ਪਾਕਿ ’ਚ 2 ਹਿੰਦੂ ਲੜਕੀਆਂ ਦੀ ਕਿਡਨੈਪਿੰਗ, ਸੁਸ਼ਮਾ ਨੇ ਪਾਕਿ ਦੇ ਮੰਤਰੀ ਦੀ ਪਾਈ ਝਾੜ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੋਲੀ ਵਾਲੇ ਦਿਨ ਹੋਈ ਸੀ ਪਾਕਿ ਵਿਚ 2 ਹਿੰਦੂ ਲੜਕੀਆਂ ਦੀ ਕਿਡਨੈਪਿੰਗ

Sushma Sawraj

ਨਵੀਂ ਦਿੱਲੀ : ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ ਹੋਲੀ ਦੇ ਮੌਕੇ 2 ਹਿੰਦੂ ਲਡ਼ਕੀਆਂ ਦੀ ਕਿਡਨੈਪਿੰਗ ਉਤੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਰਿਪੋਰਟ ਤਲਬ ਕੀਤੀ ਹੈ ਪਰ ਭਾਰਤ ਦੇ ਇਸ ਕਦਮ ਨਾਲ ਪਾਕਿਸਤਾਨ ਨੂੰ ਮਿਰਚ ਲੱਗ ਗਈ। ਪਾਕਿਸਤਾਨ ਦੇ ਸੂਚਨਾ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟੈਗ ਕਰਦੇ ਹੋਏ ਕਿਹਾ ਕਿ ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ ਨਾ ਕਿ ਨਰਿੰਦਰ ਮੋਦੀ ਦੇ ਭਾਰਤ ਦਾ। ਇਸ ਦੇ ਜਵਾਬ ਵਿਚ ਸੁਸ਼ਮਾ ਨੇ ਕਿਹਾ ਕਿ ਤੁਹਾਡੀ ਬੇਚੈਨੀ ਦੱਸਦੀ ਹੈ ਕਿ ਤੁਸੀ ਦੋਸ਼ੀ ਹੋ।

ਦੱਸ ਦਈਏ ਕਿ ਹੋਲੀ ਵਾਲੇ ਦਿਨ ਦੇਰ ਸ਼ਾਮ ਨੂੰ ਸਿੰਧ ਪ੍ਰਾਂਤ ਦੇ ਘੋਟਕੀ ਜ਼ਿਲ੍ਹੇ ਵਿਚ ਕੁਝ ਗੁੰਡਿਆਂ ਨੇ ਦੋ ਹਿੰਦੂ ਲਡ਼ਕੀਆਂ ਨੂੰ ਅਗਵਾਹ ਕਰ ਲਿਆ ਗਿਆ ਸੀ। ਅਗਵਾਹ ਦੀ ਘਟਨਾ ਤੋਂ ਬਾਅਦ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਇਆ ਜਿਸ ਵਿਚ ਵਿਖਾਈ ਦੇ ਰਿਹਾ ਹੈ ਕਿ ਇਕ ਮੌਲਵੀ ਕਥਿਤ ਤੌਰ ’ਤੇ ਇਨ੍ਹਾਂ ਦੋ ਲਡ਼ਕੀਆਂ ਦਾ ਵਿਆਹ ਕਰਵਾ ਰਿਹਾ ਹੈ। ਇਕ ਦੂਜੀ ਵੀਡੀਓ ਵਿਚ, ਨਬਾਲਗ ਲਡ਼ਕੀਆਂ ਕਹਿ ਰਹੀਆਂ ਹਨ ਕਿ ਉਨ੍ਹਾਂ ਨੇ ਅਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਲਿਆ ਹੈ।

