ਜਾਣੋਂ 21 ਦਿਨ ਦੇ ਲੌਕਡਾਊਨ ‘ਚ ਕਿਹੜੀਆਂ ਸੇਵਾਵਾਂ ਰਹਿਣਗੀਆਂ ਬੰਦ ਅਤੇ ਕਿਹੜੀਆਂ ਰਹਿਣਗੀਆਂ ਜ਼ਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ ਜਿਸ ਦੇ ਕਾਰਨ ਭਾਰਤ ਦੇ ਬਹੁਤ ਸਾਰੇ ਸੂਬਿਆਂ ਨੇ ਲੌਕਡਾਊਨ ਕਰ ਦਿੱਤਾ ਸੀ

India lockdown

ਭਾਰਤ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ ਜਿਸ ਦੇ ਕਾਰਨ ਭਾਰਤ ਦੇ ਬਹੁਤ ਸਾਰੇ ਸੂਬਿਆਂ ਨੇ ਲੌਕਡਾਊਨ ਕਰ ਦਿੱਤਾ ਸੀ । ਪਰ ਹਲਾਤਾਂ ਦੀ ਗੰਭੀਰਤਾ ਨੂੰ ਸਮਝਦਿਆਂ ਪੀੱਔੱਮ ਮੋਦੀ ਨੇ ਕੱਲ ਰਾਤ 12 ਵੱਜੇ ਤੋਂ ਅਗਲੇ 21 ਦਿਨ ਤੱਕ ਪੂਰੇ ਭਾਰਤ ਵਿਚ ਲੌਕਡਾਊਨ ਕਰਨ ਦਾ ਐਲਾਨ ਕਰ ਦਿੱਤਾ ਹੈ।

ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਮਨ ਵਿਚ ਇਹ ਸਵਾਲ ਉਠ ਰਹੇ ਹਨ ਕਿ ਇਨ੍ਹਾਂ 21 ਦਿਨ ਵਿਚ ਕਿਹੜੀਆਂ-ਕਿਹੜੀਆਂ ਸੇਵਾਵਾਂ ਮਿਲਦੀਆਂ ਰਹਿਣਗੀਆਂ ਅਤੇ ਕਿਹੜੀਆਂ ਸੇਵਾਵਾਂ ਨੂੰ ਬੰਦ ਕੀਤਾ ਜਾਵੇਗਾ। ਦੱਸ ਦੱਈਏ ਕਿ ਇਸ ਨੂੰ ਲੈ ਕੇ ਪੀਐੱਮ ਮੋਦੀ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਇਸ ਸਮੇਂ ਵਿਚ ਉਨ੍ਹਾਂ ਨੂੰ ਜਰੂਰੀ ਸੇਵਾਵਾਂ ਅਤੇ ਮੈਡੀਕਲ ਸੇਵਾਵਾਂ ਨੂੰ ਮੁਹੱਈਆ ਕਰਵਾਇਆ ਜਾਏਗਾ।

ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਦੇ ਵੱਲੋਂ ਵੀ ਇਕ ਦਿਸ਼ਾ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਇਸ ਲੌਕਡਾਊਨ ਦੇ ਸਮੇਂ ਵਿਚ ਲੋਕਾਂ ਨੂੰ ਕਿਹੜੀਆਂ ਸੁਵਿਧਾਵਾਂ ਮਿਲਣਗੀਆਂ ਅਤੇ ਕਿਹੜੀਆਂ ਨਹੀਂ।

ਜਿਹੜੀਆਂ ਸੇਵਾਵਾਂ ਬੰਦ ਰਹਿਣਗੀਆਂ

ਇਸ ਵਿਚ ਸਰਕਾਰੀ ਅਤੇ ਨਿੱਜੀ ਦਫ਼ਤਰ, ਰੇਲ,ਹਵਾਈ ਅਤੇ ਰੋੜਵੇਜ, ਹਰ ਤਰ੍ਹਾਂ ਦੀ ਪਬਲਿਕ ਟ੍ਰਾਂਸਪੋਰਟ,ਜਿੰਮ,ਖੇਡ ਦੇ ਮੈਦਾਨ, ਮਾਲ,ਹਰ ਤਰ੍ਹਾਂ ਦੇ ਸਟੋਰ, ਸਾਰੇ ਰੈਸਟੋਰੈਂਟ, ਦੁਕਾਨਾਂ, ਸਾਰੇ ਧਾਰਮਿਕ ਸਥਾਨ,ਸਕੂਲ,ਕਾਲਜ ਅਤੇ ਯੂਨੀਵਰਸਿਟੀਆਂ, ਇਸ ਤੋਂ ਇਲਾਵਾ ਸਾਰੀਆਂ ਫੈਕਟਰੀਆਂ, ਗੋਦਾਮ, ਅਤੇ ਸਰਬਜਨਕ ਬਜ਼ਾਰ ਵੀ ਬੰਦ ਰੱਖੇ ਜਾਣਗੇ।

