲਿਆਉਣ ਦਾ ਇੱਕ ਮੌਕਾ ਦੇਣ ਦੀ ਗੱਲ ਕਹੀ ਅਤੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਉਹ ਆਪਣੀ ਜ਼ੁਬਾਨ ਉੱਤੇ ‘ਕਾਇਮ ਰਹਿਣ ਅਤੇ ਜੇਕਰ ਭਾਰਤ ਪੁਲਵਾਮਾ ਹਮਲੇ 'ਤੇ ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਦਿੰਦਾ ਹੈ ਤਾਂ ਇਸ 'ਤੇ ‘ਜਲਦ ਕਾਰਵਾਈ ਕੀਤੀ ਜਾਵੇਗੀ। ਇਮਰਾਨ ਖਾਨ ਦਾ ਬਿਆਨ ਰਾਜਸਥਾਨ ਵਿਚ ਪੀਐਮ ਮੋਦੀ ਦੀ ਉਸ ਰੈਲੀ ਤੋਂ ਬਾਅਦ ਆਇਆ, ਜਿਸ ਵਿਚ ਉਹਨਾਂ ਕਿਹਾ ਸੀ ਕਿ,...... 

.....‘ਅਤਿਵਾਦ ਖਿਲਾਫ ਪੂਰੀ ਦੁਨੀਆਂ ਨੇ ਸਹਿਮਤੀ ਜਤਾਈ ਹੈ। ਅਤਿਵਾਦ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਅਸੀਂ ਪੱਕੇ ਇਰਾਦੇ ਨਾਲ ਅੱਗੇ ਵਧ ਰਹੇ ਹਾਂ। ਇਸ ਵਾਰ ਹਿਸਾਬ ਬਰਾਬਰੀ ਦਾ ਹਿਸਾਬ ਹੋਵੇਗਾ। ਇਹ ਬਦਲਿਆ ਹੋਇਆ ਭਾਰਤ ਹੈ, ਅਤੇ ਇਸ ਦਰਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਅਸੀਂ ਜਾਣਦੇ ਹਾਂ ਅਤਿਵਾਦ ਨੂੰ ਕਿਵੇਂ ਕੁਚਲਣਾ ਹੈ। ਪਾਕਿਸਤਾਨ ਦਾ ਪ੍ਰ੍ਧਾਨਮੰਤਰੀ ਬਣਨ ਤੋਂ ਬਾਅਦ ਖਾਨ ਨੂੰ ਵਧਾਈ ਦੇਣ ਲਈ ਫੋਨ 'ਤੇ ਉਹਨਾਂ ਨਾਲ ਹੋਈ ਗੱਲਬਾਤ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ.....

......ਮੈਂ ਉਸ ਨੂੰ ਕਿਹਾ, ‘ਆਓ ਗਰੀਬੀ ਅਤੇ ਅਨਪ੍ਹ੍ੜਤਾ ਖਿਲਾਫ ਲੜਾਈ ਲੜੀਏ।  ਇਸ 'ਤੇ ਖਾਨ ਨੇ ਕਿਹਾ ਸੀ ਕਿ ਮੋਦੀ ਜੀ ਮੈਂ ਪਠਾਨ ਦਾ ਬੱਚਾ ਹਾਂ ,  ਸੱਚ ਬੋਲਦਾ ਹਾਂ,  ਸੱਚ ਕਰਦਾ ਹਾਂ ਤੇ ਅੱਜ ਉਹਨਾਂ ਦੇ ਸ਼ਬਦਾਂ ਨੂੰ ਕਸੌਟੀ ਉੱਤੇ ਤੋਲਨ ਦਾ ਸਮਾਂ ਹੈ। ਪਾਕਿਸਤਾਨ ਦੇ ਪ੍ਰ੍ਧਾਨ ਮੰਤਰੀ ਦਫ਼ਤਰ ਤੋਂ ਜਾਰੀ ਬਿਆਨ ਅਨੁਸਾਰ, ‘ਪ੍ਰ੍ਧਾਨ ਮੰਤਰੀ ਇਮਰਾਨ ਖਾਨ ਆਪਣੀ ਜ਼ੁਬਾਨ 'ਤੇ ਕਾਇਮ ਹਨ ਕਿ ਜੇਕਰ ਭਾਰਤ ਖੁਫੀਆ ਜਾਣਕਾਰੀ ਦਿੰਦਾ ਹੈ ਤਾਂ ਅਸੀਂ ਜਲਦ ਕਾਰਵਾਈ ਕਰਾਂਗੇ। ਖਾਨ ਨੇ ਬਿਆਨ ਵਿਚ ਪ੍ਰ੍ਧਾਨ ਮੰਤਰੀ ਮੋਦੀ ਨੂੰ ਕਿਹਾ ਕਿ ‘ਸ਼ਾਂਤੀ ਦਾ ਇੱਕ ਮੌਕਾ ਦੇਣ। 

ਇਸ ਤੋਂ ਪਹਿਲਾਂ 19 ਫਰਵਰੀ ਨੂੰ ਖਾਨ ਨੇ ਭਾਰਤ ਨੂੰ ਭਰੋਸਾ ਦਵਾਇਆ ਸੀ ਕਿ ਉਹ ਪੁਲਵਾਮਾ ਹਮਲੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨਗੇ ਜਿਸ ਨੂੰ ਪਾਕਿਸਤਾਨ ਦੇ ਜੈਸ਼-ਏ-ਮੁਹੰਮਦ ਅਤਿਵਾਦੀ ਸੰਗਠਨ ਨੇ ਅੰਜਾਮ ਦਿੱਤਾ ਸੀ। ਜੇਕਰ ਭਾਰਤ ‘ਕਾਰਵਾਈ ਯੋਗ ਖੁਫੀਆ ਜਾਣਕਾਰੀ ਸਾਂਝੀ ਕਰਦਾ ਹੈ ਤਾਂ ਪਾਕਿਸਤਾਨ ਜਰੂਰ ਕਾਰਵਾਈ ਕਰੇਗਾ। 

ਹਾਲਾਂਕਿ ਉਹਨਾਂ ਨੇ ‘ਬਦਲੇ ਦੀ ਭਾਵਨਾ ਨਾਲ ਕੋਈ ਜਵਾਬੀ ਕਾਰਵਾਈ ਸ਼ੁਰੂ ਕਰਨ ਖਿਲਾਫ ਭਾਰਤ ਨੂੰ ਚੁਣੌਤੀ ਦਿੱਤੀ। ਫਿਰ ਵੀ ਭਾਰਤ ਨੇ ਕਿਹਾ ਕਿ ਹਮਲੇ ਦੀ ਜਾਂਚ ਦੇ ਮੱਦੇਨਜ਼ਰ ਖਾਨ ਦੀ ਪੇਸ਼ਕਸ਼ ‘ਬਹਾਨਾ' ਹੈ। ਦੱਸ ਦਈਏ,  ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਨੇ ਸੀਆਰਪੀਐਫ  ਦੇ ਕਾਫਿਲੇ 'ਤੇ ਹਮਲਾ ਕਰ ਦਿੱਤਾ ਸੀ। ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ ਅਤੇ ਕਰੀਬ ਪੰਜ ਜਵਾਨ ਜ਼ਖ਼ਮੀ ਹੋ ਗਏ ਸਨ।