ਸੁਸ਼ਮਾ ਸਵਰਾਜ ਨੇ ਇਸ ਘਟਨਾ ਦੇ ਸਬੰਧ ਵਿਚ ਮੀਡੀਆ ਦੀ ਰਿਪੋਰਟ ਅਟੈਚ ਕਰਦੇ ਹੋਏ ਟਵੀਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰਿਆ ਨੂੰ ਇਸ ਮਾਮਲੇ ਵਿਚ ਰਿਪੋਰਟ ਭੇਜਣ ਨੂੰ ਕਿਹਾ ਹੈ। ਸੁਸ਼ਮਾ ਸਵਰਾਜ ਦੇ ਟਵੀਟ ਨਾਲ ਪਾਕਿਸਤਾਨ ਬੌਖਲਾ ਗਿਆ ਹੈ। ਸੁਸ਼ਮਾ ਸਵਰਾਜ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਚੌਧਰੀ ਨੇ ਕਿਹਾ, ‘‘ਮੈਮ, ਇਹ ਪਾਕਿਸਤਾਨ ਦਾ ਅੰਦਰੂਨੀ ਮਸਲਾ ਹੈ ਅਤੇ ਲੋਕਾਂ ਨੂੰ ਭਰੋਸਾ ਹੈ ਕਿ ਇਹ ਮੋਦੀ ਦਾ ਭਾਰਤ ਨਹੀਂ ਹੈ ਜਿੱਥੇ ਮਨਿਓਰਿਟੀਆਂ ਨੂੰ ਨਿਯੰਤਰਣ ਵਿਚ ਰੱਖਿਆ ਗਿਆ ਹੈ,

ਇਹ ਇਮਰਾਨ ਖ਼ਾਨ ਦਾ ਨਵਾਂ ਪਾਕਿ ਹੈ ਜਿੱਥੇ ਸਾਡੇ ਝੰਡੇ ਦਾ ਸਫ਼ੈਦ ਰੰਗ ਸਾਡੇ ਸਾਰਿਆ ਨੂੰ ਸਮਾਨ ਰੂਪ ਨਾਲ ਪਿਆਰਾ ਹੈ।’’ ਉਨ੍ਹਾਂ ਨੇ ਕਿਹਾ, ‘‘ਮੈਂ ਉਮੀਦ ਕਰਦਾ ਹਾਂ ਕਿ ਜਦੋਂ ਭਾਰਤੀ ਮਨਿਓਰਿਟੀ ਦੇ ਅਧਿਕਾਰਾਂ ਦੀ ਗੱਲ ਆਵੇਗੀ ਉਦੋਂ ਵੀ ਇਸ ਤਿਆਰੀ ਨਾਲ ਕਾਰਵਾਈ ਕਰੋਗੇ।’’ ਇਸ ਦੇ ਜਵਾਬ ਵਿਚ ਸੁਸ਼ਮਾ ਸਵਰਾਜ ਨੇ ਕਿਹਾ ਕਿ ਉਨ੍ਹਾਂ ਨੇ ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨਰ ਤੋਂ ਸਿਰਫ਼ ਇਕ ਰਿਪੋਰਟ ਮੰਗੀ ਹੈ ਪਰ ਪਾਕਿਸਤਾਨ ਦੀ ਬੇਚੈਨੀ ਉਸ ਦੇ ਦੋਸ਼ ਨੂੰ ਦਰਸਾਉਂਦੀ ਹੈ।

ਸੁਸ਼ਮਾ ਨੇ ਚੌਧਰੀ  ਫਵਾਦ ਨੂੰ ਜਵਾਬ ਦਿਤਾ, ‘‘ਤੁਹਾਡੀ ਬੇਚੈਨੀ ਲਈ ਇਹ ਲੋੜੀਂਦਾ ਹੈ, ਇਹ ਸਿਰਫ਼ ਇਹੀ ਵਿਖਾਉਂਦਾ ਹੈ ਕਿ ਤੁਸੀ ਦੋਸ਼ ਗ੍ਰਸਤ ਹੋ।’’ ਦੱਸ ਦਈਏ ਕਿ ਪਾਕਿਸਤਾਨ ਤੋਂ ਆਈ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਘਟਨਾ ਨੂੰ ਲੈ ਕੇ ਇਲਾਕੇ ਵਿਚ ਹਿੰਦੂ ਭਾਈਚਾਰੇ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਦੋਸ਼ ਨੂੰ ਅੰਜਾਮ ਦੇਣ ਵਾਲਿਆਂ ਦੇ ਵਿਰੁਧ ਕੜੀ ਕਾਰਵਾਈ ਦੀ ਮੰਗ ਕੀਤੀ।