ਇਹ ਸੇਵਾਵਾਂ ਉਪਲੱਬਧ ਰਹਿਣਗੀਆਂ

ਡਿਫੈਂਨਸ, ਕੇਂਦਰ ਸਛਸਤਰ ਪੁਲਿਸ ਬਲ, ਡੀਜਾਸਟਰ ਮੈਨੇਜਮੈਂਟ, ਬਿਜਲੀ ਉਤਪਾਦਨ ਅਤੇ ਟ੍ਰਾਂਸਮਿਸ਼ਨ ਯੂਨਿਟ, ਪੋਸਟ ਆਫਿਸ, ਨੈਸ਼ਨਲ ਇਨਫਾਮੇਟਰਿਕਸ ਸੈਂਟਰ, ਇਸ ਤੋਂ ਇਲਾਵਾ ਫ਼ਲ-ਸਬਜੀਆਂ,ਦਵਾਈ ਦੀਆਂ ਦੁਕਾਨਾਂ,ਹਸਪਤਾਲ, ਕਲੀਨਿਕ ਅਤੇ ਨਰਸਿੰਗ ਹੋਮ, ਪਿੰਟ ਅਤੇ ਇਲੈਕਟ੍ਰੋਨਿਕ ਮੀਡੀਆ,ਇੰਟਰਨੈਟ ਬਰੋਡਕਾਸਟ ਅਤੇ ਕੇਬਲ ਸਰਵਿਸ, ਈ-ਕਮਰਸ ਦੇ ਜ਼ਰੀਏ ਮੈਡੀਕਲ ਉਪਕਰਨਾ ਦੀ ਡਲੀਵਰੀ ਜ਼ਾਰੀ, ਸਾਰੇ ਪੈਟਰੋਲ ਪੰਪ ਅਤੇ ਗੈਸ ਰਿਟੇਲ, ਇਨਸ਼ੋਰੈਂਸ ਦਫ਼ਤਰ, ਬੈਂਕ ਅਤੇ ਏ.ਟੀ.ਐੱਮ ਨੂੰ ਲੋਕਾਂ ਦੀ ਸੁਵਿਧਾ ਦੇ ਲਈ ਖੁੱਲਾ ਰੱਖਿਆ ਜਾਵੇਗਾ।

ਪੀੱਐਮ ਮੋਦੀ ਨੇ ਲੋਕਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੇ ਖਾਤਮੇ ਲਈ ਦੇਸ਼ ਵਿਚ ਅਗਲੇ 21 ਦਿਨ ਲਈ ਲੌਕਡਾਊਨ ਦਾ ਐਲਾਨ ਕੀਤਾ ਹੈ। ਇਸ ਲਈ ਮੋਦੀ ਨੇ ਲੋਕਾਂ ਨੂੰ ਅਗਲੇ 21 ਦਿਨ ਘਰ ਤੋਂ ਬਾਹਰ ਨਾ ਨਿਕਲਣ ਦਾ ਲਈ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਆਉਣ ਵਾਲੇ 21 ਦਿਨ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੋਣ ਵਾਲੇ ਹਨ ਕਿਉਕਿ ਸਿਹਤ ਮਾਹੀਰਾਂ ਦਾ ਕਹਿਣਾ ਹੈ

ਕਿ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਖਤਮ ਕਰਨ ਦੇ ਲਈ 21 ਦਿਨ ਦਾ ਸਮਾਂ ਬਹੁਤ ਅਹਿਮ ਹੈ।ਦੱਸਣ ਯੋਗ ਹੈ ਕਿ ਹੁਣ ਤੱਕ ਪੂਰੇ ਭਾਰਤ ਵਿਚ ਵੀ ਕਰੋਨਾ ਵਾਇਰਸ ਦੇ 511 ਮਰੀਜ਼ ਸਾਹਮਣੇ ਆ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।